ਬੁਢਲਾਡਾ(ਮਨਜੀਤ)— ਪੰਜਾਬ ਸਰਕਾਰ ਭਾਵੇਂ ਹਰ ਘਰ ਨੂੰ ਸ਼ੁੱਧ ਪਾਣੀ ਦੇਣ ਦੇ ਦਾਅਵੇ ਕਰ ਰਹੀ ਹੈ ਪਰ ਪਿੰਡ ਕੁਲਹਿਰੀ ਦੇ ਵਾਸੀਆਂ ਨੂੰ ਪੀਣ ਵਾਲੇ ਸ਼ੁੱਧ ਪਾਣੀ ਦੀ ਸਪਲਾਈ ਕਈ-ਕਈ ਦਿਨ ਨਹੀਂ ਮਿਲ ਰਹੀ। ਬੀਤੇ ਦਿਨ ਦੁਪਹਿਰ ਬਾਅਦ ਸ਼ਨੀਵਾਰ ਨੂੰ ਪਿੰਡ ਦੀਆਂ ਔਰਤਾਂ ਨੇ ਇੱਕਠੀਆਂ ਹੋ ਕੇ ਖਾਲੀ ਤੋੜੇ ਖੜਕਾ ਕੇ ਪੰਜਾਬ ਸਰਕਾਰ ਅਤੇ ਵਾਟਰ ਸਪਲਾਈ ਵਿਭਾਗ ਦਾ ਪਿੱਟ ਸਿਆਪਾ ਕੀਤਾ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸੁਰਜੀਤ ਕੌਰ ਗਿੱਲ, ਸੁਰਜੀਤ ਕੌਰ, ਬਲਜੀਤ ਕੌਰ, ਛਿੰਦਰ ਕੌਰ, ਮੁਖਤਿਆਰ ਕੌਰ, ਗੁਰਮੀਤ ਕੌਰ, ਮਨਜੀਤ ਕੌਰ, ਸੁਰਜੀਤ ਕੌਰ, ਗੁਰਬਚਨ ਸਿੰਘ, ਜਤਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ 5 ਦਿਨਾਂ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਨਹੀਂ ਆ ਰਹੀ, ਉਨ੍ਹਾਂ ਦੱਸਿਆ ਕਿ ਜੋ ਪਹਿਲਾਂ ਪੀਣ ਵਾਲੇ ਪਾਣੀ ਦੀ ਸਪਲਾਈ ਪਿੰਡ ਵਾਸੀਆਂ ਨੂੰ ਆ ਰਹੀ ਹੈ। ਉਹ ਨਹਿਰੀ ਪਾਣੀ ਦੀ ਨਹੀਂ ਸਗੋਂ ਬੋਰ ਦੇ ਪਾਣੀ ਦੀ ਸਪਲਾਈ ਹੈ, ਜੋਕਿ ਸ਼ੋਰੇ ਵਾਲਾ ਪਾਣੀ ਸਿਹਤ ਲਈ ਹਾਨੀਕਾਰਕ ਹੈ।
ਉਨ੍ਹਾਂ ਦੱਸਿਆ ਕਿ ਪਿੰਡ ਵਿੱਚ ਕਾਲੇ ਪੀਲੀਏ ਦੀ ਮਾੜੇ ਪਾਣੀ ਕਾਰਨ ਬਿਮਾਰੀ ਫੈਲੀ ਹੈ। ਇਸ ਲਈ ਪਿੰਡ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਸ਼ੁੱਧ ਸਪਲਾਈ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸਪਲਾਈ ਵਿੱਚ ਸੁਧਾਰ ਨਾ ਕੀਤਾ ਤਾਂ ਪਿੰਡ ਵਾਸੀ ਸੰਘਰਸ਼ ਕਰਨ ਲਈ ਮਜਬੂਰ ਹੋਣਗੇ, ਜਿਸ ਜ਼ਿੰਮੇਵਾਰੀ ਸੰਬੰਧਤ ਵਿਭਾਗ ਦੀ ਹੋਵੇਗੀ। ਇਸ ਸੰਬੰਧੀ ਐਕਸ਼ਨ ਵਾਟਰ ਸਪਲਾਈ ਵਿਭਾਗ ਪਵਨ ਕੁਮਾਰ ਨਾਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਿ ਉਨ੍ਹਾਂ ਦੇ ਧਿਆਨ ਵਿੱਚ ਮਸਲਾ ਆਇਆ ਹੈ, ਜਿਸ ਨੂੰ ਉਹ ਹੱਲ ਕਰਵਾਉਣ ਲਈ ਡਿਊਟੀ ਲਾਉਣਗੇ।
ਮ੍ਰਿਤਕ ਮਜ਼ਦੂਰ ਦਰਸ਼ਨ ਸਿੰਘ ਦੇ ਪਰਿਵਾਰ ਦੀ ਸਰਕਾਰ ਤੋਂ ਸਹਾਇਤਾ ਦੀ ਮੰਗ ਉੱਠੀ
NEXT STORY