ਜਲੰਧਰ : ਪੰਜਾਬ ਦੇ 5 ਨਗਰ ਨਿਗਮਾਂ ਅਤੇ 44 ਮਿਊਂਸੀਪਲ ਕੌਂਸਲ ਅਤੇ ਨਗਰ ਪੰਚਾਇਤ ਲਈ ਵੋਟਾਂ ਪੈਣ ਦਾ ਕੰਮ ਸਵੇਰੇ 7 ਵਜੇ ਤੋਂ ਸ਼ੁਰੂ ਹੋ ਗਿਆ ਸੀ, ਜੋ ਕਿ ਸ਼ਾਮ ਦੇ 4 ਵਜੇ ਖ਼ਤਮ ਹੋ ਗਿਆ। ਸ਼ਾਮ 4 ਵਜੇ ਤੋਂ ਬਾਅਦ ਵੋਟਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਚੁੱਕੇ ਹਨ। ਵੋਟਾਂ ਦੌਰਾਨ ਕਿਤੇ-ਕਿਤੇ ਲੜਾਈ-ਝਗੜੇ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ, ਜਿਨ੍ਹਾਂ ਦੀ ਜਾਣਕਾਰੀ ਇਸ ਤਰ੍ਹਾਂ ਹੈ।
ਮਾਛੀਵਾੜਾ ਨਗਰ ਕੌਂਸਲ ਦੇ ਚੋਣ ਨਤੀਜੇ
ਮਾਛੀਵਾੜਾ ਨਗਰ ਕੌਂਸਲ ਦੇ 15 ਵਾਰਡਾਂ ਦੀਆਂ ਚੋਣਾਂ ਦੌਰਾਨ 7 ਵਾਰਡਾਂ ਤੋਂ ਪਹਿਲਾਂ ਹੀ ਬਿਨਾ ਮੁਕਾਬਲਾ ਉਮੀਦਵਾਰ ਜਿੱਤ ਚੁੱਕੇ ਹਨ ਅਤੇ ਅੱਜ 8 ਵਾਰਡਾਂ ਦੀਆਂ ਹੋਈਆਂ ਚੋਣਾਂ ਵਿਚ 4 ਤੋਂ ਆਮ ਆਦਮੀ ਪਾਰਟੀ, 2 ਤੋਂ ਕਾਂਗਰਸ ਅਤੇ 2 ਤੋਂ ਅਕਾਲੀ ਦਲ ਦੇ ਉਮੀਦਵਾਰ ਜੇਤੂ ਰਹੀ।
ਫਗਵਾੜਾ ਨਗਰ ਨਿਗਮ ਚੋਣਾਂ ਦੇ ਨਤੀਜੇ
'ਆਪ'-12
ਕਾਂਗਰਸ-22
ਭਾਜਪਾ-5
ਅਕਾਲੀ ਦਲ-2
ਆਜ਼ਾਦ-04
ਭਾਦਸੋਂ ਨਗਰ ਪੰਚਾਇਤ ਚੋਣਾਂ ਦੇ ਨਤੀਜੇ
ਨਾਭਾ ਦੀ ਸਬ ਤਹਿਸੀਲ ਭਾਦਸੋਂ ਦੀਆਂ 11 ਵਾਰਡਾਂ ਦੀਆਂ ਨਗਰ ਪੰਚਾਇਤ ਚੋਣਾਂ ਦਾ ਨਤੀਜਾ ਆ ਗਿਆ ਹੈ। ਇਨ੍ਹਾਂ ਨਤੀਜਿਆਂ ਵਿਚ ਆਮ ਆਦਮੀ ਪਾਰਟੀ ਨੇ ਬੜ੍ਹਤ ਹਾਸਲ ਕੀਤੀ ਹੈ। ਆਮ ਆਦਮੀ ਪਾਰਟੀ 11 