ਚੰਡੀਗੜ੍ਹ (ਰਮਨਜੀਤ ਸਿੰਘ) : ਪੰਜਾਬ ਸਰਕਾਰ ਦੀਆਂ ਸਿੱਖਿਆ ਨੂੰ ਬੜਾਵਾ ਦੇਣ ਵਾਲੀ ਨੀਤੀਆਂ ਵਿਚਕਾਰ ਹੀ ਸੂਬੇ ਦੇ 241 ਸਕੂਲਾਂ ਨੂੰ ਕੇਂਦਰ ਸਰਕਾਰ ਦੀ ਬਹੁਮੰਤਵੀ ਯੋਜਨਾ ‘ਪੀ. ਐੱਮ. ਸ਼੍ਰੀ’ ਅਧੀਨ ਚੁਣ ਲਿਆ ਗਿਆ ਹੈ। ਯੋਜਨਾ ਤਹਿਤ ਚੁਣੇ ਗਏ ਇਨ੍ਹਾਂ ਸਕੂਲਾਂ ਦੇ ਪ੍ਰਿੰਸੀਪਲ ਅਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀ ਮਿਲ ਕੇ ਖ਼ਾਕਾ ਤਿਆਰ ਕਰ ਰਹੇ ਹਨ ਤਾਂ ਜੋ 'ਪੀ. ਐੱਮ. ਸ਼੍ਰੀ' ਯੋਜਨਾ ਤਹਿਤ ਮਿਲਣ ਵਾਲੇ ਫੰਡਾਂ ਦੀ ਭਰਪੂਰ ਵਰਤੋਂ ਕੀਤੀ ਜਾ ਸਕੇ। ਇਸ ਯੋਜਨਾ ਦਾ ਮੁੱਖ ਫੋਕਸ ਐਜੂਕੇਸ਼ਨ ਇੰਪਰੂਵਮੈਂਟ ’ਤੇ ਰਹੇਗਾ, ਹਾਲਾਂਕਿ ਪੰਜਾਬ ਦੀ ਕੋਸ਼ਿਸ਼ ਰਹੇਗੀ ਕਿ ਇਨੋਵੇਟਿਵ ਆਰੀਡੀਆਜ਼ ਲਈ ਫੰਡ ਲੈਣ ਦੇ ਨਾਲ-ਨਾਲ ਇੰਫਰਾਸਟ੍ਰੱਕਚਰ ਨੂੰ ਮਜ਼ਬੂਤ ਕਰਨ ਲਈ ਵੀ ਪਲਾਨਿੰਗ ਨੂੰ ਮਨਜ਼ੂਰੀ ਹਾਸਲ ਹੋ ਜਾਵੇ।
ਰਾਜ ਸਰਕਾਰ ਵੀ ਸਿੱਖਿਆ ਦੇ ਮਾਹੌਲ ਨੂੰ ਬਿਹਤਰ ਕਰਨ ਦੇ ਕਰ ਰਹੀ ਯਤਨ
ਸੂਬੇ ਦੇ ਸਕੂਲ ਸਿੱਖਿਆ ਵਿਭਾਗ ਵਲੋਂ ਹਾਲਾਂਕਿ ਸੂਬੇ 'ਚ ਕਈ ਤਰ੍ਹਾਂ ਦੀਆਂ ਸਕੀਮਾਂ ਚਲਾ ਕੇ ਸਿੱਖਿਆ ਦੇ ਮਾਹੌਲ ਨੂੰ ਬਿਹਤਰ ਕਰਨ ਦੇ ਯਤਨ ਕੀਤੇ ਜਾ ਰਹੇ ਹਨ, ਜਿਨ੍ਹਾਂ 'ਚ ਸਕੂਲ ਆਫ ਐਮੀਨੈਂਸ, ਆਦਰਸ਼ ਸਕੂਲ, ਮਾਡਲ ਸਕੂਲ ਸ਼ਾਮਲ ਹਨ ਪਰ ਇਨ੍ਹਾਂ ਸਾਰੀਆਂ ਸਕੀਮਾਂ ਜ਼ਿਆਦਾਤਰ ਸੂਬਾ ਸਰਕਾਰ ਦੀ ਫੰਡਿੰਗ ’ਤੇ ਹੀ ਨਿਰਭਰ ਰਹਿੰਦੀਆਂ ਹਨ। ‘ਪੀ. ਐੱਮ. ਸ਼੍ਰੀ’ ਯੋਜਨਾ ਤਹਿਤ ਸੂਬਾ ਸਰਕਾਰ ਨੂੰ ਸਿੱਧੇ ਕੇਂਦਰ ਸਰਕਾਰ ਦੇ ਫੰਡ ਨਾਲ ਸਕੂਲਾਂ ਨੂੰ ਅਪਗ੍ਰੇਡ ਕਰਨ ਦਾ ਮੌਕਾ ਹਾਸਲ ਹੋਇਆ ਹੈ ਅਤੇ ਸੂਬਾ ਸਰਕਾਰ ਨੇ ਇਸ ਦਾ ਭਰਪੂਰ ਫ਼ਾਇਦਾ ਚੁੱਕਣ ਦੀ ਤਿਆਰੀ ਕੀਤੀ ਹੈ। ਸੂਬੇ ਦੇ ਸਾਰੇ ਜ਼ਿਲ੍ਹਿਆਂ 'ਚ ਚੁਣੇ ਹੋਏ 241 ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨਾਲ ਕਈ ਦੌਰ ਦੀਆਂ ਬੈਠਕਾਂ ਹੋ ਚੁੱਕੀਆਂ ਹਨ ਅਤੇ ਉਨ੍ਹਾਂ ਨੂੰ ਆਪਣੇ-ਆਪਣੇ ਸਕੂਲਾਂ 'ਚ ਕਰਵਾਏ ਜਾਣ ਵਾਲੇ ਵਿੱਦਿਅਕ, ਢਾਂਚਾਗਤ ਅਤੇ ਇਨੋਵੇਟਿਵ ਕੰਮਾਂ ਦਾ ਖ਼ਾਕਾ ਤਿਆਰ ਕਰ ਕੇ ਰੱਖਣ ਲਈ ਕਿਹਾ ਗਿਆ ਹੈ।
ਇਹ ਵੀ ਪੜ੍ਹੋ : 'ਡਾਕੂ ਹਸੀਨਾ' ਕਰਵਾ ਚੁੱਕੀ ਹੈ 3 ਵਿਆਹ, ਗੁਆਂਢੀਆਂ ਨੇ ਦੱਸੀ ਹੁਣ ਤੱਕ ਦੀ ਸਾਰੀ ਕਹਾਣੀ
ਸਕੂਲ ਵਾਈਜ਼ ਪਲਾਨਿੰਗ ’ਤੇ ਚਰਚੇ ਤੋਂ ਬਾਅਦ ਅਪਗ੍ਰੇਡੇਸ਼ਨ ਦੀ ਦਿੱਤੀ ਜਾਵੇਗੀ ਮਨਜ਼ੂਰੀ
ਪਤਾ ਚੱਲਿਆ ਹੈ ਕਿ ਅਗਲੇ ਪਖਵਾੜੇ ਦੌਰਾਨ ਕੇਂਦਰ ਸਰਕਾਰ ਦੇ ਸਬੰਧਿਤ ਅਧਿਕਾਰੀਆਂ ਨਾਲ ਚੁਣੇ ਹੋਏ 241 ਸਕੂਲਾਂ ਦੇ ਪ੍ਰਿੰਸੀਪਲ ਅਤੇ ਪੰਜਾਬ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦੀ ਬੈਠਕ ਹੋਣ ਵਾਲੀ ਹੈ, ਜਿਸ ਤੋਂ ਬਾਅਦ ਸਕੂਲ ਵਾਈਜ਼ ਪਲਾਨਿੰਗ ’ਤੇ ਚਰਚੇ ਤੋਂ ਬਾਅਦ ਅਪਗ੍ਰੇਡੇਸ਼ਨ ਦੀ ਮਨਜ਼ੂਰੀ ਦਿੱਤੀ ਜਾਵੇਗੀ।
