ਪਟਿਆਲਾ : ਇਸ ਨੂੰ ਪੰਜਾਬ ਪੁਲਸ ਦੀ ਵੱਡੀ ਅਣਗਹਿਲੀ ਹੀ ਕਿਹਾ ਜਾ ਸਕਦਾ ਹੈ ਕਿ ਪੁਲਸ ਦੀ ਗ੍ਰਿਫਤ ਵਿਚੋਂ ਇਕ ਖ਼ਤਰਨਾਕ ਗੈਂਗਸਟਰ ਤੇ ਤਸਕਰ ਫਰਾਰ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਚੋਂ ਤਸਕਰ ਅਮਰੀਕ ਸਿੰਘ ਪੁਲਸ ਨੂੰ ਚਕਮਾ ਦੇ ਫਰਾਰ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰ ਤੇ ਨਸ਼ਾ ਤਸਕਰ ਅਮਰੀਕ ਸਿੰਘ ਪਟਿਆਲਾ ਦੀ ਜੇਲ ਵਿਚ ਬੰਦ ਸੀ ਜਿਸ ਨੂੰ ਸੱਟ ਲੱਗਣ ਤੋਂਬਾਅਦ ਹਸਪਤਾਲ ਲਿਜਾਇਆ ਗਿਆ ਸੀ। ਜਿੱਥੇ ਇਹ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ।
ਮਿਲੀ ਜਾਣਕਾਰੀ ਮੁਤਾਬਕ ਸਰਹੱਦ ਪਾਰ ਹੈਰੋਇਨ ਨੈੱਟਵਰਕ ਅਤੇ ਸਥਾਨਕ ਡਰੱਗ ਡੀਲਰਾਂ ਵਿਚਕਾਰ ਅਹਿਮ ਕੜੀ ਮੰਨੇ ਜਾਂਦੇ ਅਮਰੀਕ ਨੂੰ ਜੇਲ੍ਹ ਦੇ ਦੋ ਅਧਿਕਾਰੀ ਹਸਪਤਾਲ ਲੈ ਕੇ ਗਏ ਸਨ ਪਰ ਜਦੋਂ ਉਹ ਫਰਾਰ ਹੋ ਗਿਆ ਤਾਂ ਉਸ ਦੇ ਨਾਲ ਸਿਰਫ਼ ਇੱਕ ਹੀ ਮੌਜੂਦ ਸੀ। ਸਾਬਕਾ ਆਈ. ਏ. ਐੱਸ-ਅਧਿਕਾਰੀ ਤੋਂ ਸਿਆਸਤਦਾਨ ਬਣੇ, ਅਮਰੀਕ ਨੂੰ ਜੇਲ੍ਹ ਦੇ ਅੰਦਰ ਇੱਕ ਕੈਦੀ ਨਾਲ ਝਗੜਾ ਕਰਨ ਤੋਂ ਬਾਅਦ ਜ਼ਖਮੀ ਹੋ ਗਿਆ ਸੀ। ਉਸ ਦੇ ਮੱਥੇ ਅਤੇ ਪੇਟ ਵਿਚ ਸੱਟ ਲੱਗਣ ਕਰਕੇ ਉਸ ਨੂੰ ਸ਼ੁੱਕਰਵਾਰ ਦੇਰ ਸ਼ਾਮ ਇਲਾਜ ਲਈ ਹਸਪਤਾਲ ਰੈਫਰ ਕਰ ਦਿੱਤਾ ਗਿਆ। ਕੇਂਦਰੀ ਜੇਲ੍ਹ ਦੇ ਸੁਪਰਡੈਂਟ ਮਨਜੀਤ ਟਿਵਾਣਾ ਨੇ ਕਿਹਾ ਕਿ ਕੀ ਉਸ ਦੀਆਂ ਸੱਟਾਂ ਇੰਨੀਆਂ ਗੰਭੀਰ ਸਨ ਕਿ ਜੇਲ੍ਹ ਦੇ ਡਾਕਟਰ ਵਲੋਂ ਸਰਕਾਰੀ ਹਸਪਤਾਲ ਵਿਚ ਰੈਫਰ ਕੀਤਾ ਗਿਆ ਸੀ, ਇਸ ਦੀ ਹੁਣ ਪੁਲਸ ਜਾਂਚ ਕਰੇਗੀ।
ਠੱਗਾਂ ਨੇ ਲੱਭਿਆ ਠੱਗੀ ਦਾ ਨਵਾਂ ਤਰੀਕਾ, ਵਟਸਐਪ ’ਤੇ ਕਪੂਰਥਲਾ ਦੇ DC ਦੀ ਤਸਵੀਰ ਲਗਾ ਇੰਝ ਕਰ ਰਹੇ ਨੇ ਠੱਗੀ
NEXT STORY