ਸੰਗਰੂਰ (ਰਵੀ): ਸੰਗਰੂਰ ਦੇ ਸਰਕਾਰੀ ਹਸਪਤਾਲ ਦੇ ਜੱਚਾ-ਬੱਚਾ ਵਾਰਡ ਵਿਚ ਉਸ ਵੇਲੇ ਭੱੜਥੂ ਪੈ ਗਏ ਜਦੋਂ ਬੱਚਿਆਂ ਨੂੰ ਜਨਮ ਦੇਣ ਤੋਂ ਬਾਅਦ ਚੱਲ ਰਹੇ ਇਲਾਜ ਦੌਰਾਨ ਇਕੱਠਿਆਂ 14-15 ਔਰਤਾਂ ਦੀ ਸਿਹਤ ਵਿਗੜ ਗਈ। ਇਨ੍ਹਾਂ ਵਿਚੋਂ ਕੁਝ ਔਰਤਾਂ ਦੀ ਹਾਲਤ ਜ਼ਿਆਦਾ ਵਿਗੜ ਗਈ। ਪੀੜਤ ਪਰਿਵਾਰਾਂ ਵੱਲੋਂ ਹਸਪਤਾਲ ਵਿਚ ਲਗਾਏ ਗਏ ਵੈਕਸੀਨੇਸ਼ਨ ਜਾਂ ਗਲੂਕੋਜ਼ ਨੂੰ ਇਸ ਦਾ ਕਾਰਨ ਮੰਨਿਆ ਜਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - Punjab: ਗੋਲ਼ੀਆਂ ਨਾਲ ਭੁੰਨ 'ਤਾ ਲਾੜਾ! ਸ਼ਿਵ ਸੈਨਾ ਆਗੂ ਦਾ ਵੀ ਬੇਰਹਿਮੀ ਨਾਲ ਕਤਲ (ਵੀਡੀਓ)
ਪੀੜਤਾਂ ਦੇ ਪਰਿਵਾਰਾਂ ਦਾ ਕਹਿਣਾ ਹੈ ਕਿ ਨਵਜੰਮੇ ਬੱਚੇ ਠੀਕ-ਠਾਕ ਹਨ ਤੇ ਉਨ੍ਹਾਂ ਦੀਆਂ ਮਾਵਾਂ ਵੀ ਸਵੇਰ ਤਕ ਠੀਕ ਸਨ। ਸਵੇਰੇ ਹਸਪਤਾਲ ਵਿਚ ਉਨ੍ਹਾਂ ਨੂੰ ਡਰਿੱਪ ਲਗਾਈ ਗਈ, ਜਿਸ ਮਗਰੋਂ ਔਰਤਾਂ ਨੂੰ ਕੰਬਣੀ ਛਿੜਣ ਲੱਗ ਪਈ ਤੇ ਸਾਹ ਲੈਣ ਵਿਚ ਤਕਲੀਫ਼ ਹੋਣ ਲੱਗ ਪਈ। ਅਜਿਹਾ ਕਿਸੇ ਇਕ ਔਰਤ ਨਾਲ ਨਹੀਂ ਸਗੋਂ ਵਾਰਡ ਵਿਚ ਦਾਖ਼ਲ 14-15 ਔਰਤਾਂ ਨਾਲ ਹੋਇਆ। ਉਨ੍ਹਾਂ ਨੇ ਹਸਪਤਾਲ ਵੱਲੋਂ ਗਲਤ ਇੰਜੈਕਸ਼ਨ ਲਗਾਏ ਜਾਣ ਦਾ ਦੋਸ਼ ਲਗਾਇਆ। ਪ੍ਰਸ਼ਾਸਨ ਵੱਲੋਂ ਦੂਜੇ ਹਸਪਤਾਲ ਤੋਂ ਸਟਾਫ਼ ਮੰਗਵਾ ਕੇ ਉਨ੍ਹਾਂ ਦੀ ਸਿਹਤ ਸੰਭਾਲ ਕੀਤੀ ਗਈ।
ਇਹ ਖ਼ਬਰ ਵੀ ਪੜ੍ਹੋ - ਤੜਕਸਾਰ ਵਿਛ ਗਈਆਂ ਲਾਸ਼ਾਂ! ਨਾਕਾ ਲਾਈ ਖੜ੍ਹੇ ਪੁਲਸ ਮੁਲਾਜ਼ਮਾਂ ਅਤੇ ਰੋਕੇ ਗਏ ਡਰਾਈਵਰ ਨਾਲ ਵਾਪਰੀ ਅਣਹੋਣੀ
ਹਸਪਤਾਲ ਦੇ ਅਧਿਕਾਰੀਆਂ ਮੁਤਾਬਕ ਗਾਇਨੀ ਵਿਭਾਗ ਵਿਚ ਦਾਖ਼ਲ ਔਰਤਾਂ ਨੂੰ ਜਣੇਪੇ ਮਗਰੋਂ ਗਲੂਕੋਜ਼ ਲੱਗ ਰਿਹਾ ਸੀ। ਤਕਰੀਬਨ 14-15 ਮਰੀਜ਼ਾਂ ਨੂੰ ਇਸ ਦਾ ਰਿਐਕਸ਼ਨ ਹੋ ਗਿਆ ਸੀ, ਪਰ ਉਨ੍ਹਾਂ ਦੀ ਰਿਕਵਰੀ ਹੋ ਗਈ ਹੈ। ਇਕ ਮਰੀਜ਼ ਦੀ ਹਾਲਤ ਜ਼ਿਆਦਾ ਖ਼ਰਾਬ ਹੋ ਗਈ ਸੀ, ਪਰ ਉਸ ਦੀ ਵੀ ਰਿਕਵਰੀ ਸ਼ੁਰੂ ਹੋ ਗਈ ਹੈ। ਇਸ ਵਿਚ ਕਿਸੇ ਡਾਕਟਰ ਜਾਂ ਸਟਾਫ਼ ਦਾ ਕਸੂਰ ਨਹੀਂ, ਸਗੋਂ ਗਲੂਕੋਜ਼ ਦਾ ਰਿਐਕਸ਼ਨ ਹੋਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਾਰੇ ਬੱਚੇ ਵੀ ਠੀਕ-ਠਾਕ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਵੱਡਾ ਹਾਦਸਾ, ਬੱਸ ਤੇ ਮੋਟਰਸਾਈਕਲ ਦੀ ਟੱਕਰ ’ਚ ਨੌਜਵਾਨ ਦੀ ਮੌਤ
NEXT STORY