ਇਹ ਹੈ ਪੀ. ਐੱਮ. ਸ਼੍ਰੀ ਯੋਜਨਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 'ਪੀ. ਐੱਮ. ਸ਼੍ਰੀ' ਯੋਜਨਾ ਨੂੰ ਸ਼ੁਰੂ ਕੀਤਾ ਗਿਆ ਹੈ। ਇਸ ਯੋਜਨਾ ਦੇ ਮਾਧਿਅਮ ਨਾਲ ਪੂਰੇ ਭਾਰਤ 'ਚ 14500 ਪੁਰਾਣੇ ਸਕੂਲਾਂ ਨੂੰ ਅਪਗ੍ਰੇਡ ਕੀਤਾ ਜਾਵੇਗਾ। ਇਸ ਯੋਜਨਾ ਦੇ ਮਾਧਿਅਮ ਨਾਲ ਅਪਗ੍ਰੇਡ ਕੀਤੇ ਗਏ ਸਕੂਲਾਂ 'ਚ ਸਿੱਖਿਆ ਪ੍ਰਦਾਨ ਕਰਨ ਦਾ ਇੱਕ ਆਧੁਨਿਕ, ਪਰਿਵਰਤਨਕਾਰੀ ਅਤੇ ਪੂਰਨ ਤਰੀਕਾ ਲਿਆਂਦਾ ਜਾਵੇਗਾ।
ਇੰਫਰਾਸਟ੍ਰੱਕਚਰ ਅਪਗ੍ਰੇਡੇਸ਼ਨ ਕੀਤੀ ਹੈ ਦਰਕਾਰ
ਪੰਜਾਬ ਦੇ ਇਸ ਯੋਜਨਾ ਲਈ ਚੁਣੇ ਗਏ ਜ਼ਿਆਦਾਤਰ ਸਕੂਲਾਂ ਨੂੰ ਇੰਫਰਾਸਟ੍ਰੱਕਚਰ ਅਪਗ੍ਰੇਡੇਸ਼ਨ ਦੀ ਲੋੜ ਹੈ, ਜਿਸ 'ਚ ਬਾਗਲ ਦਾ ਨਿਰਮਾਣ, ਜਮਾਤ ਕਮਰਿਆਂ ਦੀ ਮੁਰੰਮਤ, ਮੁੜ ਨਿਰਮਾਣ, ਮਲਟੀਮੀਡੀਆ ਟੀਚਿੰਗ ਇਕਵਿਪਮੈਂਟਸ ਅਤੇ ਟਾਇਲਟਸ ਬਲਾਕ ਸ਼ਾਮਲ ਹਨ। ਯੋਜਨਾ ਤਹਿਤ ਇਸ ਤਰ੍ਹਾਂ ਦੇ ਇੰਫਰਾਸਟ੍ਰੱਕਚਰ ਦੀ ਅਪਗ੍ਰੇਡੇਸ਼ਨ ਦੇ ਨਾਲ-ਨਾਲ ਸਕੂਲਾਂ 'ਚ ਲੈਬਜ਼ ਸਥਾਪਿਤ ਕਰਨ, ਖੇਡ ਗਤੀਵਿਧੀਆਂ ਲਈ ਸਮਾਨ ਉਪਲੱਬਧ ਕਰਵਾਉਣ ਤੋਂ ਲੈ ਕੇ ਸਮਾਰਟ ਕਲਾਸ ਇੰਸਟਾਲੇਸ਼ਨ ਵਰਗੀਆਂ ਵਿਵਸਥਾਵਾਂ ਵੀ ਸ਼ਾਮਲ ਹਨ। ਇਸ ਲਈ ਸੂਬੇ ਦੇ ਸਕੂਲਾਂ 'ਚ ਇਸ ਤਰ੍ਹਾਂ ਦੇ ਹੋਣ ਵਾਲੇ ਸਾਰੇ ਕੰਮਾਂ ਦਾ ਖ਼ਾਕਾ ਤਿਆਰ ਰੱਖਣ ਲਈ ਕਿਹਾ ਗਿਆ ਹੈ ਤਾਂ ਕਿ ਅਗਲੀ ਹੋਣ ਵਾਲੀ ਮੀਟਿੰਗ ਦੌਰਾਨ ਕੇਂਦਰ ਵਲੋਂ ਦਿੱਤੀ ਜਾਣ ਵਾਲੀਆਂ ਹਦਾਇਤਾਂ ਦੇ ਫਰੇਮਵਰਕ ਮੁਤਾਬਕ ਕੰਮਾਂ ਦੀ ਮਨਜ਼ੂਰੀ ਹਾਸਲ ਕੀਤੀ ਜਾ ਸਕੇ।
