ਤਰਨਤਾਰਨ/ਚੋਹਲਾ ਸਾਹਿਬ (ਰਾਕੇਸ਼ ਨਈਅਰ) ਪੰਜਾਬ ਸਰਕਾਰ ਵੱਲੋਂ ਵਿੱਢੀ ਗਈ ਨਸ਼ਾ ਵਿਰੋਧੀ ਮੁਹਿੰਮ ਤਹਿਤ ਨਸ਼ੇ ਨੂੰ ਜੜ ਤੋਂ ਖਤਮ ਕਰਨ ਲਈ ਪੰਚਾਂ ਸਰਪੰਚਾਂ ਅਤੇ ਮੋਹਤਬਰ ਵਿਅਕਤੀਆਂ ਨਾਲ ਮੀਟਿੰਗਾਂ ਕੀਤੀਆਂ ਜਾਣਗੀਆਂ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸ੍ਰੀ ਪ੍ਰਦੀਪ ਕੁਮਾਰ ਸਭਰਵਾਲ ਡਿਪਟੀ ਕਮਿਸ਼ਨਰ ਤਰਨਤਾਰਨ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਨਸ਼ੇ ਨੂੰ ਖਤਮ ਕਰਨ ਦਾ ਪ੍ਰਣ ਕੀਤਾ ਹੇ। ਉਨ੍ਹਾਂ ਕਿਹਾ ਕਿ ਆਉਂਦੇ ਚਾਰ ਦਿਨਾਂ ਦੇ ਅੰਦਰ ਅੰਦਰ ਜਿਲ੍ਹਾ ਤਰਨਤਾਰਨ 'ਚ ਪੈਂਦੇ ਪਿੰਡਾਂ ਦੇ ਪੰਚਾਂ ਸਰਪੰਚਾਂ ਅਤੇ ਮੋਹਤਬਰ ਨਾਲ ਮੀਟਿੰਗਾ ਕਰਕੇ ਨਸ਼ੇ ਨੂੰ ਠੱਲ ਪਾਉਣ ਦੀ ਰਣਨੀਤੀ ਉਲੀਕੀ ਜਾਵੇਗੀ। ਇਸ ਸਬੰਧੀ ਮੀਟਿੰਗਾਂ ਕੱਲ 28 ਜੂਨ ਸ਼ਨੀਵਾਰ ਤੋਂ ਸ਼ੁਰੂ ਹੋਣਗੀਆਂ ਜੋ ਲਗਾਤਾਰ ਚਾਰ ਦਿਨ ਚਲਦੀਆਂ ਰਹਿਣਗੀਆਂ।
ਸ੍ਰੀ ਸਭਰਵਾਲ ਨੇ ਦੱਸਿਆ ਕਿ ਉਨਾਂ ਦੇ ਪੰਚਾਂ ਸਰਪੰਚਾਂ ਅਤੇ ਮੋਹਤਰਬਰ ਵਿਅਕਤੀਆਂ ਨਾਲ ਮਿਲ ਕੇ ਮੀਟਿੰਗਾਂ ਕਰਨ ਦਾ ਮੁੱਖ ਮਸਕਦ ਕਿ ਪਿੰਡਾਂ 'ਚ ਕੋਈ ਅਜਿਹਾ ਅਨਸਰ ਨਹੀਂ ਜੋ ਨਸ਼ੇ ਵੇਚਦਾ ਹੋਵੇ। ਉਨ੍ਹਾਂ ਕਿਹਾ ਕਿ ਨਸ਼ਾ ਵੇਚਣ ਵਾਲਾ ਵਿਅਕਤੀ ਨੌਜਵਾਨਾਂ ਦੀਆਂ ਜਿੰਦਗੀਆਂ ਨਾਲ ਖੇਡਦਾ ਹੈ। ਜਿਸ ਨਾਲ ਬਹੁਤੇ ਘਰਾਂ ਨੂੰ ਬਰਬਾਦੀ ਦੀ ਕਾਗਾਰ ਵੱਲ ਧਕੇਲਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਅਨਸਰ ਸਮਾਜ ਦੇ ਵੀ ਦੋਖੀ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਜਿਹੇ ਅਨਸਰ ਜੋ ਨਸ਼ੇ ਦਾ ਕਾਰੋਬਾਰ ਅਤੇ ਗੈਰ ਕਾਨੂੰਨੀ ਕੰਮ ਕਰਦੇ ਹਨ ਉਨ੍ਹਾਂ ਖਿਲਾਫ ਢੁਕਵੀ ਕਾਰਵਾਈ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਚਾਂ ਸਰਪੰਚਾਂ ਨਾਲ ਗੱਲਬਾਤ ਕਰਕੇ ਨਸ਼ੇ ਤੋਂ ਪੀੜਤ ਵਿਅਕਤੀਆਂ ਦਾ ਓਟ ਸੈਂਟਰਾਂ 'ਚ ਇਲਾਜ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਨਸ਼ੇ ਦਾ ਖਾਤਮਾ ਤਾਂ ਹੀ ਸੰਭਵ ਹੈ ਜੇਕਰ ਇਸ ਪ੍ਰਤੀ ਲਾਮਬੰਦ ਹੋਣ । ਉਨ੍ਹਾਂ ਕਿਹਾ ਕਿ ਕਈ ਵਾਰ ਲੋਕ ਨਸ਼ੇ ਵੇਚਣ ਵਾਲੇ ਦੀ ਇਤਲਾਹ ਦੇਣ ਲਈ ਪਹੁੰਚ ਨਹੀਂ ਕਰ ਸਕਦੇ ਜਿਸ ਸਦਕਾ ਇਹ ਅਨਸਾਰ ਸਮਾਜ ਲਈ ਵੱਡੀ ਸਿਰ ਦਰਦੀ ਬਣ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪਿੰਡ ਪਿੰਡ ਜਾ ਕੇ ਲੋਕਾਂ ਨਾਲ ਮੀਟਿੰਗਾਂ ਕਰਕੇ ਨਸ਼ਾ ਵੇਚਣ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਕਰਨਗੇ।
ਜਵਾਈ ਦੀ ਫੇਸਬੁੱਕ ਆਈ.ਡੀ ਹੈਕ ਕਰਕੇ ਗਲਤ ਮੈਸੇਜ ਪਾਉਣ 'ਤੇ ਸਹੁਰੇ ਖਿਲਾਫ ਮਾਮਲਾ ਦਰਜ
NEXT STORY