ਵਿਚੋਂ 5 ਸੀਟਾਂ 'ਤੇ ਜੇਤੂ ਰਹੀ ਹੈ ਜਦਕਿ ਇਥੇ ਕਾਂਗਰਸ ਖਾਤਾ ਵੀ ਨਹੀਂ ਖੋਲ੍ਹ ਸਕੀ ਹੈ। ਇਥੇ ਆਮ ਆਦਮੀ ਪਾਰਟੀ ਨੂੰ 5, ਆਜ਼ਾਦ ਉਮੀਦਵਾਰ 3, ਭਾਜਪਾ 2 ਅਤੇ ਅਕਾਲੀ ਦਲ ਇਕ ਸੀਟ 'ਤੇ ਜੇਤੂ ਰਿਹਾ ਹੈ।
ਜਲੰਧਰ ਨਗਰ ਨਿਗਮ ਚੋਣਾਂ ਦੇ ਨਤੀਜੇ
ਵਾਰਡ ਨੰਬਰ-4 'ਚ 'ਆਪ' ਉਮੀਦਵਾਰ ਜਗੀਰ ਸਿੰਘ ਜਿੱਤੇ
ਵਾਰਡ ਨੰਬਰ-80 'ਚ 'ਆਪ' ਅਸ਼ਵਨੀ ਕੁਮਾਰ ਅਗਰਵਾਲ ਜਿੱਤੇ
ਵਾਰਡ ਨੰਬਰ-68 'ਚ ' 'ਆਪ' ਦੇ ਅਵਿਨਾਸ਼ ਮਾਨਕ ਜਿੱਤੇ
ਵਾਰਡ ਨੰਬਰ-24 'ਚ 'ਆਪ' ਦੇ ਅਮਿਤ ਢੱਲ ਜਿੱਤੇ
ਵਾਰਡ ਨੰਬਰ-78 'ਚ ਆਪ ਦੇ ਦੀਪਕ ਸ਼ਰਧਾ ਜਿੱਤੇ
ਵਾਰਡ ਨੰਬਰ-71 'ਚ ਕਾਂਗਰਸ ਦੇ ਰਜਨੀ ਬੇਰੀ ਜਿੱਤੇ
ਵਾਰਡ ਨੰਬਰ-14 'ਚ 'ਆਪ' ਦੇ ਮੋਂਟੂ ਸਬਰਵਾਲ ਜਿੱਤੇ
ਵਾਰਡ ਨੰਬਰ-6 'ਚ ਭਾਜਪਾ ਦੇ ਰਾਜੀਵ ਢੀਂਗਰਾ ਜਿੱਤੇ
ਵਾਰਡ ਨੰਬਰ-50 'ਚ ਭਾਜਪਾ ਦੀ ਜਿੱਤ
ਵਾਰਡ ਨੰਬਰ-53 'ਚ ਭਾਜਪਾ ਦੀ ਜਿੱਤ
ਵਾਰਡ ਨੰਬਰ-55 'ਚ ਭਾਜਪਾ ਦੀ ਜਿੱਤ
ਵਾਰਡ ਨੰਬਰ-57 'ਚ 'ਆਪ' ਉਮੀਦਵਾਰ ਕਵਿਤਾ ਸੇਠ ਜਿੱਤੇ
ਵਾਰਡ ਨੰਬਰ-58 'ਚ 'ਆਪ' ਉਮੀਦਵਾਰ ਡਾ. ਮਨੀਸ਼ ਜਿੱਤੇ
ਵਾਰਡ ਨੰਬਰ-68 'ਚ 'ਆਪ' ਦੇ ਉਮੀਦਵਾਰ ਜਿੱਤੇ
ਵਾਰਡ ਨੰਬਰ-48 'ਚ ਲਾਡਾ ਜਿੱਤੇ
ਵਾਰਡ ਨੰਬਰ-70 'ਚ 'ਆਪ' ਦੇ ਜਤਿਨ ਗੁਲਾਟੀ ਜਿੱਤੇ
ਦੁਪਹਿਰ 3 ਵਜੇ ਤੱਕ ਵੋਟਿੰਗ ਫ਼ੀਸਦੀ
ਪਟਿਆਲਾ 'ਚ 26 ਫ਼ੀਸਦੀ ਪਈਆਂ ਵੋਟਾਂ
