ਲੁਧਿਆਣਾ (ਬਿਊਰੋ) : ਕੇਂਦਰੀ ਸੁਧਾਰ ਘਰ ਲੁਧਿਆਣਾ 'ਚ ਵੀਰਵਾਰ ਨੂੰ ਹੋਈ ਘਟਨਾ ਤੋਂ ਬਾਅਦ ਜੇਲ ਪ੍ਰਸ਼ਾਸਨ ਨੇ ਸਖਤ ਰੁਖ਼ ਅਪਣਾਉਂਦੇ ਹੋਏ 2 ਦਿਨਾਂ ਤੋਂ ਜੇਲ 'ਚ ਸਰਚ ਆਪਰੇਸ਼ਨ ਚਲਾ ਰੱਖਿਆ ਹੈ। ਕਮਿਸ਼ਨਰੇਟ ਪੁਲਸ ਨਾਲ ਮਿਲ ਕੇ ਫਲੈਗ ਮਾਰਚ ਕੱਢੇ ਜਾ ਰਹੇ ਹਨ ਪਰ ਇਸ ਗੱਲ ਨੂੰ ਝੁਠਲਾਇਆ ਨਹੀਂ ਜਾ ਸਕਦਾ ਕਿ ਜੇਲ 'ਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਦਾ ਨੈੱਟਵਰਕ ਪੁਲਸ ਤੋਂ ਮਜ਼ਬੂਤ ਹੈ। ਖੁਫੀਆ ਏਜੰਸੀਆਂ ਅਨੁਸਾਰ ਜੇਲ ਬ੍ਰੇਕ ਦੀ ਸਾਜ਼ਿਸ਼ ਕਈ ਦਿਨ ਪਹਿਲਾਂ ਤੋਂ ਰਚੀ ਜਾ ਰਹੀ ਸੀ। ਸ਼ੱਕ ਸੀ. ਸੀ. ਟੀ. ਵੀ. ਕੈਮਰਿਆਂ ਉਪਰ ਕੁਝ ਹਫਤੇ ਪਹਿਲਾਂ ਕਾਲਖ ਮਲੇ ਜਾਣ ਕਰਕੇ ਹੀ ਜਤਾਇਆ ਜਾ ਰਿਹਾ ਸੀ। ਜੇਲ ਅੰਦਰ ਕੈਦੀਆਂ ਦੇ ਚੱਲ ਰਹੇ ਨੈੱਟਵਰਕ ਦੀ ਇਸ ਗੱਲ ਤੋਂ ਵੀ ਪੁਸ਼ਟੀ ਹੁੰਦੀ ਹੈ ਕਿ ਸ਼ਨੀਵਾਰ ਨੂੰ ਡੀ. ਸੀ. ਪੀ. ਅ²ਸ਼ਵਨੀ ਕਪੂਰ ਦੀ ਅਗਵਾਈ ਵਿਚ ਭਾਰੀ ਪੁਲਸ ਫੋਰਸ ਨੇ ਜੇਲ ਅੰਦਰ ਅਧਿਕਾਰੀਆਂ ਨਾਲ ਚੈਕਿੰਗ ਮੁਹਿੰਮ ਚਲਾਈ। ਇਸ ਦੌਰਾਨ ਕੈਦੀਆਂ ਕੋਲੋਂ 9 ਮੋਬਾਇਲ ਮਿਲੇ। ਬਰਾਮਦ ਮੋਬਾਇਲਾਂ ਦਾ ਪੁਲਸ ਡੰਪ ਚੈੱਕ ਕਰਵਾ ਰਹੀ ਹੈ। ਆਸ ਹੈ ਕਿ ਇਨ੍ਹਾਂ ਮੋਬਾਇਲਾਂ ਤੋਂ ਬੀਤੇ ਦਿਨੀਂ ਹੋਈ ਗੱਲਬਾਤ ਦਾ ਰਿਕਾਰਡ ਨਿਕਲਣ 'ਤੇ ਅਹਿਮ ਸਬੂਤ ਅਧਿਕਾਰੀਆਂ ਹੱਥ ਲੱਗਣਗੇ। ਸੂਤਰਾਂ ਅਨੁਸਾਰ ਘਟਨਾ ਦੇ ਮਾਮਲੇ ਦੀ ਜਾਣਕਾਰੀ ਲੈਣ ਲਈ ਜੁਡੀਸ਼ੀਅਲ ਮੈਜਿਸਟਰੇਟ ਸੈਂਟਰਲ ਜੇਲ ਪਹੁੰਚੇ।
ਲਾਪ੍ਰਵਾਹੀਆਂ 'ਤੇ ਨਹੀਂ ਪਈ 'ਬਾਜ' ਦੀ ਨਜ਼ਰ
