ਸਪੋਰਟਸ ਡੈਸਕ : ਗੁਜਰਾਤ ਵਿਖੇ ਚੱਲ ਰਹੀਆਂ 36ਵੀਆਂ ਨੈਸ਼ਨਲ ਖੇਡਾਂ 'ਚ ਅੱਜ ਪੰਜਾਬ ਨੇ 1 ਸੋਨਾ, 5 ਚਾਂਦੀ ਤੇ 2 ਕਾਂਸੀ ਦੇ ਤਮਗ਼ੇ ਜਿੱਤੇ ਹਨ। ਪੰਜਾਬ ਨੇ ਹੁਣ ਤੱਕ 12 ਸੋਨੇ, 19 ਚਾਂਦੀ ਤੇ 16 ਕਾਂਸੀ ਦੇ ਤਮਗ਼ਿਆਂ ਨਾਲ ਕੁੱਲ 47 ਤਮਗ਼ੇ ਜਿੱਤੇ ਹਨ। ਅੱਜ ਤਲਵਾਰਬਾਜ਼ੀ 'ਚ ਵਰਿੰਦਰ ਸਿੰਘ, ਸਹਿਜਪ੍ਰੀਤ ਸਿੰਘ, ਮਨਦੀਪ ਸਿੰਘ ਤੇ ਧਰੁਵ ਵਾਲੀਆ ਦੀ ਟੀਮ ਨੇ ਸੋਨੇ ਦਾ ਤਮਗ਼ਾ ਜਿੱਤਿਆ।
ਅਥਲੈਟਿਕਸ 'ਚ ਟਵਿੰਕਲ ਨੇ 800 ਮੀਟਰ ਦੌੜ ਤੇ ਮੰਜੂ ਰਾਣੀ ਨੇ 35 ਕਿਲੋ ਮੀਟਰ ਪੈਦਲ ਤੋਰ, ਤੀਰਅੰਦਾਜ਼ੀ ਵਿੱਚ ਅਜ਼ਾਦਵੀਰ, ਸਾਈਕਲਿੰਗ ਵਿੱਚ ਵਿਸ਼ਵਜੀਤ ਸਿੰਘ ਅਤੇ ਤਲਵਾਰਬਾਜ਼ੀ ਟੀਮ ਨੇ ਚਾਂਦੀ ਦੇ ਤਮਗ਼ੇ ਜਿੱਤੇ। ਮਨਪ੍ਰੀਤ ਕੌਰ ਨੇ ਵੇਟਲਿਫਟਿੰਗ ਦੇ 87 ਕਿਲੋ ਵਰਗ ਤੇ ਅਮਰਜੀਤ ਸਿੰਘ ਨੇ ਸਾਈਕਲਿੰਗ ਵਿੱਚ ਕਾਂਸੀ ਦੇ ਤਮਗ਼ੇ ਜਿੱਤੇ।
ਕੈਪਟਨ ਦੇ ਨਜ਼ਦੀਕੀ ਰਹੇ ਸੰਦੀਪ ਸੰਧੂ ਦੀਆਂ ਵਧੀਆਂ ਮੁਸ਼ਕਿਲਾਂ, ਇਸ ਮਾਮਲੇ ’ਚ ਕੀਤਾ ਨਾਮਜ਼ਦ
NEXT STORY