ਗੜ੍ਹਦੀਵਾਲਾ, (ਜਤਿੰਦਰ)- ਪਿੰਡ ਝਿੰਗੜ ਖੁਰਦ ਦੇ ਕੈਨੇਡਾ 'ਚ ਰਹਿ ਰਹੇ ਇਕ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਹੈ। ਮਿਲੀ ਜਾਣਕਾਰੀ ਅਨੁਸਾਰ ਗੁਰਿੰਦਰ ਸਿੰਘ (33) ਪੁੱਤਰ ਗੁਰਦੇਵ ਸਿੰਘ ਵਾਸੀ ਝਿੰਗੜ ਖੁਰਦ, ਜੋ ਕਿ ਪਿਛਲੇ 7 ਸਾਲਾਂ ਤੋਂ ਕੈਨੇਡਾ ਦੇ ਕੈਲਗਰੀ ਵਿਖੇ ਪਰਿਵਾਰ ਸਮੇਤ ਰਹਿ ਰਿਹਾ ਸੀ, ਜਿਥੇ ਬੀਤੀ ਰਾਤ ਹਾਰਟ ਅਟੈਕ ਤੇ ਬਾਅਦ ਵਿਚ ਬ੍ਰੇਨ ਅਟੈਕ ਆਉਣ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਗੁਰਿੰਦਰ ਸਿੰਘ ਖਾਲਸਾ ਕਾਲਜ ਗੜ੍ਹਦੀਵਾਲਾ ਦਾ ਵਿਦਿਆਰਥੀ ਵੀ ਰਿਹਾ ਹੈ। ਮ੍ਰਿਤਕ ਦਾ 2 ਸਾਲ ਪਹਿਲਾਂ ਹੀ ਵਿਆਹ ਹੋਇਆ ਸੀ।
ਬੇਕਾਬੂ ਟਿੱਪਰ ਨੂੰ ਲੱਗੀ ਅੱਗ
NEXT STORY