ਜਲੰਧਰ (ਵੈੱਬ ਡੈਸਕ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਸੁਲਤਾਨਪੁਰ ਲੋਧੀ ਦੇ ਸਾਰੇ ਸਵਾਗਤੀ ਗੇਟਾਂ ਮੁਹਰੇ ਖੋਹਲੇ ਗਏ ਸ਼ਰਾਬ ਦੇ ਠੇਕੇ ਬੰਦ ਕਰਵਾਉਣ ਲਈ ਧਰਨੇ 'ਤੇ ਬੈਠੀਆਂ ਸਿੱਖ ਜਥੇਬੰਦੀਆਂ ਅਤੇ ਸ਼ਰਾਬ ਦੇ ਠੇਕੇਦਾਰ ਵਿਚਾਲੇ ਖੂਨੀ ਝੜਪ ਹੋ ਗਈ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਛਪਾਰ ਮੇਲੇ 'ਚ ਲਾਈ ਗਈ ਸਿਆਸੀ ਸਟੇਜ 'ਤੇ ਪੁੱਜੇ। ਇਸ ਮੌਕੇ ਭਗਵੰਤ ਮਾਨ ਸੂਬੇ ਦੀ ਕੈਪਟਨ ਸਰਕਾਰ 'ਤੇ ਰੱਜ ਕੇ ਵਰ੍ਹੇ। ਉਨ੍ਹਾਂ ਕਿਹਾ ਕਿ ਪਹਿਲਾਂ ਸਾਹ, ਦਮਾ, ਤਪਦਿਕ ਜੈਨੇਟਿਕ ਬੀਮਾਰੀਆਂ ਹੁੰਦੀਆਂ ਸਨ ਮਤਲਬ ਕਿ ਦਾਦੇ-ਪੜਦਾਦਿਆਂ ਤੋਂ ਸ਼ੁਰੂ ਹੋ ਕੇ ਇਹ ਬੀਮਾਰੀਆਂ ਪੀੜ੍ਹੀ ਦਰ ਪੀੜ੍ਹੀ ਚੱਲਦੀਆਂ ਸਨ ਪਰ ਹੁਣ ਪੰਜਾਬ 'ਚ ਕਰਜ਼ਾ ਵੀ ਜੈਨੇਟਿਕ ਬੀਮਾਰੀ ਬਣ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-
ਸੁਲਤਾਨਪੁਰ ਲੋਧੀ 'ਚ ਸਿੱਖ ਜਥੇਬੰਦੀਆਂ 'ਤੇ ਸ਼ਰਾਬ ਠੇਕੇਦਾਰਾਂ ਵਿਚਾਲੇ ਝੜਪ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਸੁਲਤਾਨਪੁਰ ਲੋਧੀ ਦੇ ਸਾਰੇ ਸਵਾਗਤੀ ਗੇਟਾਂ ਮੁਹਰੇ ਖੋਹਲੇ ਗਏ ਸ਼ਰਾਬ ਦੇ ਠੇਕੇ ਬੰਦ ਕਰਵਾਉਣ ਲਈ ਧਰਨੇ 'ਤੇ ਬੈਠੀਆਂ ਸਿੱਖ ਜਥੇਬੰਦੀਆਂ ਅਤੇ ਸ਼ਰਾਬ ਦੇ ਠੇਕੇਦਾਰ ਵਿਚਾਲੇ ਖੂਨੀ ਝੜਪ ਹੋ ਗਈ।
ਛਪਾਰ ਮੇਲੇ 'ਤੇ ਗਰਜੇ ਭਗਵੰਤ ਮਾਨ, ''ਕਰਜ਼ਾ ਵੀ ਹੁਣ ਜੈਨੇਟਿਕ ਬੀਮਾਰੀ ਹੋ ਗਿਐ''
ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਛਪਾਰ ਮੇਲੇ 'ਚ ਲਾਈ ਗਈ ਸਿਆਸੀ ਸਟੇਜ 'ਤੇ ਪੁੱਜੇ।
ਮਾਣਹਾਨੀ ਮਾਮਲੇ 'ਚ ਸਿੱਧੂ ਤੇ ਬਾਦਲ ਨੂੰ ਜਲਦ ਹੋ ਸਕਦੇ ਹਨ ਸੰਮਨ ਜਾਰੀ
2017 ਉਪ ਚੋਣਾਂ 'ਚ ਨਵਜੋਤ ਸਿੰਘ ਸਿੱਧੂ ਤੇ ਮਨਪ੍ਰੀਤ ਸਿੰਘ ਬਾਦਲ 'ਤੇ ਸਲਾਰੀਆਂ ਨੇ ਗਲਤ ਪ੍ਰਚਾਰ ਕਰਨ ਦਾ ਦੋਸ਼ ਲਗਾਇਆ ਸੀ, ਜਿਸ ਕਾਰਨ ਸਲਾਰੀਆ ਨੇ ਸਿੱਧੂ ਤੇ ਮਨਪ੍ਰੀਤ ਬਾਦਲ 'ਤੇ 100-100 ਕਰੋੜ ਰੁਪਏ ਮਾਣਹਾਨੀ ਦਾ ਦਾਅਵਾ ਪਠਾਨਕੋਟ ਅਦਾਲਤ 'ਚ ਕੀਤਾ ਸੀ।
