ਚੰਡੀਗੜ੍ਹ : ਸ੍ਰੀ ਆਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਆਗੂ ਤਰਲੋਚਨ ਸਿੰਘ ਚੱਠਾ ਨੇ ਇਕ ਵੀਡੀਓ ਸਟਿੰਗ ਜਾਰੀ ਕੀਤਾ ਹੈ। ਉਨ੍ਹਾਂ ਸਟਿੰਗ ਜਾਰੀ ਕਰਦਿਆਂ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਰੋਪੜ ਤੋਂ ਟਿਕਟ ਲਈ 50 ਲੱਖ ਰੁਪਏ ਦਿੱਤੇ ਜਾਣ ਦਾ ਦਾਅਵਾ ਕੀਤਾ ਹੈ। ਇਸ ਦੇ ਲਈ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਕੋਲ ਪੈਸਿਆਂ ਦੇ ਲੈਣ-ਦੇਣ ਦਾ ਇਕ ਵੀਡਿਓ ਵੀ ਜਾਰੀ ਕੀਤਾ ਗਿਆ ਹੈ, ਜੋ ਕਿ ਚੱਠਾ ਦੇ ਬੇਟੇ ਵਲੋਂ ਬਣਾਇਆ ਗਿਆ। ਵੀਡਿਓ 'ਚ ਜਿਸ ਗੱਡੀ 'ਚ ਪੈਸੇ ਰੱਖੇ ਗਏ ਹਨ ਉਹ 'ਆਪ' ਆਗੂ ਨਰਿੰਦਰ ਸ਼ੇਰਗਿੱਲ ਦੀ ਦੱਸੀ ਜਾ ਰਹੀ ਹੈ। ਇਸ ਸਬੰਧੀ ਨਰਿੰਦਰ ਸ਼ੇਰਗਿੱਲ ਨੇ ਆਪਣੀ ਸਫਾਈ ਦਿੱਤੀ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ 2017 'ਚ ਮੈਂ ਵੀ ਚੋਣਾਂ ਲੜੀਆਂ ਸੀ। ਉਨ੍ਹਾਂ ਕਿਹਾ ਕਿ ਉਸ ਸਮੇਂ ਦਿੱਲੀ ਤੋਂ ਸੀਨੀਅਰ ਲੀਡਰਸ਼ਿਪ ਨੂੰ ਆਈ ਸੀ ਤਾਂ ਉਸ ਸਮੇਂ ਪਾਰਟੀ ਨੇ ਮੈਨੂੰ ਕਿਹਾ ਕਿ ਤੁਸੀਂ ਇਕ ਗੱਡੀ 3 ਦਿਨਾਂ ਲਈ ਪਾਰਟੀ ਨੂੰ ਦੇਵੋਂ ਚਾਹੇ ਇਹ ਤੁਸੀਂ ਉਨ੍ਹਾਂ ਨੂੰ ਕਿਰਾਏ 'ਤੇ ਲਿਆ ਦਿਓ ਜਾਂ ਆਪਣੀ ਗੱਡੀ ਦੇ ਦਿਓ। ਉਨ੍ਹਾਂ ਕਿਹਾ ਕਿ ਇਸ ਮੌਕੇ ਮੈਂ ਆਪਣੀ ਗੱਡੀ ਹੀ ਉਨ੍ਹਾਂ ਨੂੰ ਦੇ ਦਿੱਤੀ ਸੀ। 3 ਦਿਨਾਂ ਤੋਂ ਬਾਅਦ ਫਿਰ ਮੈਨੂੰ ਫੋਨ ਆ ਗਿਆ ਕਿ ਗੱਡੀ ਦੀ ਜ਼ਰੂਰਤ ਹੈ, ਜਿਸ ਤੋਂ ਬਾਅਦ ਮੇਰੀ ਗੱਡੀ 2 ਤੋਂ ਢਾਈ ਮਹੀਨੇ ਪਾਰਟੀ ਕੋਲ ਰਹੀ ਤੇ ਚੋਣਾਂ ਤੋਂ ਬਾਅਦ ਉਹ ਗੱਲੀ ਮੇਰੇ ਕੋਲ ਵਾਪਸ ਆਈ। ਉਨ੍ਹਾਂ ਕਿਹਾ ਕਿ ਮੈਂ ਇਸ ਗੱਲ ਤੋਂ ਇਨਕਾਰ ਨਹੀਂ ਕਰਦਾ ਕਿ ਵੀਡੀਓ 'ਚ ਗੱਡੀ ਮੇਰੀ ਹੈ ਪਰ ਹੁਣ ਇਹ ਨਹੀਂ ਪਤਾ ਕਿ ਪਾਰਟੀ ਨੇ ਇਹ ਗੱਡੀ ਕਿਸ ਨੂੰ ਦਿੱਤੀ ਸੀ, ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਪਿੱਛੇ ਵਿਰੋਧੀਆਂ ਦੀ ਹੀ ਕੋਈ ਚਾਲ ਹੈ।
ਚੋਣ ਕਮਿਸ਼ਨ ਨੇ ਜਲੰਧਰ ਨੂੰ ਸੰਵੇਦਨਸ਼ੀਲ ਹਲਕਾ ਐਲਾਨਿਆ, ਖਾਸ ਹੁਕਮ ਜਾਰੀ
NEXT STORY