ਜਲੰਧਰ/ਚੰਡੀਗੜ੍ਹ (ਵਿਸ਼ੇਸ਼) : ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫ਼ੇ ਦੌਰਾਨ ਪੰਜਾਬ ’ਚ ਕਾਂਗਰਸ ਦਾ ਇਕ ਹਾਈਵੋਲਟੇਜ ਡਰਾਮਾ ਹੋਇਆ, ਜੋ ਲਗਭਗ ਇਕ ਹਫ਼ਤੇ ਤੱਕ ਜਾਰੀ ਰਿਹਾ। ਉਸ ਤੋਂ ਬਾਅਦ ਪੰਜਾਬ ਕਾਂਗਰਸ ’ਚ ਚਰਨਜੀਤ ਚੰਨੀ ਦੀ ਅਹਿਮੀਅਤ ਵਧੀ ਅਤੇ ਉਨ੍ਹਾਂ ਨੂੰ ਮੁੱਖ ਮੰਤਰੀ ਅਹੁਦੇ ’ਤੇ ਬਿਠਾ ਦਿੱਤਾ ਗਿਆ। ਅਸਤੀਫ਼ੇ ਤੋਂ ਲੈ ਕੇ ਤਾਜਪੋਸ਼ੀ ਦਰਮਿਆਨ ਲਗਾਤਾਰ ਖਿੱਚੋਤਾਣ ਦਾ ਮਾਹੌਲ ਰਿਹਾ। ਇਸ ਮਾਹੌਲ ਦਰਮਿਆਨ ਜਦੋਂ ਚੰਨੀ ਮੰਤਰੀ ਮੰਡਲ ਦਾ ਗਠਨ ਕਰ ਰਹੇ ਸਨ ਅਤੇ ਅਜੇ ਇਹ ਮਹਿਸੂਸ ਹੀ ਕਰ ਰਹੇ ਸਨ ਕਿ ਉਨ੍ਹਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਦਿੱਤਾ ਗਿਆ ਹੈ ਤਾਂ ਉਹ ਦੌਰ ਪੰਜਾਬ ਕਾਂਗਰਸ ’ਚ ਹਨੀਮੂਨ ਪੀਰੀਅਡ ਤੋਂ ਘੱਟ ਨਹੀਂ ਸੀ।
ਇਹ ਵੀ ਪੜ੍ਹੋ : ਪੰਜਾਬ ਦੇ ਮੁੱਖ ਮੰਤਰੀ ਦਾ ਵੱਡਾ ਐਲਾਨ, ਇਨ੍ਹਾਂ ਲੋਕਾਂ ਦਾ ਬਿਜਲੀ ਦਾ ਬਕਾਇਆ ਬਿੱਲ ਹੋਵੇਗਾ ਮੁਆਫ਼
ਇਸ ਪੀਰੀਅਡ ’ਚ ਚੰਨੀ ਨੇ ਆਪਣੀ ਟੀਮ ਬਣਾਈ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਵਿਭਾਗ ਸੌਂਪ ਦਿੱਤੇ। ਚੰਨੀ ਦੀ ਟੀਮ ਨੂੰ ਜਿਵੇਂ ਹੀ ਇਸ ਹਨੀਮੂਨ ਪੀਰੀਅਡ ਦਾ ਅਹਿਸਾਸ ਹੋਇਆ ਤਾਂ ਸਾਹਮਣੇ ਤੋਂ ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਨੇ ਕਈ ਕਾਂਗਰਸੀ ਆਗੂਆਂ ’ਤੇ ਬਿਜਲੀ ਡੇਗ ਦਿੱਤੀ। ਸਿੱਧੂ ਦਾ ਇਹ ਅਸਤੀਫ਼ਾ ਚੰਨੀ ਮੰਤਰੀ ਮੰਡਲ ’ਚ ਸ਼ਾਮਲ ਕੁੱਝ ਆਗੂਆਂ ਅਤੇ ਕੁੱਝ ਅਫ਼ਸਰਾਂ ਦੇ ਖ਼ਿਲਾਫ਼ ਰੋਸ ਦੇ ਤੌਰ ’ਤੇ ਸੀ। ਚੰਨੀ ਅਤੇ ਸਿੱਧੂ ਦੀ ਜੋੜੀ ਪੰਜਾਬ ’ਚ ਲੋਕਾਂ ਦਰਮਿਆਨ ਇਕ ਅਹਿਮ ਸਥਾਨ ਬਣਾ ਰਹੀ ਸੀ ਪਰ 5 ਦਿਨਾ ’ਚ ਹੀ ਕੁੱਝ ਅਜਿਹੇ ਘਟਨਾਕ੍ਰਮ ਹੋ ਗਏ, ਜਿਸ ਨਾਲ ਇਹ ਜੋੜੀ ਖਿੰਡਣ ਲੱਗੀ। ਕਿਹਾ ਜਾ ਰਿਹਾ ਹੈ ਕਿ ਦੋ ਵੱਖ-ਵੱਖ ਮਾਮਲਿਆਂ ’ਚ ਸਿੱਧੂ ਨੇ ਕਿਸੇ ਗੱਲ ਨੂੰ ਲੈ ਕੇ ਚੰਨੀ ਅਤੇ ਉਨ੍ਹਾਂ ਦੇ 2 ਉਪ-ਮੁੱਖ ਮੰਤਰੀਆਂ ਸੁਖਜਿੰਦਰ ਰੰਧਾਵਾ ਅਤੇ ਓ. ਪੀ. ਸੋਨੀ ਨੂੰ ਝਿੜਕ ਦਿੱਤਾ। ਪਹਿਲੇ ਮਾਮਲੇ ’ਚ ਤਾਂ ਚੰਨੀ ਦੇ ਨਾਲ ਖਟਪਟ ਹੋਈ ਸੀ ਅਤੇ ਦੋਵਾਂ ਨੇ ਮਾਮਲੇ ਨੂੰ ਆਪਸ ’ਚ ਨਿਪਟਾ ਲਿਆ ਪਰ ਦੂਸਰੇ ਮਾਮਲੇ ’ਚ ਦੋਵੇਂ ਉਪ-ਮੁੱਖ ਮੰਤਰੀ ਵੀ ਸਿੱਧੂ ਦੀ ਡਾਂਟ ਦਾ ਸ਼ਿਕਾਰ ਹੋ ਗਏ। ਸਿੱਧੂ ਦੇ ਇਸ ਰਵੱਈਏ ਨੂੰ ਲੈ ਕੇ ਉਨ੍ਹਾਂ ਨੇ ਹਾਈਕਮਾਨ ਨੂੰ ਚਿੱਠੀ ਤੱਕ ਲਿਖ ਦਿੱਤੀ। ਹਾਈਕਮਾਨ ਦੇ ਕੋਲ ਜਦੋਂ ਮਾਮਲਾ ਪਹੁੰਚਿਆ ਤਾਂ ਸ਼ਿਮਲਾ ’ਚ ਛੁੱਟੀਆਂ ਮਨਾ ਰਹੇ ਗਾਂਧੀ ਪਰਿਵਾਰ ਨੂੰ ਇਹ ਅਹਿਸਾਸ ਹੋ ਗਿਆ ਕਿ ਪੰਜਾਬ ’ਚ ਕੁੱਝ ਠੀਕ ਨਹੀਂ ਹੈ। ਛੁੱਟੀਆਂ ਖ਼ਤਮ ਕਰ ਕੇ ਹੋਟਲ ਦਾ ਬਿੱਲ ਚੁਕਾ ਕੇ ਗਾਂਧੀ ਪਰਿਵਾਰ ਵਾਪਸ ਪਰਤਿਆ, ਉਸ ਤੋਂ ਪਹਿਲਾਂ ਹੀ ਸਿੱਧੂ ਨੇ ਆਪਣਾ ਅਸਤੀਫ਼ਾ ਹਾਈਕਮਾਨ ਨੂੰ ਭੇਜ ਦਿੱਤਾ।
