ਫਰੀਦਕੋਟ (ਜਗਤਾਰ) – ਪੰਜਾਬ ਦੇ ਪ੍ਰਸਿੱਧ ਲੋਕਗਾਇਕ ਅਤੇ ਲੇਖਕ ਬਾਬੂ ਸਿੰਘ ਮਾਨ ਦੀ ਪਤਨੀ ਗੁਰਨਾਮ ਕੌਰ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਦੁਪਹਿਰ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਮਰਾੜ ਵਿਚ ਕੀਤਾ ਗਿਆ। ਇੱਥੇ ਦੱਸ ਦੇਈਏ ਕਿ ਗੁਰਨਾਮ ਕੌਰ ਦਾ ਦਿਹਾਂਤ 18 ਅਕਤਬੂਰ ਨੂੰ ਮੋਹਾਲੀ ਵਿਚ ਹੋਇਆ ਸੀ। ਇਸ ਸਬੰਧੀ ਉਨ੍ਹਾਂ ਦੇ ਪੁੱਤਰ ਅਮਿਤੋਜ ਮਾਨ, ਜੋ ਕਿ ਪੰਜਾਬੀ ਸਿਨੇਮਾ ਦੇ ਬਿਹਤਰੀਨ ਅਦਾਕਾਰ ਅਤੇ ਸਮਾਜ ਸੇਵੀ ਹਨ, ਨੇ ਇਕ ਪੋਸਟ ਸਾਂਝੀ ਕਰਕੇ ਜਾਣਕਾਰੀ ਦਿੱਤੀ ਸੀ।
ਇਹ ਵੀ ਪੜ੍ਹੋ: ਮਿਊਜ਼ਿਕ ਇੰਡਸਟਰੀ ਤੋਂ ਮੁੜ ਆਈ ਮੰਦਭਾਗੀ ਖਬਰ, ਹੁਣ ਇਸ ਕਲਾਕਾਰ ਨੇ ਛੱਡੀ ਦੁਨੀਆ

ਦੱਸ ਦੇਈਏ ਕਿ ਬਾਬੂ ਸਿੰਘ ਮਾਨ ਪੰਜਾਬੀ ਲੋਕ ਸੰਗੀਤ ਦਾ ਵੱਡਾ ਨਾਮ ਹਨ, ਜਿਨ੍ਹਾਂ ਨੇ ਆਪਣੀਆਂ ਕਲਮ ਰਾਹੀਂ ਅਨੇਕਾਂ ਪ੍ਰਸਿੱਧ ਗੀਤ ਲਿਖੇ ਅਤੇ ਗਾਏ। ਉਨ੍ਹਾਂ ਦੀ ਪਤਨੀ ਹਮੇਸ਼ਾ ਉਨ੍ਹਾਂ ਦੇ ਸੰਗੀਤਕ ਸਫ਼ਰ ਵਿੱਚ ਸਾਥੀ ਰਹੀ। ਗੁਰਨਾਮ ਕੌਰ ਦੇ ਅਚਾਨਕ ਵਿਛੋੜੇ ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ ‘ਚ ਵੀ ਗਹਿਰਾ ਦੁੱਖ ਹੈ। ਸੰਗੀਤ ਜਗਤ ਦੇ ਕਈ ਪ੍ਰਸਿੱਧ ਗਾਇਕਾਂ ਅਤੇ ਲੇਖਕਾਂ ਨੇ ਗੁਰਨਾਮ ਕੌਰ ਦੇ ਦਿਹਾਂਤ ‘ਤੇ ਸ਼ਰਧਾਂਜਲੀ ਦਿੱਤੀ ਹੈ ਤੇ ਪਰਿਵਾਰ ਨਾਲ ਹਮਦਰਦੀ ਜਤਾਈ ਹੈ।

ਇਹ ਵੀ ਪੜ੍ਹੋ: ਬਸ ਗੂੰਜਣ ਵਾਲੀਆਂ ਹਨ ਕਿਲਕਾਰੀਆਂ ! MP ਰਾਘਵ ਚੱਢਾ ਦੀ ਪਤਨੀ ਪਰਿਣੀਤੀ ਡਿਲੀਵਰੀ ਲਈ ਪਹੁੰਚੀ ਹਸਪਤਾਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਫਿਰ ਰੂਹ ਕੰਬਾਊ ਵਾਰਦਾਤ! ਨੌਜਵਾਨ ਨੂੰ ਬੇਰਹਿਮੀ ਨਾਲ ਵੱਢ ਕੀਤਾ ਕਤਲ
NEXT STORY