ਸ੍ਰੀ ਮੁਕਤਸਰ ਸਾਹਿਬ (ਪਵਨ, ਸੁਖਪਾਲ) - ਨੌਜਵਾਨ ਨਰਿੰਦਰਪਾਲ ਸਿੰਘ ਉਰਫ਼ ਸਨੀ ਸੰਧੂ, ਜੋ ਭੰਗਡ਼ੇ ਦਾ ਵਧੀਆ ਕਲਾਕਾਰ ਤੇ ਉਸ ਨੇ ਐਕਟਿੰਗ ਦੇ ਗੁਰ ਵੀ ਸਿੱਖੇ ਹਨ, ਨੇ ਗਾਇਕੀ ਖੇਤਰ ਵਿਚ ਵੀ ਆਪਣਾ ਹੱਥ ਅਜ਼ਮਾਉਣਾ ਸ਼ੁਰੂ ਕਰ ਦਿੱਤਾ ਹੈ। ਕੈਨੇਡਾ ਵਿਖੇ ਰਹਿ ਰਹੇ ਸ਼ਨੀ ਸੰਧੂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਆਪਣੇ ਨਵੇਂ ਗੀਤ ‘ਤੇਰੇ ਪਿੰਡ ਡੀ. ਜੇ.’ ਦੀ ਵੀਡੀਓ ਵੀ ਸ਼ੂਟਿੰਗ ਚੰਡੀਗਡ਼੍ਹ ਦੇ ਆਸੇ-ਪਾਸੇ ਵਧੀਆ ਲੋਕੇਸ਼ਨਾਂ ’ਤੇ ਕੀਤੀ ਹੈ। ਇਸ ਤੋਂ ਪਹਿਲਾਂ ਉਸ ਦੇ ਪੰਜ ਗੀਤ ‘ਮੁੰਡਾ ਮਰਦਾ ਤੇਰੇ ’ਤੇ, ਕਲਯੁੱਗ, ਝੂਠੀਅਾਂ ਸਹੁੰਅਾਂ, ਨਿਰਾ ਇਸ਼ਕ ਅਤੇ ਮਸਟੈਂਗ ਗੈਂਗ’ ਆ ਚੁੱਕੇ ਹਨ ਅਤੇ ਇਨ੍ਹਾਂ ਨੂੰ ਅਮਰ ਆਡੀਓ ਸਮੇਤ ਹੋਰ ਉੱਘੀਆਂ ਕੰਪਨੀਆਂ ਨੇ ਰਿਲੀਜ਼ ਕੀਤਾ ਹੈ। ਸੰਗੀਤ ਵੀ ਗਰੂਰ, ਰੈਡੀ ਜੱਸਲ ਆਦਿ ਸੰਗੀਤਕਾਰਾਂ ਨੇ ਦਿੱਤਾ ਹੈ। ਨਵੇਂ ਗੀਤ ਨੂੰ ਗੈਂਗ ਸਟੂਡੀਓਜ਼ ਨੇ ਰਿਕਾਰਡ ਕੀਤਾ ਹੈ ਅਤੇ ਇਸ ਦੇ ਗੀਤਕਾਰ ਕਾਕਾ ਸਿੰਘ ਆਜਮਵਾਲਾ ਦੁਬਈ ਵਾਲੇ ਹਨ।