ਇਹ ਵੀ ਪੜ੍ਹੋ : ਮੁੱਖ ਮੰਤਰੀ ਚੰਨੀ ਦੀ ਦਰਿਆਦਿਲੀ ਆਈ ਸਾਹਮਣੇ, ਸੁਣੀ ਬਜ਼ੁਰਗ ਦੀ ਫਰਿਆਦ (ਤਸਵੀਰਾਂ)
ਚਰਨਜੀਤ ਸਿੰਘ ਚੰਨੀ ਲਈ ਮੁਸ਼ਕਿਲ
ਇਸ ਸਥਿਤੀ ’ਚ ਜਿਥੇ ਅੱਜ ਕਾਂਗਰਸ ਖੜ੍ਹੀ ਹੈ, ਪਾਰਟੀ ਦੇ ਲਈ ਬਹੁਤ ਬੁਰੀ ਹਾਲਤ ਹੈ। ਦੇਸ਼ ’ਚ ਕਾਂਗਰਸ ਦੀ ਹਾਲਤ ਤਾਂ ਬੱਚੇ-ਬੱਚੇ ਨੂੰ ਪਤਾ ਹੈ। ਪੰਜਾਬ ’ਚ ਕਾਂਗਰਸ ਦੀ ਹਾਲਤ ਕੁੱਝ ਸਮਾਂ ਪਹਿਲਾਂ ਬਿਹਤਰ ਸੀ ਪਰ ਅੱਜ ਪਾਰਟੀ ਦੀ ਬੇੜੀ ਡੁੱਬਣ ਦੀ ਕਗਾਰ ’ਤੇ ਹੈ ਅਤੇ ਪਾਰਟੀ ਨੂੰ ਕੋਈ ਅਜਿਹਾ ਖੇਵਣਹਾਰ ਚਿਹਰਾ ਨਹੀਂ ਮਿਲ ਰਿਹਾ, ਜੋ ਪਾਰਟੀ ਨੂੰ ਬਚਾਅ ਸਕੇ। ਦਰਅਸਲ ਸਿੱਧੂ ਜੇਕਰ ਵਾਪਸ ਨਹੀਂ ਆਉਂਦੇ ਅਤੇ ਦੁਬਾਰਾ ਤੋਂ ਪੁਰਾਣੀ ਵਿਵਸਥਾ ਦੇ ਤਹਿਤ ਕੰਮ ਸ਼ੁਰੂ ਨਹੀਂ ਕਰਦੇ ਤਾਂ ਪੰਜਾਬ ’ਚ ਚਰਨਜੀਤ ਸਿੰਘ ਚੰਨੀ ਦੇ ਲਈ ਸਰਕਾਰ ਚਲਾਉਣਾ ਬਹੁਤ ਮੁਸ਼ਕਿਲ ਹੋ ਜਾਵੇਗਾ। ਸਿੱਧੂ ਖੇਮੇ ਤੋਂ ਅਜੇ ਤਕ ਸਿਰਫ ਇਕ ਹੀ ਮੰਤਰੀ ਰਜ਼ੀਆ ਸੁਲਤਾਨਾ ਨੇ ਹੀ ਅਸਤੀਫ਼ਾ ਦਿੱਤਾ ਹੈ।
ਇਹ ਵੀ ਪੜ੍ਹੋ : ਮੁੱਖ ਮੰਤਰੀ ਚੰਨੀ ਦੀ ਰਿਹਾਇਸ਼ ਵੱਲ ਵੱਧ ਰਹੇ ਸੁਖਬੀਰ ਬਾਦਲ ਸਣੇ ਕਈ ਅਕਾਲੀ ਆਗੂ ਹਿਰਾਸਤ 'ਚ (ਤਸਵੀਰਾਂ)
