ਪਟਿਆਲਾ (ਮਨਦੀਪ ਜੋਸਨ) - ਪੰਜਾਬ ਰਾਜ ਬਿਜਲੀ ਨਿਗਮ (ਪਾਵਰਕਾਮ) ਨੇ ਪਟਿਆਲਾ ਜ਼ਿਲੇ ਦੇ 75543 ਡਿਫਾਲਟਰ ਜਿਨ੍ਹਾਂ ਤੋਂ 12941.19 ਲੱਖ ਰੁਪਏ ਲੈਣੇ ਹਨ, ਖਿਲਾਫ ਵੱਡੀ ਕਾਰਵਾਈ ਲਈ ਤਿਆਰੀ ਕਰ ਲਈ ਹੈ। ਅਕਾਲੀ ਸਰਕਾਰ ਤੋਂ ਹੀ ਇਹ ਪਾਵਰਕਾਮ ਨਾਲ ਅੱਖ-ਮਿਚੌਲੀ ਕਰ ਕੇ ਬਚਦੇ ਆ ਰਹੇ ਹਨ। ਜੇਕਰ ਹੁਣ ਇਹ ਵਰਤੀ ਗਈ ਬਿਜਲੀ ਦੇ ਪੈਸੇ ਨਹੀਂ ਭਰਨਗੇ ਤਾਂ ਇਨ੍ਹਾਂ ਨੂੰ ਜੇਲ ਵੀ ਜਾਣਾ ਪੈ ਸਕਦਾ ਹੈ। ਪਾਵਰਕਾਮ ਦੇ ਸਰਕਾਰੀ ਵਿਭਾਗ ਵੀ ਵੱਡੇ ਪੱਧਰ 'ਤੇ ਡਿਫਾਲਟਰ ਹਨ। ਇਨ੍ਹਾਂ 'ਚੋਂ ਸਭ ਤੋਂ ਪਹਿਲਾ ਨਾਂ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦਾ ਆਉਂਦਾ ਹੈ, ਜਿਸ ਕੋਲੋਂ ਪਾਵਰਮਕਾਮ ਨੇ 3008 ਲੱਖ ਰੁਪਏ ਲੈਣੇ ਹਨ। ਇਸ ਤੋਂ ਇਲਾਵਾ ਪਾਵਰਕਾਮ ਨੇ ਹੋਮ ਅਫੇਅਰ ਤੇ ਜੇਲ ਵਿਭਾਗ ਤੋਂ 1528.500 ਲੱਖ ਰੁਪਏ ਲੈਣੇ ਹਨ। ਲੀਗਲ ਵਿਭਾਗ 1028 ਲੱਖ ਰੁਪਏ ਦਾ ਕਰਜ਼ਾਈ ਹੈ। ਐਗਰੀਕਲਚਰ ਵਿਭਾਗ 1.41 ਲੱਖ, ਐਨੀਮਲ ਐਂਡ ਡੇਅਰੀ ਵਿਭਾਗ 2.79 ਲੱਖ, ਸਹਿਕਾਰਤਾ ਵਿਭਾਗ 11.92 ਲੱਖ, ਐਜੂਕੇਸ਼ਨ ਵਿਭਾਗ 5.76 ਲੱਖ, ਹਾਊਸਿੰਗ ਐਂਡ ਅਰਬਨ ਡਿਪਾਰਟਮੈਂਟ 153 ਲੱਖ ਤੇ ਗਰੀਵੈਂਸਜ਼ ਵਿਭਾਗ 1160 ਲੱਖ ਸਮੇਤ ਇਕ ਦਰਜਨ ਹੋਰ ਸਰਕਾਰੀ ਵਿਭਾਗ ਕਰਜ਼ਾਈ ਹਨ। ਹੁਣ ਇਹ ਸਾਰੇ ਪਾਵਰਕਾਮ ਦੇ ਨਿਸ਼ਾਨੇ 'ਤੇ ਹਨ।
ਕੋਰਟ ਕੇਸਾਂ 'ਚ ਫਸੇ ਹਨ 469.19 ਲੱਖ ਰੁਪਏ : ਪਾਵਰਕਾਮ ਦੇ ਪੂਰੇ ਜ਼ਿਲੇ ਵਿਚ ਕੋਰਟ ਕੇਸਾਂ 'ਚ ਹੀ 469.19 ਲੱਖ ਰੁਪਏ ਪੈਂਡਿੰਗ ਹਨ। ਪਾਵਰਕਾਮ ਇਨ੍ਹਾਂ ਦੀ ਆਪਣੇ ਵਿਸ਼ੇਸ਼ ਵਕੀਲਾਂ ਦੀ ਟੀਮ ਲਾ ਕੇ ਪੈਰਵੀ ਕਰ ਰਿਹਾ ਹੈ ਤਾਂ ਜੋ ਇਹ ਪੈਸੇ ਰਿਕਵਰ ਹੋ ਸਕਣ।
