ਜਲੰਧਰ (ਵੈੱਬ ਡੈਸਕ) : ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਮੌਜੂਦਾ ਸੰਸਦ ਮੈਂਬਰ ਸੁਨੀਲ ਜਾਖੜ ਹੀ ਕਾਂਗਰਸ ਦੇ ਉਮੀਦਵਾਰ ਹੋਣਗੇ। ਇਸ ਦਾ ਐਲਾਨ ਖੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਾਹਪੁਰ ਕੰਡੀ ਡੈਮ ਦੇ ਪ੍ਰਾਜੈਕਟ ਦੇ ਉਦਘਾਟਨ ਦੌਰਾਨ ਕੀਤਾ। ਦੂਜੇ ਪਾਸੇ ਨੈਸ਼ਨਲ ਹਾਈਵੇਅ 'ਤੇ ਸਥਿਤ ਲਾਡੋਵਾਲ ਟੋਲ ਬੈਰੀਅਰ ਨੂੰ ਸ਼ੁੱਕਰਵਾਰ ਨੂੰ ਲੁਧਿਆਣਾ ਲੋਕ ਸਭਾ ਹਲਕੇ ਦੇ ਸੰਸਦ ਮੈਂਬਰ ਰਵਨੀਤ ਬਿੱਟੂ, ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਬਾਕੀ ਕਾਂਗਰਸੀ ਆਗੂਆਂ ਵਲੋਂ ਬੰਦ ਕਰਵਾ ਦਿੱਤਾ ਗਿਆ।
ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-
ਅਗਲੇ ਹਫਤੇ ਪੱਤੇ ਖੋਲ੍ਹੇਗੀ ਕਾਂਗਰਸ, ਜਾਖੜ ਫਾਈਨਲ, ਬਾਗੀਆਂ ਨੂੰ ਤਾੜਨਾ
ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਮੌਜੂਦਾ ਸੰਸਦ ਮੈਂਬਰ ਸੁਨੀਲ ਜਾਖੜ ਹੀ ਕਾਂਗਰਸ ਦੇ ਉਮੀਦਵਾਰ ਹੋਣਗੇ।
ਰਵਨੀਤ ਬਿੱਟੂ ਤੇ ਆਸ਼ੂ ਨੇ 'ਲਾਡੋਵਾਲ ਟੋਲ ਪਲਾਜ਼ਾ' ਕੀਤਾ ਬੰਦ (ਵੀਡੀਓ)
ਨੈਸ਼ਨਲ ਹਾਈਵੇਅ 'ਤੇ ਸਥਿਤ ਲਾਡੋਵਾਲ ਟੋਲ ਬੈਰੀਅਰ ਨੂੰ ਸ਼ੁੱਕਰਵਾਰ ਨੂੰ ਲੁਧਿਆਣਾ ਲੋਕ ਸਭਾ ਹਲਕੇ ਦੇ ਸੰਸਦ ਮੈਂਬਰ ਰਵਨੀਤ ਬਿੱਟੂ, ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਬਾਕੀ ਕਾਂਗਰਸੀ ਆਗੂਆਂ ਵਲੋਂ ਬੰਦ ਕਰਵਾ ਦਿੱਤਾ ਗਿਆ।
ਲੁਧਿਆਣਾ ਦੇ ਹਸਪਤਾਲ ਨੇ ਰਚਿਆ ਇਤਿਹਾਸ, 118 ਸਾਲਾਂ ਔਰਤ ਨੂੰ ਲਾਇਆ 'ਪੇਸਮੇਕਰ'
ਲੁਧਿਆਣਾ ਦੇ ਇਕ ਹਸਪਤਾਲ ਨੇ ਮੈਡੀਕਲ ਖੇਤਰ 'ਚ ਨਵਾਂ ਇਤਿਹਾਸ ਰਚਿਆ ਹੈ।
ਸ੍ਰੀ ਆਨੰਦਪੁਰ ਸਾਹਿਬ ਸੀਟ 'ਤੇ ਬ੍ਰਹਮਪੁਰਾ ਦੀ 'ਆਪ' ਨੂੰ ਦੋ ਟੁੱਕ
ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਸ਼ੁੱਕਰਵਾਰ ਨੂੰ ਮੋਹਾਲੀ ਵਿਖੇ ਵੀਰ ਦਵਿੰਦਰ ਸਿੰਘ ਨਾਲ ਪ੍ਰੈੱਸ ਕਾਨਫਰੰਸ ਕੀਤੀ.