ਪੰਜਾਬ ਜੇਲ ਵਿਭਾਗ ਦੇ ਸੈਕਟਰ-17 ਸਥਿਤ ਏ. ਡੀ. ਜੀ. ਪੀ. ਦਫਤਰ ਦੇ ਟਾਪ ਫਲੋਰ 'ਤੇ ਸਥਿਤ ਸੀ. ਸੀ. ਟੀ. ਵੀ. ਸੈਂਟਰ (ਪੰਜਾਬ ਦੀਆਂ ਜੇਲਾਂ 'ਤੇ ਇਕ ਦਫਤਰ 'ਚ ਬੈਠ ਕੇ ਨਜ਼ਰ ਰੱਖਣ ਦਾ ਪ੍ਰਾਜੈਕਟ 'ਬਾਜ') ਰਾਹੀਂ ਪੰਜਾਬ ਦੀਆਂ ਸਾਰੀਆਂ ਛੋਟੀਆਂ ਤੋਂ ਵੱਡੀਆਂ ਜੇਲਾਂ ਦੀ ਮਾਨੀਟਰਿੰਗ ਕੀਤੀ ਜਾਂਦੀ ਹੈ। ਇਸ ਪ੍ਰਾਜੈਕਟ ਨੂੰ 2015 ਵਿਚ ਏ. ਡੀ. ਜੀ. ਪੀ. ਜੇਲਜ਼ ਨੇ ਕੈਦੀਆਂ ਤੋਂ ਨਸ਼ਾ ਅਤੇ ਹੋਰ ਸਾਮਾਨ ਮਿਲਣ ਦੀਆਂ ਘਟਨਾਵਾਂ 'ਤੇ ਰੋਕ ਲਾਉਣ ਦੇ ਉਦੇਸ਼ ਨਾਲ ਸ਼ੁਰੂ ਕਰਵਾਇਆ ਸੀ। ਜੇਲਾਂ ਵਿਚ ਆਉਣ-ਜਾਣ ਵਾਲੇ ਹਰ ਵਿਅਕਤੀ 'ਤੇ 'ਕਲੋਜ਼ ਆਈ' ਜ਼ਰੀਏ ਨਜ਼ਰ ਰੱਖੀ ਜਾਂਦੀ ਸੀ ਪਰ ਵੀਰਵਾਰ ਨੂੰ ਕੇਂਦਰੀ ਜੇਲ ਲੁਧਿਆਣਾ ਵਿਚ ਹੋਏ ਬਵਾਲ ਤੋਂ ਪਹਿਲਾਂ ਇਸ ਜੇਲ ਵਿਚ ਗੈਂਗਸਟਰਾਂ ਦੀਆਂ ਸਰਗਰਮੀਆਂ 'ਤੇ ਨਿਗਰਾਨੀ ਰੱਖਣ ਵਿਚ 'ਬਾਜ' ਦੀ ਨਜ਼ਰ ਨਹੀਂ ਪਈ। ਦੂਜੇ ਪਾਸੇ ਜੇਲ ਵਿਚ ਇਸ ਤਰ੍ਹਾਂ ਦਾ ਬਵਾਲ ਹੋ ਸਕਦਾ ਹੈ, ਇਸ ਬਾਰੇ ਪਹਿਲਾਂ ਤੋਂ ਪਤਾ ਲਗਾਉਣ ਵਿਚ ਜੇਲ ਅੰਦਰ ਦਾ ਖੁਫੀਆ ਤੰਤਰ ਵੀ ਅਸਫਲ ਸਿੱਧ ਹੋਇਆ। ਇਹ ਵੀ ਕਿਹਾ ਜਾ ਸਕਦਾ ਹੈ ਕਿ ਜੇਲ ਅੰਦਰ ਖੁਫੀਆ ਤੰਤਰ ਵਰਗੀ ਕੋਈ ਗੱਲ ਹੀ ਨਹੀਂ ਹੈ।
ਇਹ ਲਾਪ੍ਰਵਾਹੀਆਂ ਆਈਆਂ ਸਾਹਮਣੇ
ਸੀ. ਸੀ. ਟੀ. ਵੀ. 'ਤੇ ਕਾਲਖ
ਜੂਨ ਮਹੀਨੇ 'ਚ ਕਿਸੇ ਕੈਦੀ ਨੇ ਹਾਈ ਸਕਿਓਰਿਟੀ ਜ਼ੋਨ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਕਾਲਖ ਮਲ ਦਿੱਤੀ। ਜੇਲ ਅਧਿਕਾਰੀਆਂ ਨੇ ਪੁਲਸ ਨੂੰ ਸੂਚਨਾ ਦੇ ਕੇ ਆਪਣਾ ਪੱਲਾ ਝਾੜ ਦਿੱਤਾ ਜਦਕਿ ਕਿਸੇ ਵੀ ਬੰਦੀ 'ਤੇ ਉਚਿਤ ਕਾਰਵਾਈ ਨਹੀਂ ਕੀਤੀ ਗਈ।
