ਜਲੰਧਰ (ਵੈੱਬ ਡੈਸਕ) : ਮੁੱਖ ਮੰਤਰੀ ਨਾਲ ਵਿਵਾਦ ਤੋਂ ਬਾਅਦ ਪੰਜਾਬ ਕੈਬਨਿਟ ਛੱਡ ਚੁੱਕੇ ਨਵਜੋਤ ਸਿੱਧੂ ਹੁਣ ਫਿਰ 'ਐਕਸ਼ਨ ਮੂਡ' 'ਚ ਆ ਗਏ ਹਨ। ਲੰਬਾ ਸਮਾਂ ਸਰਗਰਮ ਸਿਆਸਤ 'ਚੋਂ ਦੂਰ ਰਹਿਣ ਤੋਂ ਬਾਅਦ ਸਿੱਧੂ ਨੇ ਅੰਮ੍ਰਿਤਸਰ 'ਚ ਮੋਰਚਾ ਸਾਂਭ ਲਿਆ ਹੈ। ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਲੰਬੀ ਲੜਾਈ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਅਸਤੀਫਾ ਦੇ ਦਿੱਤਾ ਅਤੇ ਇਸ ਦੇ ਨਾਲ ਸਰਕਾਰੀ ਕੋਠੀ ਵੀ ਖਾਲੀ ਕਰ ਦਿੱਤੀ ਪਰ ਪੰਜਾਬ ਦੇ ਕਈ ਸਿਆਸੀ ਨੇਤਾ ਅਜਿਹੇ ਵੀ ਹਨ, ਜੋ ਅਹੁਦਾ ਨਾ ਹੋਣ ਦੇ ਬਾਵਜੂਦ ਵੀ ਸਰਕਾਰੀ ਕੋਠੀਆਂ 'ਚ ਰਹਿ ਕੇ ਹੋਰ ਸਹੂਲਤਾਂ ਵੀ ਲੈ ਰਹੇ ਹਨ ਅਤੇ ਇਨ੍ਹਾਂ ਨੇਤਾਵਾਂ 'ਤੇ ਵਿਭਾਗ ਵਲੋਂ ਭੇਜੇ ਗਏ ਨੋਟਿਸਾਂ ਦਾ ਵੀ ਕੋਈ ਅਸਰ ਨਹੀਂ ਹੁੰਦਾ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-
'ਐਕਸ਼ਨ ਮੂਡ' 'ਚ ਆਏ ਨਵਜੋਤ ਸਿੱਧੂ, ਜਾਣੋ ਕੀ ਹੈ ਪੂਰਾ ਪਲਾਨ
ਮੁੱਖ ਮੰਤਰੀ ਨਾਲ ਵਿਵਾਦ ਤੋਂ ਬਾਅਦ ਪੰਜਾਬ ਕੈਬਨਿਟ ਛੱਡ ਚੁੱਕੇ ਨਵਜੋਤ ਸਿੱਧੂ ਹੁਣ ਫਿਰ 'ਐਕਸ਼ਨ ਮੂਡ' 'ਚ ਆ ਗਏ ਹਨ।
ਪੰਜਾਬ ਦੇ ਮੰਤਰੀਆਂ ਦਾ 'ਅਹੁਦਾ' ਛੁੱਟਿਆ ਪਰ ਸਰਕਾਰੀ ਕੋਠੀਆਂ ਦਾ ਮੋਹ ਨਾ ਟੁੱਟਿਆ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਲੰਬੀ ਲੜਾਈ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਅਸਤੀਫਾ ਦੇ ਦਿੱਤਾ ਅਤੇ ਇਸ ਦੇ ਨਾਲ ਸਰਕਾਰੀ ਕੋਠੀ ਵੀ ਖਾਲੀ ਕਰ ਦਿੱਤੀ
ਪੁੱਤ ਲਈ ਤੜਫਦੀ ਮਾਂ ਦੇ ਬੋਲ, 'ਮੈਨੂੰ ਕੱਲੀ ਛੱਡ ਗਿਆ ਆਰੂ...ਆਰੂ ਆਜਾ' (ਤਸਵੀਰਾਂ)
ਇਥੋਂ ਦੇ ਦੋਆਬਾ ਚੌਕ ਨੇੜੇ ਸਥਿਤ ਕੇ. ਐੱਮ. ਵੀ ਸੰਸਕ੍ਰਿਤੀ ਸਕੂਲ ਦੇ ਬਾਹਰ ਬੀਤੇ ਦਿਨ ਵਾਪਰੇ ਰੂੰਹ ਕੰਬਾਊ ਹਾਦਸੇ ਨੇ ਸਾਰਿਆਂ ਦੇ ਦਿਲ ਨੂੰ ਝੰਜੋੜ ਕੇ ਰੱਖ ਦਿੱਤਾ।
ਅੰਮ੍ਰਿਤਸਰ 'ਚ ਨਾਜਾਇਜ਼ ਉਸਾਰੀਆਂ 'ਤੇ ਸਭ ਤੋਂ ਵੱਡੀ ਕਾਰਵਾਈ (ਵੀਡੀਓ)
