ਜਲੰਧਰ (ਵੈੱਬ ਡੈਸਕ) : ਪੰਜਾਬ ਵਿਧਾਨ ਸਭਾ ਵਿਚ ਬਜਟ ਇਜਲਾਸ ਦੇ ਆਖਰੀ ਦਿਨ ਵੀ ਖੂਬ ਹੰਗਾਮਾ ਭਰਪੂਰ ਰਿਹਾ। ਬੁੱਧਵਾਰ ਨੂੰ ਅਕਾਲੀ ਵਿਧਾਇਕ ਪਵਨ ਕੁਮਾਰ ਟੀਨੂੰ ਵਲੋਂ ਸਦਨ ਵਿਚ ਨਾਅਰੇਬਾਜ਼ੀ ਕੀਤੀ ਗਈ। ਟੀਨੂੰ ਨੂੰ ਸਪੀਕਰ ਵਲੋਂ ਰੋਕਣ ਦੇ ਬਾਵਜੂਦ ਉਹ ਨਹੀਂ ਰੁਕੇ। ਇਸ ਦੌਰਾਨ ਸੰਸਦੀ ਕਾਰਜ ਮੰਤਰੀ ਬ੍ਰਹਮ ਮਹਿੰਦਰਾ ਨੇ ਅਕਾਲੀ ਵਿਧਾਇਕ ਪਵਨ ਟੀਨੂੰ ਦੇ ਸਪੀਕਰ ਪ੍ਰਤੀ ਰਵੱਈਆ 'ਤੇ ਨਾਰਾਜ਼ਗੀ ਪਰਗਟ ਕੀਤੀ, ਇਸ ਦੇ ਬਾਵਜੂਦ ਸਪੀਕਰ ਨੇ ਇਸ ਨੂੰ ਨਜ਼ਰ ਅੰਦਾਜ਼ ਕਰ ਦਿੱਤਾ। ਦੂਜੇ ਪਾਸੇ ਦੁਨੀਆ ਦੇ ਕਈ ਦੇਸ਼ਾਂ 'ਚ ਕੋਰੋਨਾ ਵਾਇਰਸ ਦੀ ਦਹਿਸ਼ਤ ਤੋਂ ਬਾਅਦ ਹੌਲੀ-ਹੌਲੀ ਹੁਣ ਭਾਰਤ 'ਚ ਵੀ ਇਹ ਪੈਰ ਪਸਾਰਦਾ ਜਾ ਰਿਹਾ ਹੈ। ਭਾਰਤ 'ਚ ਹੁਣ ਤੱਕ ਕੋਰੋਨਾ ਵਾਇਰਸ ਦੇ 6 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਸ ਕਾਰਨ ਲੋਕਾਂ 'ਚ ਸਹਿਮ ਦਾ ਮਾਹੌਲ ਹੈ। ਇਸ ਵਾਇਰਸ ਕਾਰਨ ਚੰਡੀਗੜ੍ਹ ਸ਼ਹਿਰ 'ਚ ਵੀ ਉਸ ਵੇਲੇ ਹੜਕੰਪ ਮਚ ਗਿਆ, ਜਦੋਂ ਇਸ ਦੇ 2 ਸ਼ੱਕੀ ਮਰੀਜ਼ਾਂ ਨੂੰ ਪੀ. ਜੀ. ਆਈ. ਭਰਤੀ ਕਰਾਇਆ ਗਿਆ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-
ਵਿਧਾਨ ਸਭਾ 'ਚ ਅਕਾਲੀ ਵਿਧਾਇਕ ਪਵਨ ਟੀਨੂੰ ਤੇ ਕਾਂਗਰਸ ਵਿਧਾਇਕਾਂ 'ਚ ਹੱਥੋਪਾਈ
ਪੰਜਾਬ ਵਿਧਾਨ ਸਭਾ ਵਿਚ ਬਜਟ ਇਜਲਾਸ ਦੇ ਆਖਰੀ ਦਿਨ ਵੀ ਖੂਬ ਹੰਗਾਮਾ ਭਰਪੂਰ ਰਿਹਾ।
'ਕੋਰੋਨਾ ਵਾਇਰਸ' ਕਾਰਨ ਚੰਡੀਗੜ੍ਹ 'ਚ ਮਚਿਆ ਹੜਕੰਪ, ਘਬਰਾਏ ਹੋਏ ਨੇ ਲੋਕ
ਦੁਨੀਆ ਦੇ ਕਈ ਦੇਸ਼ਾਂ 'ਚ ਕੋਰੋਨਾ ਵਾਇਰਸ ਦੀ ਦਹਿਸ਼ਤ ਤੋਂ ਬਾਅਦ ਹੌਲੀ-ਹੌਲੀ ਹੁਣ ਭਾਰਤ 'ਚ ਵੀ ਇਹ ਪੈਰ ਪਸਾਰਦਾ ਜਾ ਰਿਹਾ ਹੈ।
ਮੁੜ ਸ੍ਰੀ ਅਕਾਲ ਤਖਤ ਸਾਹਿਬ ਪੁੱਜਾ ਡੇਰਾ ਮੁਖੀ ਮੁਆਫੀ ਮਾਮਲਾ, ਉੱਠੀ ਕਾਰਵਾਈ ਦੀ ਮੰਗ
ਡੇਰਾ ਸੱਚਾ ਸੌਦਾ ਮੁਖੀ ਨੂੰ ਸਾਲ 2015 ਵਿਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਿਨਾਂ ਮੰਗੇ ਮੁਆਫ਼ੀ ਦੇਣ ਦੇ ਵਿਰੋਧ ਦਾ ਮਾਮਲਾ ਮੁੜ ਸ੍ਰੀ ਅਕਾਲ ਤਖਤ ਸਾਹਿਬ ਪੁੱਜ ਗਿਆ ਹੈ।
ਕੋਰੋਨਾ ਵਾਇਰਸ ਦਾ ਸ਼ੱਕੀ ਮਰੀਜ਼ ਮੋਗਾ ਦੇ ਸਿਵਲ ਹਸਪਤਾਲ 'ਚੋਂ ਫਰਾਰ
