ਜਲੰਧਰ (ਪੁਨੀਤ)- ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ’ਚ ਬਾਰਿਸ਼ ਪੈ ਰਹੀ ਸੀ, ਜਿਸ ਕਾਰਨ ਤਾਪਮਾਨ ’ਚ ਵੱਡੀ ਗਿਰਾਵਟ ਵੇਖਣ ਨੂੰ ਮਿਲੀ ਸੀ ਅਤੇ ਜਲੰਧਰ ਦਾ ਤਾਪਮਾਨ 31 ਡਿਗਰੀ ਤਕ ਪਹੁੰਚ ਗਿਆ ਸੀ। ਹੁਣ ਫਿਰ ਤੋਂ ਤਾਪਮਾਨ ਵਿਚ ਇਕਦਮ ਵਾਧਾ ਵੇਖਣ ਨੂੰ ਮਿਲਿਆ ਹੈ, ਜਿਸ ਨਾਲ ਜਨਤਾ ਹਾਲੋ-ਬੇਹਾਲ ਹੈ। ਅੱਜ ਵਿਚ-ਵਿਚ ਧੁੱਪ ਨਿਕਲਣ ਤੋਂ ਬਾਅਦ ਮਹਾਨਗਰ ਦਾ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਦੇ ਲਗਭਗ ਰਿਕਾਰਡ ਹੋਇਆ, ਜੋਕਿ ਪਿਛਲੇ ਦਿਨਾਂ ਦੇ ਮੁਕਾਬਲੇ 5 ਡਿਗਰੀ ਤਕ ਦਾ ਵਾਧਾ ਦਿਸ ਰਿਹਾ ਹੈ। ਉਥੇ ਹੀ, ਘੱਟੋ-ਘੱਟ ਤਾਪਮਾਨ 28 ਡਿਗਰੀ ਸੈਲਸੀਅਸ ਰਿਹਾ, ਜਿਸ ਨਾਲ ਸ਼ਾਮ ਤੋਂ ਬਾਅਦ ਕੁਝ ਰਾਹਤ ਮਹਿਸੂਸ ਹੋਈ।
ਪੰਜਾਬ ਦਾ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਤਕ ਪਹੁੰਚ ਗਿਆ ਅਤੇ ਪਠਾਨਕੋਟ ਪੰਜਾਬ ਦਾ ਸਭ ਤੋਂ ਗਰਮ ਸ਼ਹਿਰ ਰਿਹਾ। ਉਥੇ ਹੀ, ਘੱਟੋ-ਘੱਟ ਤਾਪਮਾਨ 24.5 ਡਿਗਰੀ ਸੈਲਸੀਅਸ ਰਿਹਾ। ਪੰਜਾਬ ਵਿਚ ਫਿਲਹਾਲ ਗਰਮੀ ਦਾ ਸਿਲਸਿਲਾ ਵੇਖਣ ਨੂੰ ਮਿਲੇਗਾ ਅਤੇ ਮਾਨਸੂਨ ਦੀ ਵਜ੍ਹਾ ਨਾਲ ਜੋ ਰਾਹਤ ਮਿਲੀ ਸੀ ਤਾਂ ਕ੍ਰਮਵਾਰ ਖ਼ਤਮ ਹੁੰਦੀ ਨਜ਼ਰ ਆਵੇਗੀ।
ਇਹ ਵੀ ਪੜ੍ਹੋ- ਪੰਜਾਬ ਸਰਕਾਰ ਦਾ ਵੱਡਾ ਐਲਾਨ, ਇਸ ਦਿਨ ਰਹੇਗੀ ਤਨਖ਼ਾਹੀ ਛੁੱਟੀ, ਬੰਦ ਰਹਿਣਗੇ ਸਰਕਾਰੀ ਅਦਾਰੇ
ਆਉਣ ਵਾਲੇ 2-3 ਦਿਨ ਪ੍ਰੇਸ਼ਾਨੀ ਵਾਲੇ ਰਹਿਣਗੇ। ਸੋਮਵਾਰ ਆਸਮਾਨ ਵਿਚ ਬੱਦਲ ਛਾਏ ਰਹੇ ਪਰ ਉਸ ਦੇ ਬਾਵਜੂਦ ਹੁੰਮਸ ਕਾਰਨ ਚਿਪਚਿਪਾਹਟ ਮਹਿਸੂਸ ਹੋ ਰਹੀ ਸੀ, ਜਿਸ ਨਾਲ ਗਰਮੀ ਦਾ ਅਸਰ ਵਧ ਰਿਹਾ ਸੀ। ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਬਾਰਿਸ਼ ਦੇ ਮੌਸਮ ਦੇ ਬਾਅਦ ਹਵਾ ਵਿਚ ਨਮੀ ਵਧਣ ਕਾਰਨ ਮੌਸਮ ਵਿਚ ਘੁਟਣ ਜਿਹੀ ਮਹਿਸੂਸ ਹੋ ਰਹੀ ਹੈ। ਇਸ ਨਾਲ ਦਬਾਅ ਦਾ ਅਹਿਸਾਸ ਹੋਣ ਲੱਗਦਾ ਹੈ। ਮੌਸਮ ਵਿਚ ਹੁੰਮਸ ਦਾ ਪੱਧਰ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਵਧਣ ਦੀ ਸੰਭਾਵਨਾ ਹੈ। ਤੇਜ਼ ਧੁੱਪ ਨਿਕਲਣ ਦੀ ਸੂਰਤ ਵਿਚ ਹੁੰਮਸ ਵਿਚ ਵਾਧਾ ਹੋਵੇਗਾ, ਇਸ ਲਈ ਦੁਪਹਿਰ ਦੇ ਸਮੇਂ ਪਾਰਕ ਵਿਚ ਜਾਣ ਤੋਂ ਬਚਣਾ ਚਾਹੀਦਾ ਹੈ, ਇਸ ਕਾਰਨ ਧੁੱਪ ਵਿਚ ਜਾਣ ਸਮੇਂ ਲੋਕਾਂ ਨੂੰ ਅਹਿਤਿਆਤ ਵਰਤਣੀ ਚਾਹੀਦੀ ਹੈ।
ਹੁੰਮਸ ਭਰੀ ਗਰਮੀ ’ਚ ਚਮੜੀ ਦਾ ਰੱਖੋ ਖ਼ਾਸ ਧਿਆਨ
ਇਸ ਤਰ੍ਹਾਂ ਦੇ ਮੌਸਮ ਵਿਚ ਚਮੜੀ ਦਾ ਖਾਸ ਧਿਆਨ ਰੱਖਣ ਦੀ ਲੋੜ ਹੁੰਦੀ ਹੈ ਕਿਉਂਕਿ ਪਸੀਨੇ ਕਾਰਨ ਚਮੜੀ ’ਤੇ ਇਨਫੈਕਸ਼ਨ ਹੋਣ ਦਾ ਖਤਰਾ ਰਹਿੰਦਾ ਹੈ। ਅਜਿਹੀ ਹਾਲਤ ਵਿਚ ਜਿੰਨਾ ਹੋ ਸਕੇ, ਬਚਾਅ ਕਰਨਾ ਚਾਹੀਦਾ ਹੈ। ਪਬਲਿਕ ਪਲੇਸ ’ਤੇ ਖ਼ਾਸ ਸਾਵਧਾਨ ਰਹਿਣ ਦੀ ਲੋੜ ਹੈ। ਭਾਰੀ ਪਸੀਨਾ ਆਉਣ ਦੀ ਹਾਲਤ ਵਿਚ ਰਾਤ ਨੂੰ ਸੌਣ ਤੋਂ ਪਹਿਲਾਂ ਨਹਾਉਣ ਦੀ ਲੋੜ ਹੁੰਦੀ ਹੈ। ਗੰਦੇ ਅਤੇ ਪਸੀਨੇ ਵਾਲੇ ਕੱਪੜੇ ਪਹਿਨਣ ਤੋਂ ਬਚੋ, ਬੈਕਟੀਰੀਆ ਤੋਂ ਬਚਾਅ ਲਈ ਹੱਥਾਂ ਨੂੰ ਸਮੇਂ-ਸਮੇਂ ’ਤੇ ਧੋਂਦੇ ਰਹੋ। ਅਜਿਹੀ ਸਨਸਕ੍ਰੀਨ ਦੀ ਵਰਤੋਂ ਕਰੋ, ਜੋ ਤੇਲ ਰਹਿਤ ਹੋਵੇ, ਹਾਈਡ੍ਰੋਕਾਰਟੀਸੋਨ ਵਰਗੀ ਖ਼ੁਰਕ ਤੋਂ ਰਾਹਤ ਦੇਣ ਵਾਲੀ ਕ੍ਰੀਮ ਜਾਂ ਕਾਊਂਟਰ ਐਂਟੀ-ਬਾਇਓਟਿਕ ਦੀ ਵਰਤੋਂ ਕਰੋ।
ਇਹ ਵੀ ਪੜ੍ਹੋ- ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਸੜਕ ਹਾਦਸੇ ’ਚ ਪੰਜਾਬੀ ਨੌਜਵਾਨ ਦੀ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪੰਜਾਬ ਦੇ ਸਕੂਲਾਂ ਨੂੰ ਜਾਰੀ ਹੋਏ ਖ਼ਾਸ ਹੁਕਮ, ਭਲਕੇ ਤੋਂ ਸ਼ੁਰੂ ਹੋਵੇਗਾ ਇਹ ਕੰਮ
NEXT STORY