ਅੰਮ੍ਰਿਤਸਰ (ਜ. ਬ)— ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਡਿਪਟੀ ਚੀਫ ਇੰਜੀਨੀਅਰ ਸਤਿੰਦਰ ਸ਼ਰਮਾ ਨੇ ਜਾਣਕਾਰੀ ਦਿੰਦੇ ਕਿਹਾ ਕਿ ਗਰਮੀਆਂ ਅਤੇ ਮੀਂਹ ਦੇ ਸੀਜ਼ਨ 'ਚ ਬਿਜਲੀ ਸਬੰਧੀ ਸ਼ਿਕਾਇਤਾਂ ਜ਼ਿਆਦਾ ਰਹਿੰਦੀਆਂ ਹਨ।
ਉਨ੍ਹਾਂ ਕਿਹਾ ਕਿ ਲੋਕ ਬਿਜਲੀ ਸਬੰਧੀ ਸ਼ਿਕਾਇਤਾਂ ਦਰਜ ਕਰਵਾਉਣ ਲਈ ਪਹਿਲਾਂ 1912 ਟੋਲ-ਫ੍ਰੀ ਨੰਬਰ 'ਤੇ ਸ਼ਿਕਾਇਤ ਦਰਜ ਕਰਵਾਉਣ। ਜੇਕਰ ਉਹ ਨੰਬਰ ਰੁਝਿਆ ਆਉਂਦਾ ਹੈ ਤਾਂ ਉਨ੍ਹਾਂ ਵੱਲੋਂ ਸਬ ਡਿਵੀਜ਼ਨਾਂ ਦੇ ਨੰਬਰ ਜਾਰੀ ਕੀਤੇ ਗਏ ਹਨ, ਜਿਸ 'ਚ ਉਨ੍ਹਾਂ ਕਿਹਾ ਕਿ ਈਸਟ ਸਬ ਡਿਵੀਜ਼ਨ ਦੇ ਅਧੀਨ ਆਉਂਦੇ ਖਪਤਕਾਰ ਬਿਜਲੀ ਸਬੰਧੀ ਸ਼ਿਕਾਇਤ 96461-20175 ਅਤੇ 96461-20143 'ਤੇ, ਜੰਡਿਆਲਾ ਗੁਰੂ ਡਿਵੀਜ਼ਨ ਦੇ 96461-20490, 96461-13420, ਵੈਸਟ ਸਬ ਡਿਵੀਜ਼ਨ ਦੇ 96461-13220, ਅਜਨਾਲਾ ਡਿਵੀਜ਼ਨ ਦੇ 96461-20384, ਸਬ ਡਿਵੀਜ਼ਨ ਦੇ 96461-20320 'ਤੇ ਸੰਪਰਕ ਕਰਨ। ਉਨ੍ਹਾਂ ਕਿਹਾ ਕਿ ਬਿਜਲੀ ਮਹਿਕਮੇ ਦੇ ਕਾਮੇ 24 ਘੰਟੇ ਲੋਕਾਂ ਦੀ ਸੇਵਾ 'ਚ ਹਾਜ਼ਰ ਹਨ।
ਅੰਮ੍ਰਿਤਸਰ 'ਚ ਤੇਜ਼ੀ ਨਾਲ ਵਧ ਰਿਹੈ 'ਕੋਰੋਨਾ', 2 ਮਰੀਜ਼ਾਂ ਦੀ ਰਿਪੋਰਟ ਆਈ ਪਾਜ਼ੇਟਿਵ
NEXT STORY