ਚੰਡੀਗੜ੍ਹ (ਭੁੱਲਰ) : ਪੰਜਾਬ ਦੇ 200 ਤੋਂ ਜ਼ਿਆਦਾ ਪੰਜਾਬੀ ਲੇਖਕ ਮੰਗਲਵਾਰ ਨੂੰ ਰਾਜਧਾਨੀ 'ਚ ਗਵਰਨਰ ਹਾਊਸ ਵੱਲ ਮਾਰਚ ਕਰ ਕੇ ਗ੍ਰਿਫਤਾਰੀ ਦੇਣਗੇ। ਜ਼ਿਕਰਯੋਗ ਹੈ ਕਿ ਪੰਜਾਬੀ ਮੰਚ ਵੱਲੋਂ ਪੰਜਾਬ ਦੀ ਰਾਜਧਾਨੀ 'ਚ ਲਗਾਤਾਰ ਮਾਤ ਭਾਸ਼ਾ ਪੰਜਾਬੀ ਦੀ ਹੋ ਰਹੀ ਦੁਰਦਸ਼ਾ ਦੇ ਵਿਰੋਧ 'ਚ ਮੁਹਿੰਮ ਦਾ ਐਲਾਨ ਕੀਤਾ ਗਿਆ ਹੈ, ਜਿਸ ਦੇ ਸਮਰਥਨ 'ਚ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਅਗਵਾਈ 'ਚ ਲੇਖਕ ਗ੍ਰਿਫਤਾਰੀਆਂ ਦੇਣਗੇ। ਪੰਜਾਬੀ ਮੰਚ ਦੀ ਮੁਹਿੰਮ ਦਾ ਹੋਰ ਕਈ ਸੰਗਠਨਾਂ ਨੇ ਵੀ ਸਮਰਥਨ ਕਰਦੇ ਹੋਏ ਮਾਰਚ 'ਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਲੇਖਕ ਤੇ ਹੋਰਨਾਂ ਸੰਗਠਨਾਂ ਦੇ ਮੈਂਬਰ ਚੰਡੀਗੜ੍ਹ ਦੇ ਸੈਕਟਰ-20 ਦੀ ਮਸਜਿਦ ਗਰਾਊਂਡ 'ਚ ਇਕੱਠੇ ਹੋਣ ਦੇ ਬਾਅਦ ਪੰਜਾਬ ਗਵਰਨਰ ਹਾਊਸ ਵੱਲ ਮਾਰਚ ਕਰਨਗੇ।
ਦੋ ਐਕਟਿਵਾ ਵਿਚਕਾਰ ਟੱਕਰ
NEXT STORY