ਜਲੰਧਰ(ਭਾਰਤੀ ਸ਼ਰਮਾ)— ਉੱਤਰ ਭਾਰਤ ਵਿਚ ਸ਼ਤਰੰਜ ਦੇ ਵੱਡੇ ਕੇਂਦਰ ਬਣਨ ਦੀ ਦਿਸ਼ਾ ਵਿਚ ਕਦਮ ਵਧਾਉਂਦੇ ਹੋਏ ਜਲੰਧਰ ਨੇ ਜ਼ਿਲਾ ਪੱਧਰ 'ਤੇ ਹੋਣ ਵਾਲੇ ਮੁਕਾਬਲਿਆਂ ਵਿਚ ਹਿੱਸਾ ਲੈਣ ਵਾਲੇ ਪ੍ਰਤੀਯੋਗੀਆਂ ਦੇ ਮਾਮਲੇ ਵਿਚ ਨਵਾਂ ਇਤਿਹਾਸ ਰਚ ਦਿੱਤਾ। ਪੰਜਾਬ ਵਿਚ ਹੋਣ ਵਾਲੀਆਂ ਚੈੱਸ ਮੁਕਾਬਲਿਆਂ ਦੇ ਇਤਿਹਾਸ ਵਿਚ ਪਹਿਲੀ ਵਾਰ ਕਿਸੇ ਨਿੱਜੀ ਸੈਂਟਰ 'ਪੰਜਾਬ ਕੇਸਰੀ ਸੈਂਟਰ ਆਫ ਚੈੱਸ ਐਕਸੀਲੈਂਸ' ਦੇ ਬੈਨਰ ਹੇਠ ਹੋਈ ਚੈੱਸ ਮੁਕਾਬਲੇ ਵਿਚ 500 ਤੋਂ ਜ਼ਿਆਦਾ ਖਿਡਾਰੀਆਂ ਨੇ ਰਜਿਸਟਰੇਸ਼ਨ ਕਰਵਾਈ। ਮੁਕਾਬਲੇ ਵਿਚ ਅੰਡਰ-7, ਅੰਡਰ-9, ਅੰਡਰ-11, ਅੰਡਰ-13, ਅੰਡਰ-15 ਅਤੇ ਓਪਨ ਕੈਟਾਗਰੀ ਦੇ ਤਹਿਤ ਮੁਕਾਬਲੇ ਕਰਵਾਏ ਜਾ ਰਹੇ ਹਨ। ਦਿ ਗਲੋਰੀਆ ਡੀ. ਐੱਲ. ਐੱਫ. ਮਾਲ ਵਿਚ ਕਰਵਾਈ ਜਾ ਰਹੀ ਇਸ ਮੁਕਾਬਲੇ ਦਾ ਉਦਘਾਟਨ 'ਜਗ ਬਾਣੀ' ਗਰੁੱਪ ਦੇ ਨਿਰਦੇਸ਼ਕ ਅਭਿਜੈ ਚੋਪੜਾ ਨੇ ਸ਼ਤਰੰਜ ਦੀ ਚਾਲ ਚੱਲ ਕੇ ਕੀਤਾ।
ਨੌਜਵਾਨ ਖਿਡਾਰੀਆਂ ਲਕਸ਼ਿਤ, ਕੁਬੇਰ, ਓਮ, ਸ਼ਰੀਅਸ, ਅਨਮੋਲ ਭਗਤ, ਨਮਿਤ, ਅਭੈ, ਸ਼੍ਰੀਵਿਦ, ਵਿਦਿਤ, ਤਨਿਸ਼, ਮੁਕੁਲ, ਆਇਰਨ, ਧੈਰਯ, ਸਮਰੱਥ, ਅਰਜੁਨ, ਹਰਸ਼ਿਤ, ਦਿਵਿਅਮ ਅਤੇ ਰਿਹਾਨ ਨੇ ਲੜਕਿਆਂ ਦੇ ਵਰਗ ਵਿਚ ਵਾਧਾ ਦਰਜ ਕੀਤਾ ਹੈ। ਉਥੇ ਲੜਕੀਆਂ ਦੇ ਵਰਗ ਵਿਚ ਅਰੂਸ਼ੀ, ਲਾਵਣਯਾ ਜੈਨ, ਵਾਣੀ, ਸਾਂਵਰੀ, ਕਨਨ ਜੈਨ, ਖਿਆਨਾ, ਮੰਨਤ, ਨਿਤਿਯਾ ਨੇ ਇਸ 2 ਦਿਨਾ ਚੈੱਸ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਤਿੰਨੇ ਰਾਊਂਡ ਜਿੱਤ ਕੇ ਵਾਧਾ ਦਰਜ ਕਰ ਲਿਆ ਹੈ। ਪ੍ਰਤੀਯੋਗਤਾ ਦੇ ਪਹਿਲੇ ਦਿਨ ਤਿੰਨ ਰਾਊਂਡ ਖੇਡੇ ਗਏ ਅਤੇ ਅਗਲੇ ਤਿੰਨ ਰਾਊਂਡ ਐਤਵਾਰ ਨੂੰ ਖੇਡੇ ਜਾਣਗੇ। ਇਸ ਦੌਰਾਨ 'ਜਗ ਬਾਣੀ' ਦੇ ਨਿਰਦੇਸ਼ਕ ਅਭਿਜੈ ਚੋਪੜਾ, ਫੀਡੇ ਮਾਸਟਰ ਅਸ਼ਵਨੀ ਤਿਵਾੜੀ, ਜਲੰਧਰ ਚੈੱਸ ਐਸੋਸੀਏਸ਼ਨ ਦੇ ਪ੍ਰਧਾਨ ਜੇ. ਐੱਸ. ਚੀਮਾ, ਸਕੱਤਰ ਰਾਜਿੰਦਰ ਸ਼ਰਮਾ, ਸੈਕਟਰੀ ਮਨੀਸ਼ ਥਾਪਰ, ਦਿ ਗਲੋਰੀਆ ਡੀ. ਐੱਲ. ਐੱਫ. ਦੇ ਮਾਰਕੀਟਿੰਗ ਅਤੇ ਸੇਲਜ਼ ਹੈੱਡ ਦਿਨੇਸ਼ ਹਾਂਡਾ, ਚੀਫ ਆਰਬਿਟਰ ਕੀਰਤੀ ਸ਼ਰਮਾ, ਡਿਪਟੀ ਚੀਫ ਆਰਬਿਟਰ ਅਮਿਤ ਸ਼ਰਮਾ, ਰੋਹਿਤ ਸ਼ਰਮਾ, ਸੰਜੀਵ ਸ਼ਰਮਾ, ਚੰਦਰੇਸ਼, ਕੀਰਤੀ ਕੁਮਾਰ, ਕਸ਼ਿਸ਼, ਅਨੁਰਾਗ ਅਤੇ ਚੈੱਸ ਕੋਚ ਕੰਵਰਜੀਤ ਸਿੰਘ ਮੌਜੂਦ ਸਨ।
ਤਿੰਨਾਂ ਸਕੂਲਾਂ ਦੇ ਵਿਦਿਆਰਥੀਆਂ ਨੇ ਕੀਤਾ ਪਾਰਟੀਸਪੇਟ
ਇਸ ਪ੍ਰਤੀਯੋਗਤਾ 'ਚ ਸ਼ਹਿਰ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ, ਜਿਨ੍ਹਾਂ 'ਚ ਕੈਂਬ੍ਰਿਜ ਇੰਟਰਨੈਸ਼ਨਲ ਗਰਲਜ਼, ਕੈਂਬ੍ਰਿਜ ਕੋ-ਐਡ., ਏ. ਪੀ. ਜੇ., ਸਟੇਟ ਪਬਲਿਕ ਸਕੂਲ, ਐੱਮ. ਜੀ. ਐੱਨ., ਸਵਾਮੀ ਸੰਤ ਦਾਸ, ਪੁਲਸ ਡੀ. ਏ. ਵੀ., ਇਨੋਸੈਂਟ ਹਾਰਟ ਅਤੇ ਸੀ. ਜੇ. ਐੱਸ. ਪਬਲਿਕ ਸਕੂਲ ਸ਼ਾਮਲ ਹਨ।
ਪੰਜਾਬ ਕੇਸਰੀ ਗਰੁੱਪ ਦੇ ਨਿਰਦੇਸ਼ਕ ਅਭਿਜੈ ਚੋਪੜਾ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਇੰਨੀ ਵੱਡੀ ਸੰਖਿਆ 'ਚ ਖਿਡਾਰੀਆਂ ਨੇ ਇਥੇ ਆ ਕੇ ਸਾਡਾ ਹੌਸਲਾ ਵਧਾਇਆ ਹੈ। ਇਸ ਐਕਸੀਲੈਂਸ ਸੈਂਟਰ ਨੂੰ ਸ਼ੁਰੂ ਕਰਨ ਦਾ ਸਾਡਾ ਮਕਸਦ ਪੰਜਾਬ ਦੇ ਚੈੱਸ ਖਿਡਾਰੀਆਂ ਨੂੰ ਪਲੇਟਫਾਰਮ ਮੁਹੱਈਆ ਕਰਵਾਉਣਾ ਹੈ। ਇਹ ਮੇਰਾ ਡ੍ਰੀਮ ਪ੍ਰਾਜੈਕਟ ਹੈ। ਇਹ ਪਲੇਟਫਾਰਮ ਤੁਹਾਡੇ ਲਈ ਗਲਤੀਆਂ ਕਰਨ ਅਤੇ ਉਨ੍ਹਾਂ ਗਲਤੀਆਂ ਤੋਂ ਸਬਕ ਲੈ ਕੇ ਅੱਗੇ ਵਧਣ ਦੇ ਲਈ ਹੈ ਕਿਉਂਕਿ ਅੱਗੇ ਵਧਣ ਲਈ ਗਲਤੀਆਂ ਕਰਨਾ ਅਤੇ ਉਨ੍ਹਾਂ ਗਲਤੀਆਂ ਤੋਂ ਸਬਕ ਲੈਣਾ ਬਹੁਤ ਜ਼ਰੂਰੀ ਹੈ।
