ਲੁਧਿਆਣਾ (ਮੁੱਲਾਂਪੁਰੀ) - ਪੰਜਾਬ 'ਚ ਲੋਕ ਸਭਾ ਗੁਰਦਾਸਪੁਰ ਸੀਟ ਨੂੰ ਲੈ ਕੇ ਰਾਜਸੀ ਹਲਕਿਆਂ 'ਚ ਪੂਰੀ ਹਲਚਲ ਸ਼ੁਰੂ ਹੋ ਚੁੱਕੀ ਹੈ। ਇਸ ਹਲਚਲ ਕਰ ਕੇ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਲਈ ਇਹ ਸੀਟ ਮੁੱਛ ਦਾ ਸਵਾਲ ਹੋਵੇਗੀ ਕਿਉਂਕਿ ਵਿਧਾਨ ਸਭਾ ਚੋਣਾਂ ਵਿਚ ਇਸ ਲੋਕ ਸਭਾ ਹਲਕੇ ਵਿਚ 9 'ਚੋਂ ਕੇਵਲ ਇਕ ਹਲਕੇ ਬਟਾਲਾ ਵਿਚ ਹੀ ਸ਼੍ਰੋਮਣੀ ਅਕਾਲੀ ਦਲ ਜਿੱਤ ਸਕਿਆ ਸੀ ਜਦੋਂਕਿ ਇਸ ਲੋਕ ਸਭਾ ਹਲਕੇ ਵਿਚ ਭਾਜਪਾ ਦੇ ਸਾਰੇ ਉਮੀਦਵਾਰ ਬੁਰੀ ਤਰ੍ਹਾਂ ਲੁੜ੍ਹਕ ਗਏ ਸਨ। ਹੁਣ ਇਸ ਸੀਟ 'ਤੇ ਜਿਥੇ ਕਾਂਗਰਸ ਆਪਣੀ ਸਰਕਾਰ ਬਣਾਉਣ ਤੋਂ ਬਾਅਦ ਇਸ ਨੂੰ ਜਿੱਤਣ ਲਈ ਸਿਰ ਦੇ ਵਾਲਾਂ ਤੋਂ ਲੈ ਕੇ ਪੈਰਾਂ ਦੀਆਂ ਉਂਗਲਾਂ ਤੱਕ ਜ਼ੋਰ ਲਾ ਦੇਵੇਗੀ ਕਿਉਂਕਿ ਜ਼ਿਮਨੀ ਚੋਣ ਵਿਚ ਸੱਤਾਧਾਰੀ ਜਿੱਤ-ਹਾਰ ਨੂੰ ਆਪਣੀ ਜ਼ਿੰਦਗੀ ਤੇ ਮੌਤ ਦਾ ਸਵਾਲ ਬਣਾ ਕੇ ਦੇਖਦੇ ਹਨ।
ਗੁਰਦਾਸਪੁਰ ਬਾਰੇ ਸਿਆਸੀ ਮਾਹਿਰਾਂ ਨੇ ਕਿਹਾ ਕਿ ਇਸ ਲੋਕ ਸਭਾ ਹਲਕੇ ਦੀ ਜਿੱਤ-ਹਾਰ 'ਤੇ ਅਕਾਲੀ-ਭਾਜਪਾ ਗਠਜੋੜ ਦਾ ਭਵਿੱਖ ਵੀ ਟਿਕਿਆ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਪਹਿਲਾਂ ਹੀ ਅੰਦਰੋਂ ਅੰਦਰ ਇਸ ਗੱਲ ਦਾ ਰੋਣਾ ਰੋ ਰਹੀ ਹੈ ਕਿ ਅਕਾਲੀਆਂ ਦੇ ਦਸ ਸਾਲ ਦੇ ਕਥਿਤ ਮਾਫੀਆ ਰਾਜ ਨੇ ਪੰਜਾਬ ਵਿਚ ਭਾਜਪਾ ਦੀ ਵੀ ਫੱਟੀ ਪੋਚ ਦਿੱਤੀ ਹੈ। ਹੁਣ ਗੁਰਦਾਸਪੁਰ ਸੀਟ 'ਤੇ ਦਿੱਲੀ ਬੈਠੀ ਭਾਜਪਾ ਦੀਆਂ ਅੱਖਾਂ ਟਿਕੀਆਂ ਹਨ। ਮਾਹਿਰਾਂ ਨੇ ਕਿਹਾ ਕਿ ਜੇਕਰ ਇਸ ਸੀਟ 'ਤੇ ਗਠਜੋੜ ਜੇਤੂ ਰਿਹਾ ਤਾਂ ਗਠਜੋੜ ਅੱਗੇ ਵੀ ਜਾਰੀ ਰਹੇਗਾ ਪਰ ਜੇਕਰ ਇਹ ਸੀਟ ਕਾਂਗਰਸ ਦੀ ਝੋਲੀ ਪੈ ਗਈ ਤਾਂ ਫਿਰ ਗਠਜੋੜ ਦਾ ਰੱਬ ਹੀ ਰਾਖਾ ਹੋਵੇਗਾ। ਗੁਰਦਾਸਪੁਰ ਦਾ ਨਤੀਜਾ ਗਠਜੋੜ ਦੇ ਭਵਿੱਖ ਦਾ ਨਿਤਾਰਾ ਕਰ ਦੇਵੇਗਾ।
ਪੰਜਾਬ ਬਾਲ ਅਧਿਕਾਰ ਕਮਿਸ਼ਨ ਨੇ ਸਰਕਾਰ ਅੱਗੇ ਬਲਿਊ ਵ੍ਹੇਲ ਗੇਮ ਨੂੰ ਹਟਾਉਣ ਦੀ ਕੀਤੀ ਮੰਗ
NEXT STORY