ਡੀ. ਐੈੱਸ. ਸੀ. ਤੇ ਡੀ. ਐੈੱਸ. ਏ. ਕੇਸਾਂ ਵਿਚ 55 ਲੱਖ ਪੈਂਡਿੰਗ : ਪਾਵਰਕਾਮ ਦੇ ਡੀ. ਐੈੱਸ. ਸੀ. ਅਤੇ ਡੀ. ਐੈੱਸ. ਏ. ਕੇਸਾਂ ਵਿਚ 55 ਲੱਖ ਰੁਪਏ ਪੈਂਡਿੰਗ ਹਨ। ਇਨ੍ਹਾਂ ਦੀ ਰਿਕਵਰੀ ਲਈ ਵੀ ਇਕ ਵਿਸ਼ੇਸ਼ ਟੀਮ ਗਠਿਤ ਕੀਤੀ ਗਈ ਹੈ। ਪੈਸੇ ਨਾ ਮਿਲਣ 'ਤੇ ਇਸ ਨੇ ਸਖਤ ਕਾਰਵਾਈ ਕਰਨ ਦਾ ਮਨ ਬਣਾਇਆ ਹੋਇਆ ਹੈ। ਪੀ. ਡੀ. ਸੀ. ਓ. ਕੇਸਾਂ ਵਿਚ ਪਾਵਰਕਾਮ ਦੇ 1912 ਲੱਖ ਬਕਾਏ : ਪਾਵਰਕਾਮ ਦੇ ਪਰਮਾਨੈਂਟ ਡਿਸਕੁਨੈਕਟ ਕੇਸਾਂ ਵਿਚ 1912 ਲੱਖ ਰੁਪਏ ਬਕਾਏ ਹਨ। ਜ਼ਿਲੇ ਵਿਚ 1629 ਕੁਨੈਕਸ਼ਨਾਂ ਨੂੰ ਪੱਕੇ ਤੌਰ 'ਤੇ ਪੈਸੇ ਨਾ ਭਰਨ ਕਾਰਨ ਕੱਟ ਦਿੱਤਾ ਹੈ। ਇਨ੍ਹਾਂ 'ਤੇ ਹੁਣ ਕਿਸੇ ਵੀ ਪਲ ਪੁਲਸ ਕਾਰਵਾਈ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਪਾਵਰਕਾਮ ਦੇ ਹੋਰ ਵੱਖ-ਵੱਖ ਕੈਟਾਗਰੀਆਂ ਵੱਲ 3121 ਲੱਖ ਰੁਪਏ ਬਕਾਇਆ ਹਨ। ਪਾਵਰਕਾਮ ਸਰਕਲ ਪਟਿਆਲਾ ਨੇ ਇਨ੍ਹਾਂ ਖਿਲਾਫ ਵੀ ਕਰਵਾਈ ਤੇਜ਼ ਕਰ ਦਿੱਤੀ ਹੈ। ਇਨ੍ਹਾਂ ਲੋਕਾਂ 'ਤੇ ਪੂਰ ਸ਼ਿਕੰਜਾ ਕੱਸ ਦਿੱਤਾ ਹੈ, ਜਿਸ ਨਾਲ ਇਨ੍ਹਾਂ ਡਿਫਾਲਟਰਾਂ ਦੇ ਸਾਹ ਸੁੱਕੇ ਪਏ ਹਨ।
ਪੈਸੇ ਨਾ ਭਰਨ ਵਾਲਿਆਂ ਖਿਲਾਫ ਹੋਣਗੇ ਪੁਲਸ ਕੇਸ : ਇੰਜੀ. ਬਲਵੰਤ ਰਾਏ
ਪਟਿਆਲਾ, (ਜੋਸਨ)-ਪਾਵਰਕਾਮ ਮੈਨੇਜਮੈਂਟ ਦੇ ਆਦੇਸ਼ਾਂ 'ਤੇ ਪਾਵਰਕਾਮ ਦੇ ਪਟਿਆਲਾ ਜ਼ਿਲੇ ਦੇ ਸੁਪਰਡੈਂਟ ਆਫ ਇੰਜੀਨੀਅਰ ਬਲਵੰਤ ਕੁਮਾਰ ਨੇ ਰਿਕਵਰੀ ਲਈ ਵਿਸ਼ੇਸ਼ ਟੀਮਾਂ ਗਠਿਤ ਕਰ ਦਿੱਤੀਆਂ ਹਨ। ਇਹ ਡਿਫਾਲਟਰਾਂ 'ਤੇ ਛਾਪੇਮਾਰੀ ਕਰ ਕੇ ਇਨ੍ਹਾਂ ਦੀ ਸਾਰ ਲੈਣਗੀਆਂ। ਐੈੱਸ. ਈ. ਬਲਵੰਤ ਕੁਮਾਰ ਨੇ ਕਿਹਾ ਕਿ ਡਿਫਾਲਟਰਾਂ ਖਿਲਾਫ ਸਖਤੀ ਨਾਲ ਪੇਸ਼ ਆਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕਈ-ਕਈ ਮਹੀਨੇ ਬਿਜਲੀ ਵਰਤ ਕੇ ਵੀ ਜਿਹੜੇ ਲੋਕ ਬਿੱਲ ਨਹੀਂ ਭਰਦੇ, ਬੇਹੱਦ ਸ਼ਰਮਨਾਕ ਗੱਲ ਹੈ। ਇਨ੍ਹਾਂ ਨਾਲ ਹੁਣ ਸਖਤੀ ਨਾਲ ਨਿਪਟਿਆ ਜਾਵੇਗਾ। ਜਿਹੜੇ ਲੋਕ ਕੁਨੈਕਸ਼ਨ ਕੱਟ ਕੇ ਵੀ ਬਿਜਲੀ ਦਾ ਬਿੱਲ ਨਹੀਂ ਭਰਨਗੇ, ਉਨ੍ਹਾਂ ਖਿਲਾਫ ਪੁਲਸ ਕੇਸ ਰਜਿਸਟਰਡ ਕਰਵਾਏ ਜਾਣਗੇ।
ਖੁੱਲ੍ਹੇ ਅਸਮਾਨ ਹੇਠ ਰੁਲ ਰਹੀ 6 ਲੱਖ ਕੁਇੰਟਲ ਕਣਕ
NEXT STORY