ਜੈਮਰ ਲਾਉਣ ਦਾ ਭਰੋਸਾ
ਜੇਲ ਅੰਦਰ ਪਾਬੰਦੀਸ਼ੁਦਾ ਚੀਜ਼ਾਂ ਅਤੇ ਮੋਬਾਇਲ ਪਹੁੰਚਣਾ ਅਤੇ ਇਸ ਦੇ ਬਾਵਜੂਦ ਕੋਈ ਕਾਰਵਾਈ ਨਾ ਹੋਣਾ ਜੇਲ ਅਧਿਕਾਰੀਆਂ ਦੀ ਡਿਊਟੀ 'ਤੇ ਪ੍ਰ²ਸ਼ਨ ਚਿੰਨ੍ਹ ਹੈ। ਆਪਣੀਆਂ ਅਸਫਲਤਾਵਾਂ ਨੂੰ ਲੁਕਾਉਣ ਲਈ ਅਕਸਰ ਜੈਮਰ ਲਾਉਣ ਦੇ ਭਰੋਸੇ ਦਿੱਤੇ ਜਾਂਦੇ ਰਹੇ ਹਨ ਪਰ ਜੈਮਰ ਲਾਉਣ ਨਾਲ ਮੋਬਾਇਲ 'ਤੇ ਗੱਲਬਾਤ ਨਹੀਂ ਹੋ ਸਕੇਗੀ ਪਰ ਪਾਬੰਦੀਸ਼ੁਦਾ ਚੀਜ਼ਾਂ ਦੀ ਸਪਲਾਈ ਲਗਾਤਾਰ ਜਾਰੀ ਰਹੇਗੀ।
ਅੰਦਰਲਾ ਖੁਫੀਆ ਤੰਤਰ ਫੇਲ
ਜੇਲ ਅਧਿਕਾਰੀ ਹੁਣ ਆਪਣੇ ਬਚਾਅ ਵਿਚ ਬੇਬੁਨਿਆਦ ਕਹਾਣੀਆਂ ਬਣਾ ਰਹੇ ਹਨ ਕਿ ਕਿਸੇ ਵਿਸ਼ੇਸ਼ ਗੈਂਗਸਟਰ ਗਰੁੱਪ ਦੀ ਸਾਜ਼ਿਸ਼ ਕਾਰਣ ਅਜਿਹਾ ਹੋਇਆ ਹੈ ਅਤੇ ਸ਼ਾਇਦ ਸਾਜ਼ਿਸ਼ ਕਰਨ ਵਾਲਾ ਗੈਂਗਸਟਰ ਗਰੁੱਪ ਇਸ ਤੋਂ ਵੀ ਵੱਡੇ ਕਾਂਡ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਸੀ। ਅਜਿਹਾ ਲੱਗਦਾ ਹੈ ਕਿ ਜੇਲ ਅਧਿਕਾਰੀਆਂ ਦਾ ਅੰਦਰਲਾ ਖੁਫੀਆ ਤੰਤਰ ਬੁਰੀ ਤਰ੍ਹਾਂ ਫੇਲ ਹੋ ਚੁੱਕਾ ਹੈ ਜਾਂ ਫਿਰ ਅਜਿਹੇ ਕਿਸੇ ਤੰਤਰ ਦਾ ਵਜੂਦ ਹੀ ਨਹੀਂ ਹੈ। ਜੇਲ ਅੰਦਰ ਕੈਦੀਆਂ ਦੀਆਂ ਸਰਗਰਮੀਆਂ 'ਤੇ ਨਜ਼ਰ ਰੱਖਣ ਲਈ 6 ਦੇ ਲਗਭਗ ਵਾਚ ਟਾਵਰ ਵੱਖ-ਵੱਖ ਥਾਵਾਂ 'ਤੇ ਸਥਾਪਤ ਕੀਤੇ ਗਏ ਹਨ ਜਿਨ੍ਹਾਂ 'ਤੇ ਇਕ ਕਰਮਚਾਰੀ ਦੀ ਲਗਾਤਾਰ ਨਿਯੁਕਤੀ ਰਹਿੰਦੀ ਹੈ। ਇਨ੍ਹਾਂ ਕੋਲ ਬਾਕੀ-ਟਾਕੀ ਮੌਜੂਦ ਰਹਿੰਦੇ ਹਨ ਅਤੇ ਅੰਗਰੇਜ਼ਾਂ ਦੇ ਜ਼ਮਾਨੇ ਦੇ ਹਥਿਆਰ ਵੀ ਹੁੰਦੇ ਹਨ। ਖੂਨੀ ਝੜਪ ਹੋਣ ਦੇ ਬਾਵਜੂਦ ਉਪਰਕੋਤ ਟਾਵਰਾਂ ਤੋਂ ਕਿਸੇ ਵੀ ਕਰਮਚਾਰੀ ਨੇ ਕੋਈ ਠੋਸ ਕਾਰਵਾਈ ਨਹੀਂ ਕੀਤੀ।