ਡੀ. ਟੀ. ਓ. ਗੁਰਚਰਨ ਸਿੰਘ ਸੰਧੂ, ਜੋ ਖੁਦ ਵੀ ਭੰਗਡ਼ੇ ਦੇ ਉੱਘੇ ਕਲਾਕਾਰ ਰਹੇ ਹਨ ਅਤੇ ਹਰਪਾਲ ਕੌਰ ਸੰਧੂ ਦੇ ਇਸ ਬੇਟੇ ਨੇ ਚੰਡੀਗਡ਼੍ਹ ਵਿਖੇ ਜਸਪਾਲ ਭੱਟੀ ਦੇ ਸਕੂਲ ਤੋਂ ਐਕਟਿੰਗ ਸਿੱਖੀ ਸੀ ਅਤੇ ਰਾਧੇ ਸ਼ਾਮ, ਸਾਹਿਲ ਸ਼ਰਮਾ ਅਤੇ ਜਤਿੰਦਰ ਭਵਰਾ ਤੋਂ ਸੰਗੀਤ ਦੇ ਗੁਰ ਸਿੱਖੇ। ਤਿੰਨ ਕੁ ਸਾਲ ਪਹਿਲਾਂ ਹੀ ਸਨੀ ਸੰਧੂ ਨੇ ਗਾਇਕੀ ਦੀ ਲਾਈਨ ਚੁਣੀ ਹੈ। ਜਿੰਮੀ ਸ਼ੇਰ ਗਿੱਲ ਦੀ ਫਿਲਮ ‘ਸ਼ਰੀਕ’ ਵਿਚ ਵੀ ਉਸ ਨੇ ਅਦਾਕਾਰੀ ਦੇ ਜੌਹਰ ਦਿਖਾਏ ਹਨ ਅਤੇ ਸੁਰਜੀਤ ਖਾਨ ਦੀ ਫਿਲਮ ਵਿਚ ਵੀ ਕੰਮ ਕੀਤਾ ਹੈ।
ਆਪਣੇ ਘਰ ’ਚੋਂ ਮਿਲੀ ਸੱਭਿਆਚਾਰ ਦੀ ਗੁਡ਼੍ਹਤੀ ਕਰ ਕੇ ਸਨੀ ਸੰਧੂ ਦਾ ਕਹਿਣਾ ਹੈ ਕਿ ਉਹ ਪੰਜਾਬੀ ਸੱਭਿਆਚਾਰ ਦੇ ਘੇਰੇ ਵਿਚ ਰਹਿ ਕੇ ਹੀ ਕੰਮ ਕਰੇਗਾ ਤਾਂ ਕਿ ਇਕ ਨਰੋਏ ਸਮਾਜ ਦੀ ਸਿਰਜਣਾ ਹੋ ਸਕੇ। ਉਨ੍ਹਾਂ ਕਿਹਾ ਕਿ ਉਸ ਦਾ ਸੁਪਨਾ ਹੈ ਕਿ ਉਹ ਲੱਚਰਤਾ ਤੋਂ ਦੂਰ ਰਹਿ ਕੇ ਪੰਜਾਬੀ ਗਾਇਕੀ ਵਿਚ ਆਪਣਾ ਵੱਖਰਾ ਨਾਂ ਕਮਾਏਗਾ। ਉਸ ਨੇ ਇਹ ਵੀ ਕਿਹਾ ਕਿ ਕੈਨੇਡਾ ਵਿਚ ਰਹਿ ਕੇ ਵੀ ਉਹ ਪੰਜਾਬ ਨੂੰ ਨਹੀਂ ਭੁੱਲਦਾ। ਉਸ ਨੇ ਦੱਸਿਆ ਕਿ ਉਸ ਦਾ ਪੂਰਾ ਪਰਿਵਾਰ ਮੈਨੂੰ ਸਹਿਯੋਗ ਦੇ ਰਿਹਾ ਹੈ। ਇਸ ਸਮੇਂ ਸਨੀ ਸੰਧੂ ਦੇ ਪਿਤਾ ਗੁਰਚਰਨ ਸਿੰਘ ਸੰਧੂ ਅਤੇ ਮਾਤਾ ਹਰਪਾਲ ਕੌਰ ਵੀ ਮੌਜੂਦ ਸਨ।
ਪੰਜਾਬ 'ਚ ਰੇਤ ਮਾਫੀਆ ਨੂੰ ਕੈਪਟਨ ਸਰਕਾਰ ਦੀ ਸ਼ਹਿ : ਸ਼ਵੇਤ ਮਲਿਕ
NEXT STORY