ਚੈੱਸ ਐਸੋਸੀਏਸ਼ਨ ਪ੍ਰਧਾਨ ਜਲੰਧਰ ਜੇ.ਐੱਸ. ਚੀਮਾ ਨੇ ਕਿਹਾ ਕਿ 'ਜਗ ਬਾਣੀ' ਸ਼ਹਿਰ ਵਿਚ ਚੈੱਸ ਨੂੰ ਉਤਸ਼ਾਹ ਦੇਣ ਅਤੇ ਅੱਗੇ ਲੈ ਕੇ ਜਾਣ ਵਿਚ ਬਹੁਤ ਸਹਿਯੋਗ ਕਰ ਰਹੀ ਹੈ। 'ਜਗ ਬਾਣੀ' ਦਾ ਸਹਿਯੋਗ ਹਮੇਸ਼ਾ ਚੈੱਸ ਨੂੰ ਮਿਲਦਾ ਰਿਹਾ ਹੈ। ਇੰਨੀ ਸੰਖਿਆ ਵਿਚ ਚੈੱਸ ਦੇ ਲਈ ਬੱਚਿਆਂ ਦਾ ਆਉਣਾ ਚੰਗਾ ਸੰਕੇਤ ਹੈ। ਸ਼ਤਰੰਜ ਦਿਮਾਗੀ ਖੇਡ ਹੈ, ਜੋ ਵਿਅਕਤੀ ਨੂੰ ਬਿਹਤਰ ਇਨਸਾਨ ਬਣਾਉਂਦੀ ਹੈ।
ਇਸ ਦੌਰਾਨ ਦਿਨੇਸ਼ ਹਾਂਡਾ ਸੇਲਜ਼ ਐਂਡ ਮਾਰਕੀਟਿੰਗ ਹੈੱਡ ਦਿ ਗਲੋਰੀਆ ਡੀ. ਐੱਲ. ਐੱਫ. ਮਾਲ ਨੇ ਕਿਹਾ ਕਿ ਮੈਂ ਅਭਿਜੈ ਚੋਪੜਾ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ, ਜਿਨ੍ਹਾਂ ਨੇ ਚੈੱਸ ਨੂੰ ਉਤਸ਼ਾਹ ਦੇਣ ਲਈ ਸਹਿਯੋਗ ਕੀਤਾ। ਪੰਜਾਬ ਕੇਸਰੀ ਸੈਂਟਰ ਆਫ ਚੈੱਸ ਐਕਸੀਲੈਂਸ ਵਲੋਂ ਚੈੱਸ ਨੂੰ ਪ੍ਰਮੋਟ ਕਰਨ ਲਈ ਬਹੁਤ ਵਧੀਆ ਯਤਨ ਕੀਤੇ ਜਾ ਰਹੇ ਹਨ। ਇਸ ਨਾਲ ਬੱਚਿਆਂ ਦਾ ਦਿਮਾਗ ਤੇਜ਼ ਹੁੰਦਾ ਹੈ। ਇਹ ਚੰਗੀ ਗੱਲ ਹੈ ਕਿ 'ਜਗ ਬਾਣੀ' ਇਸ ਗੇਮ ਨੂੰ ਪ੍ਰਮੋਟ ਕਰਨ ਲਈ ਅਤੇ ਬੱਚਿਆਂ ਨੂੰ ਉਤਸ਼ਾਹਤ ਕਰਨ ਲਈ ਇਸ ਤਰ੍ਹਾਂ ਦੇ ਯਤਨ ਕਰ ਰਹੀ ਹੈ।
ਪੰਚਾਇਤਾਂ ਵਲੋਂ ਕਰੋੜਾਂ ਦੀਆਂ ਗ੍ਰਾਂਟਾਂ 'ਚ ਘਪਲਿਆਂ ਦੇ ਮਾਮਲੇ 'ਚ ਵਿਜੀਲੈਂਸ ਜਾਂਚ ਕਰੇਗੀ ਦੁੱਧ ਦਾ ਦੁੱਧ 'ਤੇ ਪਾਣੀ ਦਾ ਪਾਣੀ : ਰਿੰਕੂ ਢਿੱਲੋਂ
NEXT STORY