ਰੇਡ ਕਰਨ ਪੁੱਜੇ ਸਬ-ਇੰਸਪੈਕਟਰ ਨੂੰ ਚਾੜ੍ਹਿਆ ਕੁਟਾਪਾ, ਪੁਲਸ ਪਾਰਟੀ ਨੂੰ ਵੀ ਬੰਨ੍ਹਿਆ
ਚੌਗਾਵਾ ਪਿੰਡ ਵਿਚ ਅਜੇ ਲੋਕਾਂ ਦੀ ਅੱਖ ਵੀ ਨਹੀਂ ਖੁੱਲ੍ਹੀ ਸੀ ਕਿ ਜ਼ਿਲਾ ਤਰਨਤਾਰਨ ਦੀ ਪੁਲਸ ਨੇ ਅਮਨਦੀਪ ਸਿੰਘ ਦੇ ਘਰ ਰੇਡ ਕਰ ਦਿੱਤੀ।
550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਤੇ ਸਰਕਾਰ ਵਿਚਕਾਰ ਕੁੜੱਤਣ ਦੇ ਆਸਾਰ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ 'ਚ ਕੁੜੱਤਣ ਦੇ ਆਸਾਰ ਦਿਖਾਈ ਦੇ ਰਹੇ ਹਨ।
ਭਾਰਤ ਤੋਂ ਸ਼ਰਨ ਮੰਗਣ ਵਾਲੇ ਬਲਦੇਵ ਕੁਮਾਰ ਦਾ ਭਰਾ ਆਇਆ ਸਾਹਮਣੇ
ਪਾਕਿਸਤਾਨ ਦੇ ਤਹਿਰੀਕ-ਏ-ਇਨਸਾਫ ਪਾਰਟੀ ਦੇ ਸਾਬਕਾ ਵਿਧਾਇਕ ਬਲਦੇਵ ਕੁਮਾਰ ਜਿਨ੍ਹਾਂ ਨੇ ਆਪਣੇ ਦੋ ਬੱਚਿਆਂ ਅਤੇ ਪਤਨੀ ਸਮੇਤ ਭਾਰਤ 'ਚ ਸਿਆਸੀ ਸ਼ਰਨ ਮੰਗੀ ਹੈ...
ਗਰੀਬ ਪਰਿਵਾਰ 'ਤੇ ਮੀਂਹ ਨੇ ਢਾਹਿਆ ਕਹਿਰ, ਪਰਿਵਾਰ ਦੇ 3 ਲੋਕਾਂ ਦੀ ਮੌਤ (ਵੀਡੀਓ)
ਸੁਜਾਨਪੁਰ ਦੇ ਪਿੰਡ ਜੰਮੂ ਕਲਿਆਰੀ 'ਚ ਬੀਤੀ ਰਾਤ ਮੀਂਹ ਨੇ ਗਰੀਬ ਪਰਿਵਾਰ 'ਤੇ ਉਸ ਸਮੇਂ ਕਹਿਰ ਢਾਹ ਦਿੱਤਾ, ਜਦੋਂ ਕੱਚੇ ਮਕਾਨ ਦੀ ਛੱਤ ਡਿਗ ਗਈ...
ਸੁਖਬੀਰ ਬਾਦਲ ਨੇ ਕੈਪਟਨ ਨੂੰ ਦੱਸਿਆ ਨਿਕੰਮਾ ਮੁੱਖ ਮੰਤਰੀ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਪੰਜਾਬ 'ਚ ਕਿਤੇ ਵੀ ਚਲੇ ਜਾਓ, ਲੱਗਦਾ ਹੀ ਨਹੀਂ ਕਿਤੇ ਸਰਕਾਰ ਹੈ।
ਸੋਢਲ ਮੇਲੇ 'ਚ ਜਾਣ ਵਾਲੇ ਭਗਤ ਜੋਸ਼ 'ਚ ਗਵਾ ਰਹੇ ਨੇ ਹੋਸ਼ (ਤਸਵੀਰਾਂ)
ਸ੍ਰੀ ਸਿੱਧ ਬਾਬਾ ਸੋਢਲ ਮੇਲੇ ਨੂੰ ਲੈ ਕੇ ਭਗਤਾਂ 'ਚ ਕਾਫੀ ਜੋਸ਼ ਹੈ ਪਰ ਭਗਤ ਜੋਸ਼ ਦੇ ਨਾਲ ਹੋਸ਼ ਉਡਾਉਂਦੇ ਹੋਏ ਨਜ਼ਰ ਆ ਰਹੇ ਹਨ।
ਦੇਸੀ ਇੰਜੀਨੀਅਰ ਦਾ ਜੁਗਾੜ ਦੇਖ ਨਹੀਂ ਕਰੋਗੇ ਯਕੀਨ, ਦੇਖੋ ਕੀ ਤੋਂ ਕੀ ਬਣਾ ਦਿੱਤਾ (ਵੀਡੀਓ)
ਕਹਿੰਦੇ ਹਨ ਕਿ ਪੰਜਾਬੀ ਬਹੁਤ ਜੁਗਾੜੀ ਹੁੰਦੇ ਹਨ ਅਤੇ ਔਖੇ ਕੰਮ ਨੂੰ ਵੀ ਜੁਗਾੜ ਲਗਾ ਕੇ ਆਸਾਨੀ ਨਾਲ ਨੇਪਰੇ ਚਾੜ੍ਹ ਲੈਂਦੇ ਹਨ।
ਆਂਗਣਵਾੜੀ ਮੁਲਾਜ਼ਮ ਯੂਨੀਅਨ ਦਾ ਵਫ਼ਦ ਪੁੱਜਾ ਜ਼ਿਲਾ ਪ੍ਰੋਗਰਾਮ ਅਫ਼ਸਰ ਕੋਲ, ਦਿੱਤਾ ਮੰਗ-ਪੱਤਰ
NEXT STORY