ਇਹ ਵੀ ਪੜ੍ਹੋ : ਲੁਧਿਆਣਾ 'ਚ ਨਿਹੰਗ ਸਿੰਘ ਦੇ ਕਤਲ ਦਾ ਸੱਚ ਆਇਆ ਸਾਹਮਣੇ, ਭੈਣ ਨੂੰ ਛੇੜਨ 'ਤੇ ਸ਼ੁਰੂ ਹੋਇਆ ਸੀ ਝਗੜਾ
ਸਕੂਲਾਂ ਨੂੰ ਅਪਗ੍ਰੇਡ ਕਰਨ 'ਚ ਆਉਣ ਵਾਲਾ ਖ਼ਰਚ ਕੇਂਦਰ ਸਰਕਾਰ ਚੁੱਕੇਗੀ
2022 'ਚ ਟੀਚਰਜ਼ ਡੇਅ ’ਤੇ ਐਲਾਨੀ ਗਈ ਇਸ ਯੋਜਨਾ ਦੇ ਮਾਧਿਅਮ ਨਾਲ ਦੇਸ਼ ਦੇ ਲਗਭਗ 14,500 ਪੁਰਾਣੇ ਸਕੂਲਾਂ ਦਾ ਅਪਗ੍ਰੇਡੇਸ਼ਨ ਕਰਨ ਦਾ ਟੀਚਾ ਰੱਖਿਆ ਗਿਆ ਹੈ। ਸਕੂਲਾਂ ਨੂੰ ਅਪਗ੍ਰੇਡ ਕਰਦੇ ਸਮੇਂ ਆਧੁਨਿਕ ਸੁੰਦਰ ਢਾਂਚੇ, ਸਮਾਰਟ ਜਮਾਤਾਂ, ਖੇਡ ਗਤੀਵਿਧੀਆਂ ਦੇ ਉਪਕਰਨ ਸਮੇਤ ਹੋਰ ਆਧੁਨਿਕ ਬੁਨਿਆਦੀ ਸਹੂਲਤਾਂ ’ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਣਾ ਹੈ। ਸਕੂਲਾਂ ਨੂੰ ਅਪਗ੍ਰੇਡ ਕਰਨ ਵਿਚ ਆਉਣ ਵਾਲੇ ਖ਼ਰਚ ਨੂੰ ਕੇਂਦਰ ਸਰਕਾਰ ਚੁੱਕੇਗੀ ਅਤੇ ਸੂਬਾ ਸਰਕਾਰ ਨੂੰ ਇਸ ਯੋਜਨਾ ’ਤੇ ਅਮਲ ਕਰਨ ਅਤੇ ਨਿਗਰਾਨੀ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਯੋਜਨਾ ਦਾ ਮਕਸਦ ਇਨ੍ਹਾਂ ਸਕੂਲਾਂ ਦੇ ਮਾਧਿਅਮ ਨਾਲ ਆਮ ਲੋਕਾਂ ਦੇ ਬੱਚਿਆਂ ਨੂੰ ਚੰਗੀ ਸਿੱਖਿਆ ਪ੍ਰਾਪਤ ਕਰਨ ਦਾ ਮੌਕਾ ਦੇਣਾ ਹੈ, ਜਿਸ ਨਾਲ ਉਨ੍ਹਾਂ ਦਾ ਭਵਿੱਖ ਨਿਖਰੇ। ਇਨ੍ਹਾਂ ਸਕੂਲਾਂ ਵਿਚ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦੇ ਵੱਖ-ਵੱਖ ਭਾਗਾਂ ਨੂੰ ਸ਼ਾਮਲ ਕਰਨਾ ਹੋਵੇਗਾ ਅਤੇ ਇਹ ਮਿਸਾਲੀ ਸਕੂਲਾਂ ਦੀ ਤਰ੍ਹਾਂ ਕੰਮ ਕਰਨਗੇ।
