ਜਲੰਧਰ— ਕੋਰੋਨਾ ਵਾਇਰਸ ਦੇ ਵੱਧਦੇ ਗ੍ਰਾਫ ਨੂੰ ਦੇਖਦੇ ਹੋਏ ਭਾਰਤੀ ਇੰਡੀਅਨ ਮੈਡੀਕਲ ਰਿਸਰਚ ਕਾਊਂਸਲ ਨੇ ਕੋਵਿਡ-19 ਮਰੀਜ਼ਾਂ ਲਈ ਪਲਾਜ਼ਮਾ ਥੈਰਿਪੀ ਦੇ ਟਰਾਇਲ ਲਈ ਪੰਜਾਬ ਦੇ 7 ਹਸਪਤਾਲਾਂ ਸਮੇਤ ਚੰਡੀਗੜ੍ਹ ਦੇ ਪੀ. ਜੀ. ਆਈ. ਨੂੰ ਚੁਣਿਆ ਹੈ। ਪੂਰੇ ਭਾਰਤ ਦੇ ਵੱਖ-ਵੱਖ ਸੂਬਿਆਂ 'ਚ ਵੱਖ-ਵੱਖ ਹਸਪਤਾਲਾਂ ਨੂੰ ਚੁਣਿਆ ਗਿਆ ਹੈ, ਜਿਨ੍ਹਾਂ 'ਚ ਪੰਜਾਬ ਦੇ 7 ਅਤੇ ਚੰਡੀਗੜ੍ਹ ਦੇ ਪੀ. ਜੀ. ਆਈ. ਨੇ ਜਗ੍ਹਾ ਬਣਾਈ ਹੈ।
ਇਸ ਟਰਾਇਲ ਲਈ 28 ਸਾਈਟਾਂ ਨੂੰ ਗੁਜਰਾਤ, ਰਾਜਸਥਾਨ, ਪੰਜਾਬ, ਮਹਾਰਾਸ਼ਟਰ, ਤਾਮਿਲਨਾਡੂ, ਮੱਧ ਪ੍ਰਦੇਸ਼, ਯੂ. ਪੀ, ਕਰਨਾਟਕ, ਤੇਲੰਗਾਨਾ ਅਤੇ ਚੰਡੀਗੜ੍ਹ ਦੇ ਹਸਪਤਾਲਾਂ 'ਚ ਟੈਸਟ ਲਈ ਚੁਣਿਆ ਗਿਆ ਹੈ। ਆਈ. ਸੀ. ਐੱਮ. ਆਰ. ਟੈਸਟ ਨੂੰ ਮਾਡਰੇਟ ਬੀਮਾਰੀ 'ਚ ਕੋਵਿਡ-19 ਸਬੰਧਤ ਮੁਸ਼ਕਿਲਾਂ ਨਾਲ ਨਜਿੱਠਣ ਲਈ ਪਲਾਜ਼ਮਾ ਦੀ ਕੁਸ਼ਲਤਾ ਅਸੈਸਮੈਂਟ ਟੈਸਟ ਦਾ ਸਿਰਲੇਖ ਦਿੱਤਾ ਹੈ। ਇਸ ਟੈਸਟ 'ਚ ਕੋਰੋਨਾ ਮਰੀਜ਼ਾਂ ਲਈ ਠੀਕ ਹੋਏ ਕੋਵਿਡ-19 ਮਰੀਜ਼ਾਂ ਵੱਲੋਂ ਕੀਤੇ ਗਏ ਖੂਨ ਨਾਲ ਐਂਟੀਬਾਡੀ ਪਲਾਜ਼ਮਾ ਦਾ ਟਰਾਇਲ ਲਿਆ ਜਾਵੇਗਾ।
ਪੰਜਾਬ ਦੇ ਇਨ੍ਹਾਂ ਹਸਪਤਾਲਾਂ 'ਚ ਸ਼ੁਰੂ ਹੋਵੇਗਾ ਪਲਾਜ਼ਮਾ ਥੈਰਿਪੀ ਟਰਾਇਲ
ਲੁਧਿਆਣਾ ਦੇ ਸਤਗੁਰੂ ਪ੍ਰਤਾਪ ਸਿੰਘ ਹਸਪਤਾਲ, ਕ੍ਰਿਸ਼ਚੀਅਨ ਮੈਡੀਕਲ ਕਾਲਜ ਅਤੇ ਦਯਾਨੰਦ ਮੈਡੀਕਲ ਕਾਲਜ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ, ਸਰਕਾਰੀ ਮੈਡੀਕਲ ਕਾਲਜ ਪਟਿਆਲਾ ਅਤੇ ਅਮ੍ਰਿਤਸਰ ਦੇ ਗੁਰੂ ਰਾਮ ਦਾਸ ਇੰਸਟੀਚਿਊਟ ਜਨਰਲ ਆਫ ਇੰਡੀਆ ਸਾਇੰਸਜ ਐਂਡ ਰਿਸਰਚ ਗਵਰਨਮੈਂਟ ਮੈਡੀਕਲ ਕਾਲਜ ਨੂੰ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ ਅਤੇ ਸਰਕਾਰ ਦੀ ਨੈਸ਼ਨਲ ਐਥਕਸ ਕਮੇਟੀ ਵੱਲੋਂ ਟੈਸਟ ਦੀ ਮਨਜ਼ੂਰੀ ਮਿਲੀ ਹੈ।
ਅਨੋਖੇ ਵਿਆਹ: ਲਖਨਪੁਰ 'ਚ ਫਸੇ 5 ਲਾੜੇ, 5 ਘੰਟਿਆਂ ਬਾਅਦ ਲਏ ਫੇਰੇ
NEXT STORY