ਸਥਿਤੀ 'ਤੇ ਕਾਬੂ ਪਾਉਣ ਦੇ ਦਾਅਵੇ, ਜੇਲ ਦੇ ਹਾਲਾਤ ਤਣਾਅਪੂਰਨ
ਮੁਲਾਕਾਤ ਨਾ ਹੋਣ ਕਾਰਣ ਪਰਿਵਾਰਕ ਮੈਂਬਰਾਂ ਵਿਚ ਰੋਸ
ਵੀਰਵਾਰ ਤੋਂ ਤਣਾਅਪੂਰਨ ਸਥਿਤੀ ਕਾਰਣ ਕੈਦੀਆਂ ਦੀ ਆਪਣੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਬੰਦ ਹੈ। ਕੋਈ ਸਪੱਸ਼ਟ ਸੂਚਨਾ ਨਾ ਹੋਣ ਕਾਰਣ ਦੂਰ-ਦੁਰਾਡੇ ਇਲਾਕਿਆਂ ਤੋਂ ਪਰਿਵਾਰਕ ਮੈਂਬਰ ਮਿਲਣ ਲਈ ਜੇਲ ਕੰਪਲੈਕਸ ਦੇ ਬਾਹਰ ਇਕੱਠੇ ਹੋ ਰਹੇ ਹਨ ਅਤੇ ਮੁਲਾਕਾਤ ਨਾ ਹੋਣ ਕਾਰਣ ਉਨ੍ਹਾਂ ਵਿਚ ਰੋਸ ਹੈ।
48 ਘੰਟਿਆਂ ਤੋਂ ਨਹੀਂ ਖੁੱਲ੍ਹੇ ਬੈਰਕ
ਸਥਿਤੀ ਕੰਟਰੋਲ ਵਿਚ ਹੋਣ ਦਾ ਦਾਅਵਾ ਕਰਨ ਤੋਂ ਲੈ ਕੇ ਅੱਜ 48 ਘੰਟੇ ਹੋ ਜਾਣ ਦੇ ਬਾਵਜੂਦ ਜੇਲ ਅਧਿਕਾਰੀਆਂ ਨੇ ਬੈਰਕਾਂ ਨਹੀਂ ਖੋਲ੍ਹੀਆਂ ਜਿਸ ਕਾਰਣ ਇਕ-ਇਕ ਬੈਰਕ ਵਿਚ ਲਗਭਗ 150 ਕੈਦੀ ਪਿਛਲੇ ਕਈ ਘੰਟਿਆਂ ਤੋਂ ਭਿਆਨਕ ਗਰਮੀ ਦੀ ਮਾਰ ਝਲਦੇ ਹੋਏ ਨਰਕ ਵਰਗਾ ਜੀਵਨ ਬਤੀਤ ਕਰਨ ਲਈ ਮਜਬੂਰ ਹਨ। ਅਜਿਹੇ ਹਾਲਾਤ ਵਿਚ ਕਿਸੇ ਕੈਦੀ ਨਾਲ ਮੰਦਭਾਗੀ ਘਟਨਾ ਹੋਣ ਦੀ ਸੰਭਾਵਨਾ ਨੂੰ ਨਕਾਰਿਆ ਨਹੀਂ ਜਾ ਸਕਦਾ।
3250 ਦੇ ਕਰੀਬ ਜੇਲ 'ਚ ਕੈਦੀ
159 ਮਹਿਲਾ ਹਵਾਲਾਤੀ
29 ਮਹਿਲਾ ਕੈਦੀ
4 ਬੱਚੇ ਬਰੋਸਟਲ ਜੇਲ 'ਚ
ਪੁਲਸ ਤਾਇਨਾਤੀ- ਜੇਲ ਗਾਰਡ, ਪਾਸਕੋ ਹੋਮ ਗਾਰਡ ਸਮੇਤ 170 ਦੇ ਕਰੀਬ ਕਈ ਡੈਪੂਟੇਸ਼ਨ 'ਤੇ ਗਏ ਇਧਰ -ਉਧਰ।
ਅਰਧ ਸੈਨਿਕ ਬਲ- ਅਜੇ ਇਕ ਮਹੀਨਾ ਲੱਗ ਸਕਦਾ ਹੈ ਤਾਇਨਾਤੀ ਨੂੰ।
ਗੁਰੂਦੁਆਰਾ ਸਾਹਿਬ 'ਚ ਦਾਖਲ ਹੋ ਕਾਂਗਰਸੀਆਂ ਨੇ ਚਲਾਈਆਂ ਗੋਲੀਆਂ!
NEXT STORY