ਜਲੰਧਰ (ਵੈੱਬ ਡੈਸਕ) : ਪੰਜਾਬ ਸਰਕਾਰ ਦਾ ਆਰਥਿਕ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ। ਮੌਜੂਦਾ ਸਥਿਤੀ ਇਹ ਹੈ ਕਿ ਸਰਕਾਰ ਦੇ ਖਜ਼ਾਨੇ 'ਚ ਹੁਣ ਸਿਰਫ 540 ਕਰੋੜ ਰੁਪਏ ਹੀ ਬਕਾਇਆ ਹਨ ਜਦਕਿ ਸਰਕਾਰ ਦੀਆਂ ਦੇਣਦਾਰੀਆਂ ਲਗਭਗ 35 ਹਜ਼ਾਰ ਕਰੋੜ ਦੀਆਂ ਹਨ। ਸਰਕਾਰ ਦੇ ਚਾਲੂ ਵਿੱਤ ਵਰ੍ਹੇ ਦੌਰਾਨ ਤਨਖਾਹ, ਪੈਨਸ਼ਨ ਅਤੇ ਵਿਆਜ 'ਤੇ 52, 274 ਕਰੋੜ ਦੀਆਂ ਦੇਣਦਾਰੀਆਂ ਸਨ। ਦੂਜੇ ਪਾਸੇ ਅਕਾਲੀ ਦਲ ਵਲੋਂ ਕਾਂਗਰਸ ਦੇ ਸਾਬਕਾ ਬੁਲਾਰੇ ਮਨਦੀਪ ਸਿੰਘ ਮੰਨਾ ਖਿਲਾਫ ਸ੍ਰੀ ਅਕਾਲ ਤਖਤ ਸਾਹਿਬ ਨੂੰ ਮੰਗ ਪੱਤਰ ਸੌਂਪ ਕੇ ਕਾਰਵਾਈ ਦੀ ਮੰਗ ਕੀਤੀ ਗਈ ਹੈ। ਦਰਅਸਲ ਮਨਦੀਪ ਸਿੰਘ ਮੰਨਾ ਨੇ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਕੀਤੀ ਸੀ, ਜਿਸ ਵਿਚ ਉਨ੍ਹਾਂ ਨੇ ਐੱਸ. ਜੀ. ਪੀ. ਸੀ. 'ਤੇ ਦੋਸ਼ ਲਗਾਏ ਸਨ ਅਤੇ ਕਿਹਾ ਸੀ ਕਿ ਗੁਰੂ ਘਰ ਦੇ ਲੰਗਰ ਲਈ ਆ ਰਹੇ ਦੇਸੀ ਘਿਓ ਵਿਚ ਘਪਲਾ ਕੀਤਾ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-
ਪੰਜਾਬ ਸਰਕਾਰ ਲਈ ਖਤਰੇ ਦੀ ਘੰਟੀ, ਹੋਰ ਡੂੰਘਾ ਹੋਇਆ ਆਰਥਿਕ ਸੰਕਟ
ਪੰਜਾਬ ਸਰਕਾਰ ਦਾ ਆਰਥਿਕ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ।
ਐੱਸ. ਜੀ. ਪੀ. ਸੀ. 'ਤੇ ਦੋਸ਼ ਮੜ੍ਹਨ ਵਾਲੇ ਮੰਨਾ ਖਿਲਾਫ ਅਕਾਲ ਤਖਤ ਕੋਲ ਸ਼ਿਕਾਇਤ
ਅਕਾਲੀ ਦਲ ਵਲੋਂ ਕਾਂਗਰਸ ਦੇ ਸਾਬਕਾ ਬੁਲਾਰੇ ਮਨਦੀਪ ਸਿੰਘ ਮੰਨਾ ਖਿਲਾਫ ਸ੍ਰੀ ਅਕਾਲ ਤਖਤ ਸਾਹਿਬ ਨੂੰ ਮੰਗ ਪੱਤਰ ਸੌਂਪ ਕੇ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਸਿਟੀ ਸੈਂਟਰ ਘੋਟਾਲੇ 'ਚ ਬੈਂਸ ਨੂੰ ਧਰਮਸੋਤ ਦੀ ਸਲਾਹ (ਵੀਡੀਓ)
ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਸਿਟੀ ਸੈਂਟਰ ਘੋਟਾਲਾ ਮਾਮਲੇ 'ਚ ਅਦਾਲਤ ਵਲੋਂ ਦਿੱਤੇ ਫੈਸਲੇ ਦਾ ਸੁਆਗਤ ਕੀਤਾ ਹੈ।
ਜਲੰਧਰ ਦੀ ਪ੍ਰਭਲੀਨ ਕੌਰ ਦਾ ਅੰਤਿਮ ਸੰਸਕਾਰ ਕੈਨੇਡਾ 'ਚ ਹੀ ਹੋਵੇਗਾ
ਕੈਨੇਡਾ ਦੇ ਸਰੀ 'ਚ ਕਤਲ ਕੀਤੀ ਗਈ ਪ੍ਰਭਲੀਨ ਕੌਰ ਦਾ ਅੰਤਿਮ ਸੰਸਕਾਰ ਕੈਨੇਡਾ 'ਚ ਹੀ ਹੋਵੇਗਾ।
ਗੁਰਬਾਣੀ ਸਿਖਾਉਣ ਦੇ ਬਹਾਨੇ ਗ੍ਰੰਥੀ ਨੇ 3 ਬੱਚੀਆਂ ਨਾਲ ਕੀਤੀ ਛੇੜਛਾੜ
ਮੋਗਾ ਜ਼ਿਲੇ ਦੇ ਪਿੰਡ ਵਿਚ ਸਥਿਤ ਇਕ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੂੰ ਜੋ ਪਾਠ ਸਿੱਖਣ ਆਉਣ ਵਾਲੀ ਨਾਬਾਲਗ ਲੜਕੀਆਂ ਲਾਲ ਕਥਿਤ ਤੌਰ 'ਤੇ ਛੇੜਛਾੜ ਕਰਦਾ ਸੀ, ਪੁਲਸ ਵਲੋਂ ਉਸ ਨੂੰ ਕਾਬੂ ਕਰ ਲਿਆ ਗਿਆ ਹੈ।
SGPC ਕਰੇਗੀ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦੀ ਮਦਦ
ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਵਾਲੀ ਸੰਗਤ ਨੂੰ ਆਨਲਾਈਨ ਫਾਰਮ ਭਰਨ ਦੀ ਸਹੂਲਤ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਗੇ ਆਈ ਹੈ।
ਅਮਰੀਕਾ ’ਚ ਭਾਰਤੀ ਨੌਜਵਾਨ ਦੀ ਦਿਲ ਦੇ ਦੌਰੇ ਕਾਰਨ ਹੋਈ ਮੌਤ
ਸਥਾਨਕ ਸ਼ਹਿਰ ਦੇ ਨਾਲ ਲੱਗਦੇ ਪਿੰਡ ਬਸਤੀ ਨਾਨਕਪੁਰਾ ਦੀ ਢਾਣੀ ਦੇ ਨੌਜਵਾਨ ਦੀ ਅਮਰੀਕਾ ’ਚ ਦਿਲ ਦਾ ਦੌਰਾ ਪੈ ਜਾਣ ਕਾਰਨ ਮੌਤ ਹੋ ਗਈ।
ਸੀ. ਆਰ. ਪੀ. ਐੱਫ. ਦੇ ਲੁਧਿਆਣਾ ਜੇਲ 'ਚ ਪੈਰ ਧਰਦਿਆਂ ਕੈਦੀਆਂ 'ਚ ਛਾਈ ਸੁੰਨ