ਬਠਿੰਡਾ 'ਚ 58.01 ਫ਼ੀਸਦੀ ਪਈਆਂ ਵੋਟਾਂ
ਦੁਪਹਿਰ 2 ਵਜੇ ਤੱਕ ਵੋਟਿੰਗ ਫ਼ੀਸਦੀ
ਫਗਵਾੜਾ 'ਚ 41 ਫ਼ੀਸਦੀ ਪਈਆਂ ਵੋਟਾਂ
ਦੁਪਹਿਰ 1 ਵਜੇ ਤੱਕ ਵੋਟਿੰਗ ਫ਼ੀਸਦੀ
ਮੋਹਾਲੀ 'ਚ 50.67 ਫ਼ੀਸਦੀ ਪਈਆਂ ਵੋਟਾਂ
ਫਗਵਾੜਾ 'ਚ 38.03 ਫ਼ੀਸਦੀ ਪਈਆਂ ਵੋਟਾਂ
ਬਠਿੰਡਾ 'ਚ 42.42 ਫ਼ੀਸਦੀ ਪਈਆਂ ਵੋਟਾਂ
ਪੂਰੇ ਪੰਜਾਬ 'ਚ 11 ਵਜੇ ਤੱਕ 27 ਫ਼ੀਸਦੀ ਪਈਆਂ ਵੋਟਾਂ
ਜਲੰਧਰ 'ਚ 11 ਵਜੇ ਤੱਕ 16 ਫ਼ੀਸਦੀ ਪਈਆਂ ਵੋਟਾਂ
ਫਗਵਾੜਾ 'ਚ 17.2 ਫ਼ੀਸਦੀ ਪਈਆਂ ਵੋਟਾਂ
ਬਠਿੰਡਾ 'ਚ 27.4 ਫ਼ੀਸਦੀ ਪਈਆਂ ਵੋਟਾਂ
ਇਹ ਵੀ ਪੜ੍ਹੋ : ਸ਼ਹੀਦੀ ਪੰਦਰਵਾੜੇ 'ਤੇ ਪੰਜਾਬ ਸਰਕਾਰ ਦਾ ਵੱਡਾ ਐਲਾਨ, ਪੜ੍ਹੋ ਪੂਰੀ ਖ਼ਬਰ
ਜਾਣੋ ਹੁਣ ਤੱਕ ਕੀ ਹੋਇਆ
ਅਬੋਹਰ 'ਚ ਲਾਠੀਚਾਰਜ : ਅਬੋਹਰ ਦੇ ਵਾਰਡ ਨੰਬਰ-22 ਦੀ ਉਪ ਚੋਣ ਲਈ ਨਗਰ ਨਿਗਮ 'ਚ ਪੋਲਿੰਗ ਬੂਥ ਬਣਾਇਆ ਗਿਆ ਸੀ। ਦਰਅਸਲ ਕੁੱਝ ਸ਼ਰਾਰਤੀ ਲੋਕ ਪੋਲਿੰਗ ਬੂਥ 'ਚ ਜ਼ਬਰਦਸਤੀ ਵੜਨ ਦੀ ਕੋਸ਼ਿਸ਼ ਕਰ ਰਹੇ ਸਨ। ਉਨ੍ਹਾਂ ਨੂੰ ਪੁਲਸ ਨੇ ਰੋਕਣਾ ਚਾਹਿਆ ਪਰ ਉਹ ਨਹੀਂ ਮੰਨੇ। ਇਸ ਤੋਂ ਬਾਅਦ ਪੁਲਸ ਨੇ ਬਲ ਦਾ ਇਸਤੇਮਾਲ ਕੀਤਾ ਅਤੇ ਉਨ੍ਹਾਂ 'ਤੇ ਲਾਠੀਚਾਰਜ ਕੀਤਾ।
ਅੰਮ੍ਰਿਤਸਰ 'ਚ ਹੈਰਾਨ ਕਰਦੀ ਘਟਨਾ