ਇਨ੍ਹਾਂ ਜ਼ਿਲ੍ਹਿਆਂ ਦੇ ਸਕੂਲ ਚੁਣੇ ਗਏ ਹਨ
ਅੰਮ੍ਰਿਤਸਰ ਜ਼ਿਲ੍ਹੇ ਦੇ 14, ਬਰਨਾਲਾ ਜ਼ਿਲ੍ਹੇ ਦੇ 8, ਬਠਿੰਡਾ ਜ਼ਿਲ੍ਹੇ ਦੇ 17, ਫਰੀਦਕੋਟ ਜ਼ਿਲ੍ਹੇ ਦੇ 5, ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ 7, ਫਾਜ਼ਿਲਕਾ ਜ਼ਿਲ੍ਹੇ ਦੇ 8, ਫਿਰੋਜ਼ਪੁਰ ਜ਼ਿਲ੍ਹੇ ਦੇ 12, ਗੁਰਦਾਸਪੁਰ ਜ਼ਿਲ੍ਹੇ ਦੇ 15, ਹੁਸ਼ਿਆਰਪੁਰ ਜ਼ਿਲ੍ਹੇ ਦੇ 14, ਜਲੰਧਰ ਜ਼ਿਲ੍ਹੇ ਦੇ 16, ਕਪੂਰਥਲਾ ਜ਼ਿਲ੍ਹੇ ਦੇ 8, ਲੁਧਿਆਣਾ ਜ਼ਿਲ੍ਹੇ ਦੇ 17, ਮਲੇਰਕੋਟਲਾ ਜ਼ਿਲ੍ਹੇ ਦੇ 3, ਮਾਨਸਾ ਜ਼ਿਲ੍ਹੇ ਦੇ 7, ਮੋਗਾ ਜ਼ਿਲ੍ਹੇ ਦੇ 9, ਪਠਾਨਕੋਟ ਜ਼ਿਲ੍ਹੇ ਦੇ 8, ਪਟਿਆਲਾ ਜ਼ਿਲ੍ਹੇ ਦੇ 17, ਰੂਪਨਗਰ ਜ਼ਿਲ੍ਹੇ ਦੇ 7, ਐੱਸ. ਏ. ਐੱਸ. ਨਗਰ ਜ਼ਿਲ੍ਹੇ ਦੇ 9, ਐੱਸ. ਬੀ. ਐੱਸ. ਨਗਰ ਜ਼ਿਲ੍ਹੇ ਦੇ 7,
ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ 7 ਅਤੇ ਤਰਨਤਾਰਨ ਜ਼ਿਲ੍ਹੇ ਦੇ 11 ਸਕੂਲ ਚੁਣੇ ਗਏ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਚਾਵਾਂ ਨਾਲ ਕੈਨੇਡਾ ਭੇਜੇ ਪੁੱਤ ਨੂੰ ਲੈ ਕੇ ਆਏ ਫੋਨ ਨੇ ਘਰ 'ਚ ਵਿਛਾਏ ਸੱਥਰ, ਮਾਂ ਨੂੰ ਪੈਣ ਲੱਗੀਆਂ ਦੰਦਲਾਂ
NEXT STORY