ਨਡਾਲਾ (ਸ਼ਰਮਾ) - ਕਪੂਰਥਲਾ ਦੇ ਨੌਜਵਾਨ ਦੀ ਇੰਗਲੈਂਡ ’ਚ ਮੌਤ ਹੋਣ ਦਾ ਸਮਾਚਾਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਪੰਚਾਇਤ ਮੈਂਬਰ ਜਸਵੰਤ ਵਿਰਲੀ ਨੇ ਦੱਸਿਆ ਕਿ ਹਰਮਨਜੋਤ ਸਿੰਘ (23) ਪੁੱਤਰ ਸਵ. ਕੁਲਵੰਤ ਸਿੰਘ ਵਾਸੀ ਲੱਖਣ ਕੇ ਪੱਡਾ (ਕਪੂਰਥਲਾ) ਪਿਛਲੇ ਕਰੀਬ ਡੇਢ ਸਾਲ ਤੋਂ ਇੰਗਲੈਂਡ ਦੇ ਸ਼ਹਿਰ ਹੈਡਰਸਫੀਲਡ ’ਚ ਰਹਿ ਰਿਹਾ ਸੀ ਅਤੇ 10 ਕੁ ਦਿਨ ਪਹਿਲਾਂ ਉਹ ਉਥੇ ਰਹਿੰਦੇ ਜਾਣਕਾਰਾਂ ਨੂੰ ਜ਼ਖਮੀ ਹਾਲਤ ’ਚ ਮਿਲਿਆ। ਉਨ੍ਹਾਂ ਪੁਲਸ ਦੀ ਮਦਦ ਨਾਲ ਉਸ ਨੂੰ ਸਥਾਨਕ ਹਸਪਤਾਲ ਵਿਖੇ ਦਾਖਲ ਕਰਵਾਇਆ ਪਰ ਉਸ ਦੀ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਦੀ ਮਾਂ ਨੇ ਸ਼ੱਕ ਜਤਾਇਆ ਹੈ ਕਿ ਇਸ ਦੀ ਮੌਤ ਪਿੱਛੇ ਕੋਈ ਡੂੰਘੀ ਸਾਜ਼ਿਸ਼ ਹੈ ਅਤੇ ਮੌਤ ਦੇ ਕਾਰਨਾਂ ਦੀ ਜਾਂਚ ਹੋਣੀ ਚਾਹੀਦੀ ਹੈ।
ਇਸ ਪਿੰਡ 'ਚ ਚਲ ਰਿਹਾ ਸੀ ਗਲਤ ਕੰਮ, 2 ਔਰਤਾਂ ਸਣੇ 4 ਲੋਕ ਗ੍ਰਿਫਤਾਰ
NEXT STORY