ਅੱਜ ਦੁਪਹਿਰ ਇਕ ਵਜੇ ਸੀ. ਆਰ. ਪੀ. ਐੱਫ. ਦੇ ਜਵਾਨਾਂ ਨੂੰ ਜੇਲ ਮੈਨੂਅਲ ਮੁਤਾਬਕ ਜਾਣਕਾਰੀਆਂ ਅਤੇ ਟ੍ਰੇਨਿੰਗ ਲਈ ਡਿਊਟੀ 'ਤੇ ਪੈਰ ਪੈਂਦੇ ਹੀ ਬੈਰਕਾਂ 'ਚ ਰਹਿਣ ਵਾਲੇ ਕੈਦੀਆਂ ਅਤੇ ਹਵਾਲਾਤੀਆਂ 'ਚ ਖਾਮੋਸ਼ੀ ਛਾ ਗਈ।
ਵੇਰਕਾ ਨੇ ਚੁੱਪ-ਚੁਪੀਤੇ ਵਧਾਇਆ ਦੁੱਧ ਦਾ ਭਾਅ
ਵੇਰਕਾ ਚੁੱਪ-ਚੁਪੀਤੇ ਇਕ ਵਾਰ ਫਿਰ ਦੁੱਧ ਦੀਆਂ ਕੀਮਤਾਂ 'ਚ ਵਾਧਾ ਕੀਤਾ ਹੈ। ਵੇਰਕਾ ਨੇ ਰਾਤੋ-ਰਾਤ ਅੱਜ ਤੋਂ ਦੁੱਧ ਦੋ ਰੁਪਏ ਪ੍ਰਤੀ ਲਿਟਰ ਮਹਿੰਗਾ ਕਰ ਦਿੱਤਾ ਹੈ।
ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗਗਨਦੀਪ ਸਿੰਘ ਦੀ ਹਾਦਸੇ 'ਚ ਮੌਤ (ਤਸਵੀਰਾਂ)
ਜਗਰਾਓਂ ਦੇ ਪਿੰਡ ਲੀਲਾ ਮੇਘ ਰਹਿਣ ਵਾਲੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗਗਨਦੀਪ ਸਿੰਘ ਗਗਨਾ ਦੀ ਸੜਕ ਹਾਦਸੇ 'ਚ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ।
ਆਰ. ਆਈ. ਐੱਮ. ਟੀ. ਯੂਨੀਵਰਸਿਟੀ 'ਚ ਵਿਦਿਆਰਥੀ ਦੀ ਮੌਤ ਤੋਂ ਬਾਅਦ ਹੰਗਾਮਾ
ਮੰਡੀ ਗੋਬਿੰਦਗੜ੍ਹ ਦੀ ਆਰ. ਆਈ. ਐੱਮ. ਟੀ. ਯੂਨੀਵਰਸਿਟੀ ਵਿਚ ਇਕ ਵਿਦਿਆਰਥੀ ਦੀ ਅਚਾਨਕ ਸਿਹਤ ਖਰਾਬ ਹੋਣ ਤੋਂ ਬਾਅਦ ਮੌਤ ਹੋ ਗਈ।
ਫੌਜ ਦੀ ਐਂਬੂਲੈਂਸ ਭਿਆਨਕ ਹਾਦਸੇ ਦਾ ਸ਼ਿਕਾਰ, 3 ਫੌਜੀਆਂ ਦੀ ਮੌਤ
ਇੱਥੇ ਮਲੋਟ-ਅਬੋਹਰ ਰੋਡ 'ਤੇ ਪਿੰਡ ਕਬਰਵਾਲਾ ਨੇੜੇ ਬੀਤੀ ਰਾਤ ਇਕ ਦਰਦਨਾਕ ਹਾਦਸੇ ਦੌਰਾਨ 3 ਫੌਜੀਆਂ ਦੀ ਮੌਤ ਹੋ ਗਈ, ਜਦੋਂ ਕਿ 2 ਲੋਕ ਜ਼ਖਮੀਂ ਹੋ ਗਏ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ।
ਬਠਿੰਡਾ 'ਚ ਵੱਡਾ ਹਾਦਸਾ : ਕਾਰ ਨਾਲ ਟਕਰਾਅ ਕੇ ਪਲਟੀ ਬੱਸ, 4 ਦੀ ਮੌਤ
NEXT STORY