ਕੌਮਾਂਤਰੀ ਮਹਿਲਾ ਦਿਵਸ 'ਤੇ ਖਾਸ, ਇਸ ਬੈਂਕ 'ਚ ਕੰਮ ਕਰਦੀਆਂ ਹਨ ਸਿਰਫ ਔਰਤਾਂ
ਅਜੋਕੇ ਸਮੇਂ ਵਿਚ ਔਰਤਾਂ ਕਿਸੇ ਵੀ ਖੇਤਰ ਵਿਚ ਮਰਦਾਂ ਨਾਲੋਂ ਘੱਟ ਨਹੀਂ ਹਨ। ਅਜਿਹੀ ਹੀ ਮਿਸਾਲ ਬਠਿੰਡਾ ਦੇ ਸਟੇਟ ਬੈਂਕ ਆਫ ਇੰਡੀਆ ਵਿਚ ਦੇਖਣ ਨੂੰ ਮਿਲੀ, ਜਿਥੇ ਸਾਰਾ ਸਟਾਫ ਔਰਤਾਂ ਦਾ ਹੀ ਹੈ।
ਸਮਰਾਲਾ ਬੰਦ ਦੌਰਾਨ ਝੜਪ ਮਗਰੋਂ ਕਈਆਂ ਨੂੰ ਲਿਆ ਹਿਰਾਸਤ 'ਚ
ਵਾਲਮੀਕਿ ਭਾਈਚਾਰੇ ਨਾਲ ਸੰਬੰਧਤ 20 ਸਾਲਾ ਨੌਜਵਾਨ ਪ੍ਰਿੰਸ ਮੱਟੂ ਦੀ ਮੌਤ ਮਗਰੋਂ ਸ਼ੁੱਕਰਵਾਰ ਸ਼ਹਿਰ ਬੰਦ ਦੇ ਸੱਦੇ ਦੌਰਾਨ ਕਥਿਤ ਤੌਰ 'ਤੇ ਜ਼ਬਰੀ ਦੁਕਾਨਾਂ ਬੰਦ ਕਰਾਉਣ ਸਮੇਂ ਸ਼ਿਵ ਸੈਨਾ ਆਗੂ ਰਮਨ ਵਡੇਰਾ ਅਤੇ ਉਸ ਦੇ ਕੁਝ ਸਾਥੀਆਂ ਨੂੰ ਪੁਲਸ ਵੱਲੋਂ ਹਿਰਾਸਤ 'ਚ ਲਏ ਜਾਣ ਤੋਂ ਬਾਅਦ ਸ਼ਹਿਰ ਦਾ ਮਾਹੌਲ ਤਣਾਅ ਪੂਰਣ ਹੋ ਗਿਆ।
ਬਾਦਲ ਪਰਿਵਾਰ ਖਰੀਦੇਗਾ 28 ਹੋਰ ਨਵੀਆਂ 'ਬੱਸਾਂ'
ਬਾਦਲ ਪਰਿਵਾਰ ਦੀ ਮਾਲਕੀ ਵਾਲੀ ਓਰਬਿੱਟ ਏਵੀਏਸ਼ਨ ਲਿਮਟਿਡ ਅਤੇ ਸਹਾਇਕ ਕੰਪਨੀਆਂ ਆਪਣੇ 200 ਤੋਂ ਵੱਧ ਬੱਸਾਂ ਦੇ ਬੇੜੇ 'ਚ 28 ਹੋਰ ਨਵੀਆਂ ਬੱਸਾਂ ਸ਼ਾਮਲ ਕਰਨ ਜਾ ਰਹੀਆਂ ਹਨ।
ਮਹਿਲਾ ਦਿਵਸ 'ਤੇ ਖਾਸ : ਇੰੰਦਰਜੀਤ ਨੇ ਮਿਹਨਤ ਤੇ ਹਿੰਮਤ ਨਾਲ ਛੂਹਿਆ ਆਸਮਾਨ
ਔਰਤ ਦੀ ਵਿਆਖਿਆ ਕਰਦੇ ਕਵੀ ਨੇ ਗਾਗਰ 'ਚ ਸਾਗਰ ਭਰ ਦਿੱਤਾ।
ਮਹਿਲਾ ਦਿਵਸ 'ਤੇ ਇਨਸਾਨੀਅਤ ਸ਼ਰਮਸਾਰ, ਛੱਪੜ 'ਚੋਂ ਮਿਲੀ ਬੱਚੀ ਦੀ ਲਾਸ਼
ਅੱਜ ਦੇ ਦਿਨ ਨੂੰ ਜਿੱਥੇ ਪੂਰੇ ਵਿਸ਼ਵ ਵਿਚ 8 ਮਾਰਚ ਨੂੰ 'ਅੰਤਰਰਾਸ਼ਟਰੀ ਮਹਿਲਾ ਦਿਵਸ' ਦੇ ਰੂਪ ਵਿਚ ਮਨਾਇਆ ਜਾ ਰਿਹਾ ਹੈ, ਉੱਥੇ ਹੀ ਗਿੱਦੜਬਾਹਾ ਦੇ ਨੇੜਲੇ ਪਿੰਡ ਮਧੀਰ 'ਚ ਇਕ ਦਿਲ ਕੰਬਾਅ ਦੇਣ ਵਾਲਾ ਮਾਮਲਾ ਦੇਖਣ ਨੂੰ ਮਿਲਿਆ
ਪਾਕਿਸਤਾਨ 'ਚ ਹੈ ਸਿੱਧੂ ਦਾ ਦਿਲ : ਸੁਖਬੀਰ ਬਾਦਲ (ਵੀਡੀਓ)
ਸਿੱਧੂ ਦਾ ਦਿਲ ਤਾਂ ਪਾਕਿਸਤਾਨ 'ਚ ਹੈ, ਇਥੇ ਤਾਂ ਬੱਸ ਉਹ ਫਾਰਮੈਲਿਟੀ ਵਜੋਂ ਰਹਿ ਰਿਹਾ ਹੈ।
ਪੰਜਾਬ ਸਰਕਾਰ ਹਰ ਫਰੰਟ 'ਤੇ ਫੇਲ : ਮਜੀਠੀਆ
NEXT STORY