ਪਟਿਆਲਾ— ਸੋਸ਼ਲ ਮੀਡੀਆ 'ਤੇ ਭੋਲੇ-ਭਾਲੇ ਨੌਜਵਾਨਾਂ ਨੂੰ ਵਰਗਲਾ ਕੇ ਅੱਤਵਾਦ ਵੱਖ ਧਕੇਲਣ 'ਤੇ ਰੋਕ ਲਗਾਉਣ ਲਈ ਹੁਣ ਪੰਜਾਬ ਪੁਲਸ ਨੇ ਕਮਰ ਕੱਸ ਲਈ ਹੈ। ਪੁਲਸ ਦੇ ਲਈ ਹਮੇਸ਼ਾ ਇਹ ਇਕ ਵੱਡਾ ਸਵਾਲ ਬਣਿਆ ਰਹਿੰਦਾ ਹੈ ਕਿ ਕੋਣ ਹੈ ਪੰਜਾਬ ਦਾ ਦੁਸ਼ਮਨ ਜੋ ਸੋਸ਼ਲ ਮੀਡੀਆ ਰਾਹੀਂ ਰੱਖ ਰਿਹਾ ਹੈ ਨੌਜਵਾਨਾਂ 'ਤੇ ਨਜ਼ਰ ਤੇ ਉਨ੍ਹਾਂ ਨੂੰ ਵਰਗਲਾ ਕੇ ਅੱਤਵਾਦ ਵੱਲ ਧਕੇਲ ਰਿਹਾ ਹੈ।
ਪੰਜਾਬ ਦੇ ਡੀ.ਜੀ.ਪੀ. ਸੁਰੇਸ਼ ਅਰੋੜਾ ਨੇ ਖੁਲਾਸਾ ਕੀਤਾ ਹੈ ਕਿ ਹੁਣ ਪੰਜਾਬ ਪੁਲਸ ਸੋਸ਼ਲ ਮੀਡੀਆ 'ਤੇ ਨਜ਼ਰ ਰੱਖੇਗੀ। ਡੀ.ਜੀ.ਪੀ. ਦਾ ਕਹਿਣਾ ਹੈ ਕਿ ਪੰਜਾਬ 'ਚ ਗੈਂਗਸਟਰਾਂ ਵਲੋਂ ਸੋਸ਼ਲ ਮੀਡੀਆ 'ਤੇ ਪਾਈ ਜਾਨ ਵਾਲੀ ਸਮੱਗਰੀ ਨੌਜਵਾਨਾਂ 'ਤੇ ਬੁਰਾ ਅਸਰ ਪਾ ਰਹੀ ਹੈ, ਜਿਸ ਦਾ ਨਿਪਟਾਰਾ ਸਖਤੀ ਨਾਲ ਕੀਤਾ ਜਾਵੇਗੀ।
ਕਪੂਰਥਲਾ ਜੇਲ 'ਚ ਬੈਠ ਕੇ ਰਾਜਾ ਕੰਦੋਲਾ ਇੰਟਰਨੈੱਟ ਰਾਹੀਂ ਪਾਕਿਸਤਾਨ 'ਚ ਚਲਾ ਰਿਹੈ ਨਸ਼ੇ ਦਾ ਨੈੱਟਵਰਕ
NEXT STORY