ਮੋਗਾ ਸਿਵਲ ਹਸਪਤਾਲ 'ਚ ਇਲਾਜ ਲਈ ਆਇਆ ਨੌਜਵਾਨ ਡਾਕਟਰਾਂ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ।
18 ਲੱਖ ਕਰਜ਼ੇ ਦੇ ਬੋਝ ਹੇਠ ਦੱਬੇ ਕਿਸਾਨ ਨੇ ਕੀਤੀ ਖੁਦਕੁਸ਼ੀ
ਇੱਥੋ ਦੇ ਨੇੜਲੇ ਪਿੰਡ ਬਲਵਾੜ ਕਲਾਂ ਦੇ ਇਕ ਕਰਜਈ ਕਿਸਾਨ ਦੀ ਲਾਸ਼ ਪਟਿਆਲਾ ਨੇੜੇ ਨਹਿਰ 'ਚੋਂ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਕਪੂਰਥਲਾ 'ਚ ਵਿਦੇਸ਼ੋਂ ਆਏ 10 ਲੋਕਾਂ ਦੀ ਵਿਸ਼ੇਸ਼ ਸਕਰੀਨਿੰਗ, 28 ਦਿਨ ਰਹਿਣਗੇ ਨਿਗਰਾਨੀ 'ਚ
ਚੀਨ ਵਿਚ ਕੋਰੋਨਾ ਵਾਇਰਸ ਦੇ ਫੈਲਣ ਤੋਂ ਬਾਅਦ ਹੁਣ ਵਿਦੇਸ਼ਾਂ ਤੋਂ ਭਾਰਤ ਆਉਣ ਵਾਲੇ ਯਾਤਰੀਆਂ ਦੀ ਸਿਹਤ ਵਿਭਾਗ ਵਲੋਂ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ।
ਬਹਿਬਲ ਕਲਾਂ ਗੋਲੀਕਾਂਡ : ਮਜੀਠੀਆ ਸਾਹਮਣੇ ਮ੍ਰਿਤਕ ਸੁਰਜੀਤ ਦੀ ਪਤਨੀ ਨੇ ਦਿੱਤੀ ਵੱਡੀ ਧਮਕੀ
ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਅਕਾਲੀ ਦਲ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵਲੋਂ ਵਿਧਾਨ ਸਭਾ ਪ੍ਰੈੱਸ ਗੈਲਰੀ 'ਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ।
ਭਾਰਤ 'ਚ ਕੋਰੋਨਾ ਵਾਇਰਸ ਦੀ ਦਸਤਕ, ਬਚਾਅ ਲਈ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ (ਵੀਡੀਓ)
ਚੀਨ 'ਚ ਫੈਲੇ ਕੋਰੋਨਾ ਵਾਇਰਸ ਨੇ ਭਾਰਤ 'ਚ ਵੀ ਦਸਤਕ ਦੇ ਦਿੱਤੀ ਹੈ। ਹੁਣ ਤੱਕ ਕੋਰੋਨਾ ਵਾਇਰਸ ਦੇ 28 ਕੇਸ ਸਾਹਮਣੇ ਆਏ ਹਨ।
ਪੰਜਾਬ ਬਜਟ ਇਜਲਾਸ ਦੇ ਆਖਰੀ ਦਿਨ ਵੀ ਹੰਗਾਮਾ, ਵਿਰੋਧੀਆਂ ਨੇ ਘੇਰੀ ਕਾਂਗਰਸ
ਪੰਜਾਬ ਵਿਧਾਨ ਸਭਾ 'ਚ ਬੁੱਧਵਾਰ ਨੂੰ ਬਜਟ ਇਜਲਾਸ ਦੇ ਆਖਰੀ ਦਿਨ ਵੀ ਸਦਨ ਦੇ ਬਾਹਰ ਵਿਰੋਧੀਆਂ ਵਲੋਂ ਕਾਂਗਰਸ ਖਿਲਾਫ ਲਗਾਤਾਰ ਹੰਗਾਮਾ ਕੀਤਾ ਜਾ ਰਿਹਾ ਹੈ...
ਕੋਰੋਨਾ ਵਾਇਰਸ 'ਚ ਭਾਰਤ ਦੀ ਚਾਂਦੀ, ਸੈਰ-ਸਪਾਟਾ ਵਧਿਆ (ਵੀਡੀਓ)
ਕੋਰੋਨਾ ਵਾਇਰਸ ਦੇ ਕਹਿਰ ਕਾਰਨ ਪੂਰੀ ਦੁਨੀਆ ਦੀ ਟੂਰਿਜ਼ਮ ਇੰਡਸਟਰੀ ਵਿਚ ਮੰਦੀ ਆਈ ਹੈ।
ਲੁਧਿਆਣਾ 'ਚ ਫਿਰ ਵੱਡੀ ਵਾਰਦਾਤ, ਇਕ ਕਿੱਲੋ ਸੋਨਾ ਲੁੱਟ ਕੇ ਫਰਾਰ ਹੋਏ ਲੁਟੇਰੇ
NEXT STORY