ਜਲੰਧਰ (ਵੈੱਬ ਡੈਸਕ) - ਪਾਕਿਸਤਾਨ ਵਲੋਂ ਬੀਤੇ ਦਿਨੀਂ ਆਈ. ਸੀ. ਪੀ. ਅਟਾਰੀ ਬਾਰਡਰ 'ਤੇ ਟਰੱਕ ਰਾਹੀ ਆਈਆਂ ਨਮਕ ਦੀਆਂ ਬੋਰੀਆਂ 'ਚੋਂ ਲਗਭਗ 533 ਕਿੱਲੋ ਹੈਰੋਇਨ ਬਰਾਮਦ ਹੋਈ ਹੈ। ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੂਬੇ ਦੇ ਪਿੰਡਾਂ 'ਚ ਰਹਿਣ ਵਾਲੇ ਗਰੀਬ ਲੋਕਾਂ ਨੂੰ ਪੱਕੇ ਮਕਾਨ ਮੁਹੱਈਆ ਕਰਵਾਉਣ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਵਿਚ ਸੋਧ ਕੀਤੀ ਜਾਵੇ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-
ਵੱਡੀ ਖਬਰ! ਪਾਕਿਸਤਾਨ ਤੋਂ ਆਈ 2600 ਕਰੋੜ ਤੋਂ ਵੱਧ ਦੀ ਹੈਰੋਇਨ ਜ਼ਬਤ
ਪਾਕਿਸਤਾਨ ਵਲੋਂ ਬੀਤੇ ਦਿਨੀਂ ਆਈ. ਸੀ. ਪੀ. ਅਟਾਰੀ ਬਾਰਡਰ 'ਤੇ ਟਰੱਕ ਰਾਹੀ ਆਈਆਂ ਨਮਕ ਦੀਆਂ ਬੋਰੀਆਂ 'ਚੋਂ ਲਗਭਗ 533 ਕਿੱਲੋ ਹੈਰੋਇਨ ਬਰਾਮਦ ਹੋਈ ਹੈ।
ਕੈਪਟਨ ਦੀ ਕੇਂਦਰ ਸਰਕਾਰ ਤੋਂ ਮੰਗ, ਪ੍ਰਧਾਨ ਮੰਤਰੀ ਆਵਾਸ ਯੋਜਨਾ 'ਚ ਹੋਵੇ ਸੋਧ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੂਬੇ ਦੇ ਪਿੰਡਾਂ 'ਚ ਰਹਿਣ ਵਾਲੇ ਗਰੀਬ ਲੋਕਾਂ ਨੂੰ ਪੱਕੇ ਮਕਾਨ ਮੁਹੱਈਆ ਕਰਵਾਉਣ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਵਿਚ ਸੋਧ ਕੀਤੀ ਜਾਵੇ।
ਖਡੂਰ ਸਾਹਿਬ ਦੇ ਪਿੰਡ 'ਚ ਅਨੌਖੀ ਵਾਰਦਾਤ, ਔਰਤਾਂ ਦੀਆਂ ਸਲਵਾਰਾਂ ਹੋ ਰਹੀਆਂ ਚੋਰੀ
ਹਲਕਾ ਬਾਬਾ ਬਕਾਲਾ ਦੇ ਪਿੰਡ ਰਾਮਪੁਰ ਭੂਤਵਿੰਡ ਵਿਖੇ ਅਨੌਖੀਆਂ ਚੋਰੀਆਂ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਕੁਝ ਦਿਨਾਂ ਤੋਂ ਪਿੰਡ ਵਿਚ ਔਰਤਾਂ ਦੀਆਂ ਸਲਵਾਰਾਂ ਚੋਰੀ ਹੋ ਰਹੀਆਂ ਹਨ
ਕੀ ਪਤਾ ਸਿੱਧੂ ਦੇ ਆਉਣ ਨਾਲ ਵਿਭਾਗ ਸੁਧਰ ਜਾਵੇ: ਔਜਲਾ
ਅੰਮ੍ਰਿਤਸਰ ਦੇ ਮੌਜੂਦਾ ਸਾਂਸਦ ਗੁਰਜੀਤ ਸਿੰਘ ਔਜਲਾ ਵਲੋਂ ਅੱਜ ਕੁਝ ਦਿਨ ਪਹਿਲਾਂ ਚਮਰੰਗ ਰੋਡ 'ਤੇ ਸੜੀਆਂ 100 ਦੇ ਕਰੀਬ ਝੁਗੀਆਂ ਵਾਲੇ ਸਥਾਨ ਦਾ ਦੌਰਾ ਕੀਤਾ ਗਿਆ
