ਸਮਰਾਲਾ (ਗਰਗ, ਬੰਗੜ) : ਵਾਲਮੀਕਿ ਭਾਈਚਾਰੇ ਨਾਲ ਸੰਬੰਧਤ 20 ਸਾਲਾ ਨੌਜਵਾਨ ਪ੍ਰਿੰਸ ਮੱਟੂ ਦੀ ਮੌਤ ਮਗਰੋਂ ਸ਼ੁੱਕਰਵਾਰ ਸ਼ਹਿਰ ਬੰਦ ਦੇ ਸੱਦੇ ਦੌਰਾਨ ਕਥਿਤ ਤੌਰ 'ਤੇ ਜ਼ਬਰੀ ਦੁਕਾਨਾਂ ਬੰਦ ਕਰਾਉਣ ਸਮੇਂ ਸ਼ਿਵ ਸੈਨਾ ਆਗੂ ਰਮਨ ਵਡੇਰਾ ਅਤੇ ਉਸ ਦੇ ਕੁਝ ਸਾਥੀਆਂ ਨੂੰ ਪੁਲਸ ਵੱਲੋਂ ਹਿਰਾਸਤ 'ਚ ਲਏ ਜਾਣ ਤੋਂ ਬਾਅਦ ਸ਼ਹਿਰ ਦਾ ਮਾਹੌਲ ਤਣਾਅ ਪੂਰਣ ਹੋ ਗਿਆ। ਇਸ ਦੌਰਾਨ ਰਮਨ ਵਡੇਰਾ ਨੂੰ ਹਿਰਾਸਤ 'ਚੋਂ ਛੁਡਾਉਣ ਲਈ ਕੁਝ ਵਿਖਾਵਾਕਾਰੀਆਂ ਦੀ ਪੁਲਸ ਨਾਲ ਮਾਮੂਲੀ ਝੜਪ ਵੀ ਹੋਈ ਅਤੇ ਰੋਹ ਵਿਚ ਆਏ ਵਿਖਵਾਕਾਰੀਆਂ ਨੇ ਮੁੱਖ ਚੌਕ ਵਿਚ ਧਰਨਾ ਲਾਉਂਦੇ ਹੋਏ ਨੈਸ਼ਨਲ ਹਾਈਵੇ ਵੀ ਜਾਮ ਕਰ ਦਿੱਤਾ। ਮਾਹੌਲ ਦੇ ਤਣਾਅ ਪੂਰਣ ਬਣਨ ਮਗਰੋਂ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਮੁਕੰਮਲ ਰੂਪ ਵਿਚ ਬੰਦ ਕਰ ਦਿੱਤੀਆਂ ਅਤੇ ਪੁਲਸ ਨੇ ਵੀ ਗਸ਼ਤ ਵਧਾ ਦਿੱਤੀ।
ਉਧਰ ਧਰਨੇ 'ਤੇ ਬੈਠੇ ਵਿਖਾਵਾਕਾਰੀਆਂ ਜ਼ਿਲਾਂ 'ਚ ਵੱਡੀ ਗਿਣਤੀ 'ਚ ਔਰਤਾਂ ਵੀ ਸ਼ਾਮਲ ਹਨ। ਪ੍ਰਦਰਸ਼ਨਕਾਰੀਆਂ ਨੇ ਪੁਲਸ 'ਤੇ ਧੱਕੇਸ਼ਾਹੀ ਦਾ ਦੋਸ਼ ਲਾਉਂਦੇ ਹੋਏ ਹਿਰਾਸਤ ਵਿਚ ਲਏ ਆਗੂਆਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ ਹੈ। ਵਿਖਾਵਾਕਾਰੀਆਂ ਵੱਲੋਂ ਨੈਸ਼ਨਲ ਹਾਈਵੇ ਜਾਮ ਕੀਤੇ ਜਾਣ ਮਗਰੋਂ ਲੋਕਾਂ ਨੂੰ ਭਾਰੀ ਮੁਸ਼ਕਲ ਪੇਸ਼ ਆ ਰਹੀ ਹੈ ਅਤੇ ਪੁਲਸ ਨੇ ਟ੍ਰੈਫ਼ਿਕ ਨੂੰ ਬਦਲਵੇ ਰਸਤਿਆਂ ਰਾਹੀ ਕੱਢਣਾ ਸ਼ੁਰੂ ਕਰ ਦਿੱਤਾ ਹੈ।
ਬਾਦਲ ਪਰਿਵਾਰ ਖਰੀਦੇਗਾ 28 ਹੋਰ ਨਵੀਆਂ 'ਬੱਸਾਂ'
NEXT STORY