ਸੈਂਟਰਲ ਹਲਕੇ ਦੇ ਵਾਰਡ-51 ਤੋਂ ਆਜ਼ਾਦ ਉਮੀਦਵਾਰ ਚੋਣ ਲੜ ਰਹੀ ਬੀਬੀ ਸ਼ਸ਼ੀ ਦੇ ਪੁੱਤਰ ਨਿਤਿਨ ਗਿੱਲ ਵਲੋਂ ਮੌਕੇ 'ਤੇ ਪਹੁੰਚ ਕੇ ਖੂਬ ਹੰਗਾਮਾ ਕੀਤਾ ਗਿਆ ਕਿਉਂਕਿ ਇੱਥੇ ਇਕ ਮਰੇ ਹੋਏ ਵਿਅਕਤੀ ਦੀ ਵੋਟ ਪੋਲ ਹੋ ਗਈ ਸੀ। ਉਸ ਨੇ ਕਿਹਾ ਕਿ ਇਹ ਅਫ਼ਸਰਾਂ ਦੀ ਗਲਤੀ ਹੈ, ਉਨ੍ਹਾਂ ਨੇ ਚੰਗੀ ਤਰ੍ਹਾਂ ਜਾਂਚ ਨਹੀਂ ਕੀਤੀ। ਉਸ ਨੇ ਕਿਹਾ ਕਿ ਜੇਕਰ ਇਹ ਪੋਲਿੰਗ ਬੂਥ ਕੈਂਸਲ ਨਾ ਹੋਇਆ ਤਾਂ ਉਹ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ।
ਵੋਟ ਪਾਉਣ ਜਾ ਰਹੀ ਔਰਤ ਦੀ ਮੌਤ : ਅੰਮ੍ਰਿਤਸਰ ਵਿਖੇ ਵੋਟ ਪਾਉਣ ਜਾ ਰਹੀ ਚੂੜੇ ਵਾਲੀ ਕੁੜੀ ਦੀ ਭਿਆਨਕ ਹਾਦਸੇ ਦੌਰਾਨ ਮੌਤ ਹੋ ਗਈ। ਇਹ ਹਾਦਸਾ ਕ੍ਰਿਸਟਲ ਚੌਂਕ ਵਿਖੇ ਵਾਪਰਿਆ।
ਅਜਨਾਲਾ 'ਚ ਚੱਲੀਆਂ ਗੋਲੀਆਂ : ਅਜਨਾਲਾ 'ਚ ਕੁੱਝ ਅਣਪਛਾਤੇ ਵਿਅਕਤੀਆਂ ਵਲੋਂ ਥਾਰ ਗੱਡੀ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ਦੇ ਚੱਲਦਿਆਂ ਉਨ੍ਹਾਂ ਵਲੋਂ ਗੋਲੀਆਂ ਚਲਾਈਆਂ ਗਈਆਂ। ਫਿਲਹਾਲ ਗੱਡੀ 'ਚ ਬੈਠੇ ਨੌਜਵਾਨ ਵਾਲ-ਵਾਲ ਬਚ ਗਏ।
ਹੁਸ਼ਿਆਰਪੁਰ 'ਚ ਹੰਗਾਮਾ : ਇੱਥੇ ਸਾਬਕਾ ਮੰਤਰੀ ਬ੍ਰਹਮ ਸ਼ੰਕਰ ਜਿੰਪਾ 'ਤੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਗੰਭੀਰ ਦੋਸ਼ ਲਾਏ ਸ਼ਾਮ ਸੁੰਦਰ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਪੋਲਿੰਗ ਬੂਥ ਦੇ ਕੋਲ ਬ੍ਰਹਮ ਸ਼ੰਕਰ ਜ਼ਿੰਪਾ ਖੜ੍ਹੇ ਹੋ ਕੇ ਵੋਟਰਾਂ ਨੂੰ ਆਪਣੇ ਵੱਲ ਖਿੱਚ ਰਹੇ ਹਨ, ਜੋਕਿ ਗਲਤ ਹੈ। ਉਥੇ ਹੀ ਬ੍ਰਹਮ ਸ਼ੰਕਰ ਜ਼ਿੰਪਾ ਨੇ ਆਪਣੇ 'ਤੇ ਲੱਗ ਰਹੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ। ਉਨ੍ਹਾਂ ਕਿਹਾ ਕਿ ਉਮੀਦਵਾਰ ਬੂਥ ਦੇ ਅੰਦਰ ਜਾ ਸਕਦੇ ਹਨ ਪਰ ਉਹ ਉਥੇ ਵੋਟਰਾਂ ਦੇ ਕੰਨਾਂ ਵਿਚ ਜਾ ਕੇ ਕੋਈ ਗੱਲਬਾਤ ਨਹੀਂ ਕਰ ਸਕਦੇ। ਮੌਕੇ ਉਤੇ ਮੌਜੂਦ ਪੁਲਸ ਨੇ ਦੋਵੇਂ ਧਿਰਾਂ ਨੂੰ ਬੂਥ ਤੋਂ ਹਟਾਉਂਦੇ ਹੋਏ ਮਾਮਲਾ ਸ਼ਾਂਤ ਕਰਵਾਇਆ।
ਇਹ ਵੀ ਪੜ੍ਹੋ : ਫਿਰੋਜ਼ਪੁਰ 'ਚ ਕੜਾਕੇ ਦੀ ਠੰਡ ਦੌਰਾਨ ਵੋਟਾਂ ਪੈਣੀਆਂ ਸ਼ੁਰੂ, ਪੋਲਿੰਗ ਬੂਥਾਂ 'ਤੇ ਪੁੱਜੇ ਲੋਕ (ਵੀਡੀਓ)
ਜਲੰਧਰ ਦੇ ਵਾਰਡ ਨੰਬਰ-26 'ਚ ਹੰਗਾਮਾ : ਸ਼ਹਿਰ ਦੇ ਪ੍ਰਤਾਪ ਬਾਗ ਦੇ ਵਾਰਡ ਨੰਬਰ-26 'ਚ ਉਸ ਵੇਲੇ ਹੰਗਾਮਾ ਹੋ ਗਿਆ, ਜਦੋਂ ਪੋਲਿੰਗ ਸਟੇਸ਼ਨ 'ਤੇ ਵੋਟਿੰਗ ਦੌਰਾਨ ਇਕ ਵਿਅਕਤੀ 'ਤੇ ਪੁਲਸ ਨੇ ਹਲਕਾ ਬਲ ਪ੍ਰਯੋਗ ਕਰਕੇ ਬਾਹਰ ਕੱਢ ਦਿੱਤਾ।
ਅੰਮ੍ਰਿਤਸਰ 'ਚ ਵੋਟਿੰਗ ਮਸ਼ੀਨ ਖ਼ਰਾਬ : ਅੰਮ੍ਰਿਤਸਰ ਦੇ ਖਜ਼ਾਨਾ ਗੇਟ ਸਥਿਤ ਇਕ ਸਕੂਲ 'ਚ ਪੋਲਿੰਗ ਮਸ਼ੀਨ ਨਹੀਂ ਚੱਲੀ। ਜੇਕਰ ਕੋਈ ਬਟਨ ਪ੍ਰੈੱਸ ਕਰ ਰਿਹਾ ਸੀ ਤਾਂ ਉਹ ਇਨਵੈਲਿਡ ਆ ਰਿਹਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
SGPC ਨੇ ਸੱਦੀ ਅੰਤ੍ਰਿੰਗ ਕਮੇਟੀ ਦੀ ਐਮਰਜੈਂਸੀ ਮੀਟਿੰਗ
NEXT STORY