ਖੰਨਾ ਪੁਲਸ ਨੇ 7 ਕਰੋੜ ਦਾ ਸੋਨਾ ਕੀਤਾ ਜ਼ਬਤ
ਖੰਨਾ ਪੁਲਸ ਨੇ ਨਾਕੇ ਦੌਰਾਨ 22 ਕਿਲੋ 300 ਗ੍ਰਾਮ ਸੋਨਾ ਬਰਾਮਦ ਕਰਨ 'ਚ ਵੱਡੀ ਸਫਲਤਾ ਹਾਸਲ ਕੀਤੀ ਹੈ।
ਭਾਜਪਾ ਆਗੂ ਨੇ ਪਾਰਟੀ ਵਰਕਰਾਂ ਨਾਲ ਸੁਣੀ ਮੋਦੀ ਦੀ 'ਮਨ ਕੀ ਬਾਤ'
ਚੋਣ ਜਿੱਤਣ ਤੋਂ ਬਾਅਦ ਪਹਿਲੀ ਵਾਰ 'ਮਨ ਕੀ ਬਾਤ' ਪ੍ਰੋਗਰਾਮ 'ਚ ਦੇਸ਼ ਵਾਸੀਆਂ ਨੂੰ ਸੰਬੋਧਿਤ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਪਾਣੀ ਬਚਾਉਣ ਦੀ ਅਪੀਲ ਕੀਤੀ।
ਗੁਟਕਾ ਸਾਹਿਬ ਦੀ ਬੇਅਦਬੀ ਦੇ ਮਾਮਲੇ 'ਚ ਵੱਡਾ ਖੁਲਾਸਾ, ਸਾਜ਼ਿਸ਼ ਬੇਨਕਾਬ
ਪਿੰਡ ਢੀਂਡਸਾ 'ਚ ਪਿਛਲੇ ਦਿਨੀਂ ਇਕ ਪਸ਼ੂਆਂ ਵਾਲੇ ਮਕਾਨ ਅੰਦਰ ਅਤੇ ਬਾਹਰ ਸੜਕ 'ਤੇ ਪਵਿੱਤਰ ਸ੍ਰੀ ਗੁਟਕਾ ਸਾਹਿਬ ਜੀ ਦੇ ਅੰਗ ਪਾੜ ਕੇ ਬੇਅਦਬੀ ਕੀਤੀ ਗਈ ਸੀ
ਵੱਡੀ ਵਾਰਦਾਤ, ਕਿਸਾਨ ਲੀਡਰ ਦਾ ਗਲਾ ਵੱਢ ਕੇ ਕਤਲ
ਮਹਿਲ ਕਲਾਂ ਵਿਖੇ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਛੀਨੀਵਾਲ ਕਲਾਂ ਰੋਡ 'ਤੇ ਸਥਿਤ ਇਕ ਪੋਲਟਰੀ ਫਾਰਮ ਵਿਚ ਕਿਸਾਨ ਆਗੂ
ਲੁਧਿਆਣਾ ਜੇਲ ਬਵਾਲ: ਪੁਲਸ ਤੋਂ ਵੱਧ ਮਜ਼ਬੂਤ ਕੈਦੀਆਂ ਦਾ ਨੈੱਟਵਰਕ
ਕੇਂਦਰੀ ਸੁਧਾਰ ਘਰ ਲੁਧਿਆਣਾ 'ਚ ਵੀਰਵਾਰ ਨੂੰ ਹੋਈ ਘਟਨਾ ਤੋਂ ਬਾਅਦ ਜੇਲ ਪ੍ਰਸ਼ਾਸਨ ਨੇ ਸਖਤ ਰੁਖ਼ ਅਪਣਾਉਂਦੇ ਹੋਏ 2 ਦਿਨਾਂ ਤੋਂ ਜੇਲ 'ਚ ਸਰਚ ਆਪਰੇਸ਼ਨ ਚਲਾ ਰੱਖਿਆ ਹੈ।
ਮਹਿੰਦਰਪਾਲ ਬਿੱਟੂ ਕਤਲਕਾਂਡ ਦਾ ਨਵਾਂ ਖੁਲਾਸਾ, ਸਾਹਮਣੇ ਆਏ ਇਹ ਤੱਥ
ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੇ ਕਤਲ ਮਾਮਲੇ ਦੀ ਜਾਂਚ ਕਰ ਰਹੀ ਐੱਸ.ਆਈ.ਟੀ. ਦੀ ਹੁਣ ਤੱਕ ਦੀ ਜਾਂਚ ਵਿਚ ਸਾਹਮਣੇ ਆਇਆ ਕਿ ...
ਸ੍ਰੀ ਹਰਿਮੰਦਰ ਸਾਹਿਬ 'ਚ ਪਰਸ ਚੋਰੀ ਕਰਨ ਵਾਲੀ ਔਰਤ ਗ੍ਰਿਫ਼ਤਾਰ
NEXT STORY