ਮੋਹਾਲੀ(ਨਿਆਮੀਆਂ)-ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਸਵੀਂ ਜਮਾਤ ਦੇ ਹੋ ਰਹੇ ਇਮਤਿਹਾਨਾਂ ਵਿਚ ਅੱਜ ਗਣਿਤ ਦੇ ਪੇਪਰ ਦੌਰਾਨ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਨੇ ਮੋਹਾਲੀ ਜ਼ਿਲੇ ਦੇ ਤਿੰਨ ਪ੍ਰੀਖਿਆ ਕੇਂਦਰਾਂ ਦਾ ਅਚਨਚੇਤ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਇਕ ਵਿਦਿਆਰਥੀ ਨੂੰ ਨਕਲ ਕਰਦਿਆਂ ਮੌਕੇ 'ਤੇ ਫੜ ਲਿਆ। ਬੋਰਡ ਦੇ ਬੁਲਾਰੇ ਕੋਮਲ ਸਿੰਘ ਨੇ ਦੱਸਿਆ ਕਿ ਬੀ. ਐੱਸ. ਐੱਚ. ਆਰੀਆ ਸੀਨੀ. ਸੈਕੰ. ਸਕੂਲ ਸੋਹਾਣਾ 'ਚ ਚੈਕਿੰਗ ਦੌਰਾਨ ਬੋਰਡ ਚੇਅਰਮੈਨ ਕਲੋਹੀਆ ਨੇ ਇਕ ਵਿਦਿਆਰਥੀ ਨੂੰ ਪਰਚੀ ਤੋਂ ਨਕਲ ਕਰਦਿਆਂ ਫੜਿਆ। ਬੁਲਾਰੇ ਨੇ ਦੱਸਿਆ ਕਿ ਬੋਰਡ ਦੇ ਚੇਅਰਮੈਨ ਨੇ ਸਰਕਾਰੀ ਕੰਨਿਆ ਸੀਨੀ. ਸੈਕੰਡਰੀ ਸਕੂਲ ਸੋਹਾਣਾ, ਬੀ. ਐੱਸ. ਐੱਚ. ਆਰੀਆ ਸੀਨੀ. ਸੈਕੰਡਰੀ ਸਕੂਲ ਸੋਹਾਣਾ ਅਤੇ ਖਾਲਸਾ ਸੀਨੀ. ਸੈਕੰ. ਸਕੂਲ ਖਰੜ ਦੇ ਪ੍ਰੀਖਿਆ ਕੇਂਦਰਾਂ ਦੀ ਅਚਨਚੇਤ ਚੈਕਿੰਗ ਕੀਤੀ। ਅੰਤਿਮ ਰਿਪੋਰਟ ਪ੍ਰਾਪਤ ਹੋਣ ਤਕ ਅੱਜ ਦੀ ਪ੍ਰੀਖਿਆ ਦੌਰਾਨ ਤਰਨਤਾਰਨ 'ਚ 6, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ 'ਚ 2-2, ਮੋਹਾਲੀ ਅਤੇ ਬਠਿੰਡਾ 'ਚ 1-1 ਨਕਲ ਦੇ ਕੇਸ ਸਾਹਮਣੇ ਆਏ।
ਸੜਕ ਹਾਦਸੇ 'ਚ ਵਿਅਕਤੀ ਜ਼ਖਮੀ
NEXT STORY