ਮਹਿਲ ਕਲਾਂ (ਹਮੀਦੀ): ਪੰਜਾਬ ਸਰਕਾਰ ਵੱਲੋਂ ਵਹੀਕਲਾਂ ਦੇ ਆਨਲਾਈਨ ਲਾਇਸੰਸ ਬਣਾਉਣ ਲਈ ਸ਼ੁਰੂ ਕੀਤੀ ਗਈ ਸੁਵਿਧਾ ਹੁਣ ਪਿੰਡ ਪੱਧਰ ਤੱਕ ਪਹੁੰਚ ਗਈ ਹੈ। ਇਸ ਮੁਹਿੰਮ ਤਹਿਤ ਪਿੰਡ ਕਰਮਗੜ (ਥਾਣਾ ਠੁੱਲੀਵਾਲ) ਵਿਖੇ ਸਰਪੰਚ ਬੀਬੀ ਹਰਪ੍ਰੀਤ ਕੌਰ ਕਰਮਗੜ ਅਤੇ ਸਮਾਜ ਸੇਵੀ ਹਰਕੇਸ ਸਿੰਘ ਕਰਮਗੜ ਦੀ ਅਗਵਾਈ ਹੇਠ ਸਮੂਹ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਘਰ ਘਰ ਜਾ ਕੇ ਲੋਕਾਂ ਦੇ ਲਾਇਸੰਸ ਬਣਾਉਣ ਦੀ ਕਾਰਵਾਈ ਸ਼ੁਰੂ ਕੀਤੀ ਗਈ। ਇਸ ਮੌਕੇ ਸਰਕਾਰੀ ਟੀਮ ਵੱਲੋਂ ਪਿੰਡ ਨਿਵਾਸੀ ਜਸਬੀਰ ਸਿੰਘ ਉਰਫ ਰਿੰਕੂ ਪੁੱਤਰ ਟੇਕ ਚੰਦ ਦੇ ਘਰ ਪੰਚਾਇਤ ਮੈਂਬਰਾਂ ਦੀ ਹਾਜ਼ਰੀ ਵਿਚ ਲਾਇਸੰਸ ਤਿਆਰ ਕੀਤਾ ਗਿਆ।
ਇਹ ਖ਼ਬਰ ਵੀ ਪੜ੍ਹੋ - 'ਚੰਡੀਗੜ੍ਹ 'ਚ ਕੇਜਰੀਵਾਲ ਦਾ ਨਵਾਂ ਸ਼ੀਸ਼ ਮਹਿਲ' ਵਾਲੇ ਦਾਅਵੇ 'ਤੇ CM ਮਾਨ ਦਾ ਭਾਜਪਾ ਨੂੰ ਜਵਾਬ
ਮੌਕੇ ’ਤੇ ਸਮਾਜ ਸੇਵੀ ਹਰਕੇਸ ਸਿੰਘ ਕਰਮਗੜ, ਪੰਚ ਗੁਰਦੀਪ ਸਿੰਘ, ਪੰਚ ਗੁਰਬਚਨ ਸਿੰਘ, ਪੰਚ ਅਮਨਦੀਪ ਸਿੰਘ, ਗੁਰਤੇਜ ਸਿੰਘ ਅਤੇ ਹਰਬੰਸ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਦਫਤਰਾਂ ਦੀ ਥਾਂ ਪਿੰਡ ਪੱਧਰ ’ਤੇ ਟੀਮਾਂ ਭੇਜ ਕੇ ਲਾਇਸੰਸ ਬਣਾਉਣ ਦੀ ਸ਼ੁਰੂ ਕੀਤੀ ਮੁਹਿੰਮ ਨੂੰ “ਕ੍ਰਾਂਤੀਕਾਰੀ ਕਦਮ” ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਪਹਿਲਾਂ ਪਿੰਡਾਂ ਦੇ ਲੋਕਾਂ ਨੂੰ ਦਫਤਰਾਂ ਵਿੱਚ ਲੰਬੀਆਂ ਕਤਾਰਾਂ ਅਤੇ ਦੌੜ-ਭੱਜ ਦਾ ਸਾਹਮਣਾ ਕਰਨਾ ਪੈਂਦਾ ਸੀ, ਪਰ ਹੁਣ ਇਹ ਸੇਵਾ ਘਰਾਂ ਤੱਕ ਪਹੁੰਚ ਰਹੀ ਹੈ। ਇਸ ਮੌਕੇ ਜਸਬੀਰ ਸਿੰਘ ਉਰਫ ਰਿੰਕੂ ਨੇ ਵੀ ਸਰਕਾਰ ਦੇ ਇਸ ਲੋਕ ਭਲਾਈ ਭਰੇ ਫੈਸਲੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਲੋਕਾਂ ਨੂੰ ਘਰ ਘਰ ਤੱਕ ਸਹੂਲਤਾਂ ਮੁਹੱਈਆ ਕਰਾਉਣਾ ਕਾਬਿਲੇ-ਤਾਰੀਫ਼ ਉਪਰਾਲਾ ਹੈ। ਉਨ੍ਹਾਂ ਸਮੂਹ ਪਿੰਡ ਵਾਸੀਆਂ ਨੂੰ ਇਸ ਆਨਲਾਈਨ ਲਾਇਸੰਸ ਮੁਹਿੰਮ ਦਾ ਪੂਰਾ ਲਾਭ ਉਠਾਉਣ ਦੀ ਅਪੀਲ ਕੀਤੀ।
'ਚੰਡੀਗੜ੍ਹ 'ਚ ਕੇਜਰੀਵਾਲ ਦਾ ਨਵਾਂ ਸ਼ੀਸ਼ ਮਹਿਲ' ਵਾਲੇ ਦਾਅਵੇ 'ਤੇ CM ਮਾਨ ਦਾ ਭਾਜਪਾ ਨੂੰ ਜਵਾਬ
NEXT STORY