ਚੰਡੀਗੜ੍ਹ : ਸ਼ਿਵ ਸੈਨਾ ਹਿੰਦੁਸਤਾਨ ਦੇ ਪ੍ਰਧਾਨ ਸੁਧੀਰ ਸੂਰੀ ਕਤਲ ਕਾਂਡ ਤੋਂ ਬਾਅਦ ਸਿਆਸਤ ਮੁੜ ਤੋਂ ਭੱਖ ਗਈ ਹੈ। ਪਹਿਲਾਂ ਸਿੱਧੂ ਮੂਸੇਵਾਲਾ ਕਤਲਕਾਂਡ 'ਤੇ ਹੁਣ ਸੁਧੀਰ ਸੂਰੀ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ ਕਰ ਦੇਣ ਕਾਰਨ ਪੰਜਾਬ 'ਚ ਸਿਆਸਤਦਾਨਾਂ ਦੀ ਸੁਰੱਖਿਆ ਨੂੰ ਲੈ ਕੇ ਵੱਡੇ ਸਵਾਲ ਖੜ੍ਹੇ ਹੋ ਗਏ ਹਨ। ਇਸ ਲਈ ਪੰਜਾਬ ਪੁਲਸ ਨੇ ਇਕ ਵਾਰ ਵੀ ਵੱਖ-ਵੱਖ ਆਗੂਆਂ ਦੀ ਸੁਰੱਖਿਆ ਨੂੰ ਲੈ ਕੇ ਸੋਚ-ਵਿਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਸੂਤਰਾਂ ਮੁਤਾਬਕ ਸਾਰੇ ਆਗੂਆਂ ਦੀ ਸਕਿਓਰਿਟੀ ਨੂੰ ਰਿਵਿਊ ਕੀਤਾ ਜਾਵੇਗਾ ਅਤੇ ਜਿਸ ਵੀ ਆਗੂ ਨੂੰ ਸੁਰੱਖਿਆ ਦੀ ਲੋੜ ਹੋਵੇਗੀ , ਉਸਦੇ ਮੁਤਾਬਕ ਉਸਦੀ ਸਕਿਓਰਿਟੀ ਵਧਾਈ ਜਾਵੇਗੀ।
ਇਹ ਵੀ ਪੜ੍ਹੋ- ਕਦੇ ਇਨ ਕਦੇ ਆਊਟ, ਵਿਵਾਦਿਤ ਲੋਕਾਂ ’ਤੇ ਦਾਅ ਲਾ ਕੇ ਕਿੰਨਾ ਸਫ਼ਲ ਹੋਵੇਗੀ ਪੰਜਾਬ ਭਾਜਪਾ
ਸੂਤਰਾਂ ਮੁਤਾਬਕ ਪੰਜਾਬ 'ਚ ਸ਼ਿਵ ਸੈਨਾ ਦੇ ਲਗਭਗ 12 ਸੀਨੀਅਰ ਆਗੂਆਂ ਦੀ ਸੁਰੱਖਿਆ ਨੂੰ ਰਿਵਿਊ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਕਈ ਆਗੂਆਂ ਨੂੰ ਧਮਕੀ ਭਰੇ ਫੋਨ ਵੀ ਆਉਂਦੇ ਹਨ ਅਤੇ ਇੰਟੈਲੀਜੈਂਸ ਨੇ ਵੀ ਇਨਪੁੱਟ ਦਿੱਤੀ ਹੈ ਕਿ ਇਨ੍ਹਾਂ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ, ਇਸ ਲਈ ਇਨ੍ਹਾਂ ਦੀਆਂ ਸੁਰੱਖਿਆ 'ਚ ਵਾਧਾ ਕੀਤਾ ਜਾਵੇਗਾ। ਸੂਤਰਾਂ ਮੁਤਾਬਕ ਪੰਜਾਬ ਡੀ. ਜੀ. ਪੀ. ਰਿਵਿਊ ਲਈ ਇਕ ਵਿਸ਼ੇਸ਼ ਟੀਮ ਦਾ ਗਠਨ ਕਰਨ ਵਾਲੇ ਹਨ ਜੋ ਕਿ ਰਿਪੋਰਟ ਤਿਆਰ ਕਰਕੇ ਡੀ. ਜੀ. ਪੀ. ਨਾਲ ਚਰਚਾ ਕਰੇਗੀ। ਇਸ ਤੋਂ ਇਲਾਵਾ ਰਿਵਿਊ ਦੌਰਾਨ ਸਾਰੇ ਆਗੂਆਂ ਦੀ ਸੁਰੱਖਿਆਂ 'ਚ ਤਾਇਨਾਤ ਅਧਿਕਾਰੀਆਂ ਦੇ ਕੰਮ ਦੀ ਵੀ ਸਮੀਖਿਆ ਵੀ ਕੀਤੀ ਜਾਵੇਗੀ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਅਕਾਲੀ ਦਲ ’ਤੇ ਵਰ੍ਹੇ ਇਕਬਾਲ ਸਿੰਘ ਲਾਲਪੁਰਾ, ਕਿਹਾ-ਧਰਮ ਦੇ ਮਾਮਲਿਆਂ ’ਚ ਸਿਆਸੀ ਪਾਰਟੀ ਦਾ ਕੀ ਕੰਮ?
NEXT STORY