ਜਲੰਧਰ (ਵਿਸ਼ੇਸ਼) : ਪੰਜਾਬ ਵਿਚ ਚੱਲ ਰਹੀ ਸਿਆਸੀ ਅਸਿਥਰਤਾ ਕਾਰਨ ਸੂਬਾ ਬੜੀ ਤੇਜ਼ੀ ਨਾਲ ਰਾਸ਼ਟਰਪਤੀ ਰਾਜ ਵੱਲ ਵਧ ਰਿਹਾ ਹੈ। ਇੱਥੇ ਕਾਂਗਰਸ ਪਾਰਟੀ ’ਚ ਵਿਵਾਦ ਹੈ ਅਤੇ ਕਿਸੇ ਵੇਲੇ ਵੀ ਸੂਬੇ ਦੀ ਚਰਨਜੀਤ ਸਿੰਘ ਚੰਨੀ ਸਰਕਾਰ ਲਈ ਫਲੋਰ ਟੈਸਟ ਦੀ ਸਥਿਤੀ ਪੈਦਾ ਹੋ ਸਕਦੀ ਹੈ। ਆਓ ਸਮਝਦੇ ਹਾਂ ਕਿ ਸੂਬੇ ਵਿਚ ਆਰਟੀਕਲ-356 ਅਧੀਨ ਕਿਨ੍ਹਾਂ ਸਥਿਤੀਆਂ ’ਚ ਰਾਸ਼ਟਰਪਤੀ ਰਾਜ ਲਾਗੂ ਹੋ ਸਕਦਾ ਹੈ–
* ਕਿਸੇ ਸੂਬੇ ਦੀ ਵਿਧਾਨ ਸਭਾ ਰਾਜਪਾਲ ਵਲੋਂ ਤੈਅ ਸਮਾਂ-ਹੱਦ ਅਧੀਨ ਮੁੱਖ ਮੰਤਰੀ ਦੇ ਰੂਪ ’ਚ ਨੇਤਾ ਦੀ ਚੋਣ ਕਰਨ ’ਚ ਅਸਮਰੱਥ ਹੋਵੇ।
* ਗਠਜੋੜ ਟੁੱਟਣ ਦੀ ਸਥਿਤੀ ’ਚ ਕਿਸੇ ਸੂਬੇ ਦੇ ਮੁੱਖ ਮੰਤਰੀ ਨੂੰ ਸਦਨ ਵਿਚ ਹਾਊਸ ਦਾ ਨਿਰਧਾਰਤ ਸਮਰਥਨ ਹਾਸਲ ਨਾ ਹੋਵੇ ਅਤੇ ਰਾਜਪਾਲ ਵਲੋਂ ਨਿਰਧਾਰਤ ਸਮੇਂ ਅੰਦਰ ਭਰੋਸੇ ਦੀ ਵੋਟ ਸਾਬਤ ਕਰਨ ’ਚ ਅਸਫਲ ਰਹੇ।
* ਜੰਗ, ਮਹਾਮਾਰੀ ਜਾਂ ਕੁਦਰਤੀ ਆਫਤਾਂ ਵਰਗੇ ਕਾਰਨਾਂ ਕਰ ਕੇ ਚੋਣਾਂ ਮੁਲਤਵੀ ਹੋਣ ’ਤੇ।
* ਰਾਜਪਾਲ ਦੀ ਰਿਪੋਰਟ ਅਨੁਸਾਰ ਜੇ ਸੂਬੇ ਦੀ ਸੰਵਿਧਾਨਕ ਮਸ਼ੀਨਰੀ ਜਾਂ ਵਿਧਾਨ ਸਭਾ ਦੇ ਸੰਵਿਧਾਨਕ ਮਾਪਦੰਡਾਂ ਦੀ ਪਾਲਣਾ ਕਰਨ ਵਿਚ ਅਸਫਲ ਰਿਹਾ ਜਾਵੇ।
ਇਹ ਵੀ ਪੜ੍ਹੋ : ਮਨਪ੍ਰੀਤ ਬਾਦਲ ਨੇ ਅਹੁਦਾ ਸੰਭਾਲਿਆ, ਨਵੇਂ ਵਿਭਾਗਾਂ ’ਚ ਆਪਣੀਆਂ ਜ਼ਿੰਮੇਵਾਰੀਆਂ ਬਾਰੇ ਕਰਵਾਇਆ ਜਾਣੂੰ
ਇੱਥੇ ਇਹ ਦੱਸ ਦਈਏ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੀਤੇ ਦਿਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਗਈ ਸੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਆਪਣੇ ਕੁੱਝ ਸਿਧਾਂਤ ਹਨ, ਜਿਨ੍ਹਾਂ 'ਤੇ ਉਹ ਹਮੇਸ਼ਾ ਚੱਲਦੇ ਰਹਿਣਗੇ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋਣ ਦੀਆਂ ਖ਼ਬਰਾਂ ਦਾ ਖੰਡਨ ਕੀਤਾ। ਕੈਪਟਨ ਅਮਰਿੰਦਰ ਸਿੰਘ ਮੁਤਾਬਕ ਉਹ ਕਾਂਗਰਸ ਛੱਡ ਰਹੇ ਹਨ ਕਿਉਂਕਿ ਹੁਣ ਪਾਰਟੀ 'ਚ ਅਜਿਹਾ ਵਰਤਾਓ ਉਨ੍ਹਾਂ ਕੋਲੋਂ ਬਰਦਾਸ਼ਤ ਨਹੀਂ ਹੋ ਰਿਹਾ। ਕੈਪਟਨ ਨੇ ਕਿਹਾ ਕਿ ਕਾਂਗਰਸ ਹਾਈਕਮਾਨ ਵੱਲੋਂ ਜਦੋਂ ਵਿਧਾਇਕ ਦਲ ਦੀ ਬੈਠਕ ਰੱਖੀ ਗਈ ਸੀ ਤਾਂ ਸਾਫ਼ ਤੌਰ 'ਤੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਕਿਹਾ ਗਿਆ ਸੀ ਕਿ ਉਨ੍ਹਾਂ ਦੇ ਘਰ (ਕੈਪਟਨ) ਕੋਈ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਇੰਨੇ ਸਾਲ ਪਾਰਟੀ 'ਚ ਰਹਿਣ ਦੇ ਬਾਵਜੂਦ ਵੀ ਉਨ੍ਹਾਂ ਨਾਲ ਅਜਿਹਾ ਸਲੂਕ ਕੀਤਾ ਗਿਆ ਤਾਂ ਫਿਰ ਪਿੱਛੇ ਕੀ ਰਹਿ ਗਿਆ।
ਇਹ ਵੀ ਪੜ੍ਹੋ : ਭਾਰਤੀ ਹਾਕੀ ਟੀਮ ਦੇ ਪੰਜਾਬੀ ਖਿਡਾਰੀਆਂ ਲਈ ਮੁੱਖ ਮੰਤਰੀ ਚੰਨੀ ਨੇ ਕੀਤੇ ਵੱਡੇ ਐਲਾਨ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਕੇਜਰੀਵਾਲ ਦਾ 'ਹੈਲਥ ਬੁਲਟਿਨ' ਅਕਾਲੀ ਦਲ ਵੱਲੋਂ ਕੀਤੇ ਵਾਅਦਿਆਂ ਦਾ ਹਿੰਦੀ ਅਨੁਵਾਦ : ਸੁਖਬੀਰ ਬਾਦਲ
NEXT STORY