ਗੁਰੂ ਨਗਰੀ 'ਚ ਨਾਜਾਇਜ਼ ਉਸਾਰੇ ਹੋਟਲਾਂ ਤੇ ਗੈਸਟ ਹਾਊਸ ਨੂੰ ਲੈ ਕੇ ਮਾਣਯੋਗ ਹਾਈ ਕੋਰਟ ਨੇ ਕਾਨੂੰਨੀ ਡੰਡਾ ਚਲਾ ਦਿੱਤਾ ਹੈ।
ਅਦਾਲਤ ਵਲੋਂ ਜਗਜੀਤ ਸਿੰਘ ਜੱਗੀ ਜੌਹਲ ਬਰੀ
ਵਿਦੇਸ਼ਾਂ 'ਚ ਅੱਤਵਾਦੀ ਗਤੀਵਿਧੀਆਂ ਲਈ ਫੰਡਿੰਗ ਮਾਮਲੇ ਵਿਚ ਘਿਰੇ ਜਗਜੀਤ ਸਿੰਘ ਜੱਗੀ ਜੌਹਲ ਅਤੇ ਚਾਰ ਹੋਰ ਲੋਕਾਂ ਨੂੰ ਫਰੀਦਕੋਟ ਅਦਾਲਤ ਨੇ ਹਥਿਆਰ ਬਰਾਮਦਗੀ ਮਾਮਲੇ ਵਿਚ ਬਰੀ ਕਰ ਦਿੱਤਾ ਹੈ।
ਵਿਰਾਸਤ-ਏ-ਖਾਲਸਾ ਜਾਣ ਵਾਲਿਆਂ ਲਈ ਅਹਿਮ ਖਬਰ
ਸ੍ਰੀ ਆਨੰਦਪੁਰ ਸਾਹਿਬ ਵਿਖੇ ਵਿਰਾਸਤ-ਏ-ਖਾਲਸਾ ਦੇਖਣ ਜਾਣ ਵਾਲਿਆਂ ਲਈ ਅਹਿਮ ਖਬਰ ਹੈ।
ਅਪਾਹਜ ਪ੍ਰਦਰਸ਼ਨਕਾਰੀਆਂ ਨੂੰ ਧਮਕੀ ਦੇ ਰਹੇ ਫਾਜ਼ਿਲਕਾ ਦੇ SHO ਦੀ ਵੀਡੀਓ ਵਾਇਰਲ
ਫਾਜ਼ਿਲਕਾ ਦੇ ਐੱਸ. ਐੱਚ. ਓ. ਦੀ ਸੋਸ਼ਲ ਮੀਡੀਆ 'ਤੇ ਇਕ ਅਜਿਹੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ 'ਚ ਐੱਸ.ਐੱਚ.ਓ. ਨਵਦੀਪ ਕੁਮਾਰ ਇਕ ਵਿਅਕਤੀ ਨੂੰ ਥਾਣੇ 'ਚ ਲੈ ਜਾਣ ਦੀਆਂ ਧਮਕੀਆਂ ਦੇ ਰਿਹਾ ਹੈ।
ਜਲੰਧਰ: ਟਰਾਲੇ ਨੂੰ ਲੱਗੀ ਭਿਆਨਕ ਅੱਗ, ਜ਼ਿੰਦਾ ਸੜਿਆ ਵਿਅਕਤੀ (ਤਸਵੀਰਾਂ)
ਜਲੰਧਰ ਦੇ ਥਾਣਾ ਸਦਰ ਦੇ ਅਧੀਨ ਆਉਂਦੇ ਪਿੰਡ ਅਲੀਪੁਰ 'ਚ ਹਾਈਟੈਨਸ਼ਨ ਤਾਰਾਂ ਦੀ ਲਪੇਟ 'ਚ ਆਉਣ ਕਾਰਨ ਇਕ ਟਰਾਲੇ ਨੂੰ ਭਿਆਨਕ ਅੱਗ ਲੱਗ ਗਈ।
2 ਤੋਂ 6 ਅਗਸਤ ਤੱਕ ਹੋਵੇਗਾ ਪੰਜਾਬ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ
ਪੰਜਾਬ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ 2 ਤੋਂ 6 ਅਗਸਤ ਤੱਕ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ।
ਮਾਮਲਾ ਦੋ ਬੱਚਿਆਂ ਦੇ ਲਾਪਤਾ ਹੋਣ ਦਾ, ਪਰਿਵਾਰ ਵਲੋਂ ਦੂਜੇ ਦਿਨ ਵੀ ਧਰਨਾ ਜਾਰੀ (ਵੀਡੀਓ)
ਰਾਜਪੁਰਾ ਨੇੜਲੇ ਪਿੰਡ ਖੇੜੀ ਗੰਡਿਆ ਵਿਖੇ ਬੀਤੀ ਦਿਨੀਂ ਦੋ ਸਕੇ ਭਰਾ ਭੇਦਭਰੀ ਹਾਲਤ 'ਚ ਗੁੰਮ ਹੋ ਗਏ ਸਨ।
ਅਦਾਲਤ ਵਲੋਂ ਜਗਜੀਤ ਸਿੰਘ ਜੱਗੀ ਜੌਹਲ ਬਰੀ
NEXT STORY