ਅਜੇ ਵੀ ਚੰਨੀ ਦੀ ਕੈਬਨਿਟ ’ਚ ਸਿੱਧੂ ਦੇ ਕੁੱਝ ਕਰੀਬੀ ਲੋਕ ਸ਼ਾਮਲ ਹਨ, ਜੋ ਆਉਣ ਵਾਲੇ ਸਮੇਂ ’ਚ ਕਾਂਗਰਸ ਸਰਕਾਰ ਦੇ ਲਈ ਮੁਸ਼ਕਿਲਾਂ ਪੈਦਾ ਕਰ ਸਕਦੇ ਹਨ। ਫਿਰ ਵੀ ਕਿਤੇ ਜੇਕਰ ਸਿੱਧੂ ਨੂੰ ਮਨਾ ਲਿਆ ਗਿਆ ਅਤੇ ਸਿੱਧੂ ਨੇ ਪੰਜਾਬ ਪ੍ਰਧਾਨ ਦਾ ਆਪਣਾ ਅਹੁਦਾ ਵਾਪਸ ਲੈ ਲਿਆ ਤਾਂ ਵੀ ਕਾਂਗਰਸ ਦੀ ਰਾਹ ਇੰਨਾ ਆਸਾਨ ਨਹੀਂ ਹੈ। ਕਿਸੇ ਮਸ਼ਹੂਰ ਸ਼ਾਇਰ ਨੇ ਕਿਹਾ ਕਿ ‘ਗੰਢ ਜੇਕਰ ਪੈ ਜਾਵੇ ਤਾਂ ਰਿਸ਼ਤੇ ਹੋਣ ਜਾਂ ਡੋਰੀ, ਲੱਖ ਕਰੇ ਕੋਸ਼ਿਸ਼ ਪਰ ਖੁੱਲ੍ਹਣ ’ਚ ਸਮਾਂ ਤਾਂ ਲੱਗਦਾ ਹੈ। ਕਾਂਗਰਸ ਦੇ ਕੋਲ ਹੁਣ ਪੰਜਾਬ ’ਚ ਇੰਨਾ ਸਮਾਂ ਨਹੀਂ ਹੈ ਕਿ ਉਹ ਰਿਸ਼ਤਿਆਂ ਜਾ ਡੋਰੀ ਨੂੰ ਖੋਲ੍ਹਣ ਬੈਠੇ ਅਤੇ ਪੰਜਾਬ ’ਚ ਮਾਹੌਲ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰੇ। ਜਿਸ ਸਮੇਂ ’ਚ ਵਿਰੋਧੀ ਧਿਰ ਆਪਣੀ ਚੋਣ ਰਣਨੀਤੀ ਬਣਾ ਕੇ ਉਸ ’ਤੇ ਕੰਮ ਕਰ ਰਹੀਆਂ ਹਨ, ਉਸ ਦੌਰ ’ਚ ਕਾਂਗਰਸ ਆਪਣੇ ਅੰਦਰ ਦਾ ਤਾਣਾ-ਬਾਣਾ ਬੁਣਨ ’ਚ ਹੀ ਇੰਨੀ ਰੁੱਝ ਗਈ ਹੈ ਕਿ ਉਸ ਦੇ ਕੋਲ ਚੋਣ ਰਣਨੀਤੀ ਬਣਾਉਣ ਦਾ ਸਮਾਂ ਹੀ ਨਹੀਂ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਵਿਕੀਪੀਡੀਆ ਮੁਤਾਬਕ ਭਾਜਪਾ 'ਚ ਸ਼ਾਮਲ ਹੋਏ ਕੈਪਟਨ ਅਮਰਿੰਦਰ
NEXT STORY