ਭੋਗਪੁਰ(ਰਾਣਾ)— ਬੁੱਧਵਾਰ ਦੁਪਹਿਰ ਬਾਅਦ ਗੁਰਦੁਆਰਾ ਗੁਰੂ ਨਾਨਕ ਯਾਦਗਾਰ 'ਚ ਇਕ ਵਿਆਹ ਸਮਾਗਮ 'ਚ ਲਾਵਾਂ ਦੀ ਰਸਮ ਦੌਰਾਨ ਇਕ ਐੱਨ. ਆਰ. ਆਈ. ਔਰਤ ਦਾ ਪਰਸ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਪਰਸ 'ਚ 23 ਤੋਲੇ ਸੋਨੇ ਦੇ ਗਹਿਣੇ, ਤਿੰਨ ਹਜ਼ਾਰ ਕੈਨੇਡੀਅਨ ਡਾਲਰ ਅਤੇ 7 ਲੱਖ ਰੁਪਏ ਦੀ ਭਾਰਤੀ ਕਰੰਸੀ ਸੀ।
ਮਿਲੀ ਜਾਣਕਾਰੀ ਮੁਤਾਬਕ ਹਰਜਿੰਦਰ ਕੌਰ ਪਤਨੀ ਸਰਬਜੀਤ ਸਿੰਘ ਕੈਨੇਡਾ ਤੋਂ ਆਪਣੀ ਭਤੀਜੀ ਕਿਰਨਜੋਤ ਕੌਰ ਦਾ ਵਿਆਹ ਕਰਨ ਲਈ ਨਜ਼ਦੀਕੀ ਪਿੰਡ ਰਾਸਤਗੋ ਆਈ ਸੀ। ਵਿਆਹ ਸਮਾਗਮ ਦੌਰਾਨ ਗੁਰਦੁਆਰਾ ਸਾਹਿਬ 'ਚ ਲਾਵਾਂ ਦੀ ਰਸਮ ਤੋਂ ਬਾਅਦ ਜਦੋਂ ਅਰਦਾਸ ਹੋ ਰਹੀ ਸੀ ਤਾਂ ਹਰਜਿੰਦਰ ਕੌਰ ਆਪਣਾ ਪਰਸ ਫਰਸ਼ 'ਤੇ ਰੱਖ ਕੇ ਅਰਦਾਸ 'ਚ ਸ਼ਾਮਲ ਹੋਣ ਲਈ ਖੜ੍ਹੀ ਹੋਈ। ਇਸੇ ਦੌਰਾਨ ਹੀ ਇਕ ਅਣਪਛਾਤੀ ਔਰਤ ਹਰਜਿੰਦਰ ਕੌਰ ਦਾ ਪਰਸ ਚੁੱਕ ਕੇ ਫਰਾਰ ਹੋ ਗਈ। ਉਕਤ ਅਣਪਛਾਤੀ ਔਰਤ ਗੁਰਦੁਆਰਾ ਸਾਹਿਬ ਦੇ ਬਾਹਰ ਖੜ੍ਹੇ ਇਕ ਆਟੋ ਰਿਕਸ਼ਾ 'ਚ ਸਵਾਰ ਹੋ ਕੇ ਫਰਾਰ ਹੋ ਗਈ। ਪੀੜਤ ਔਰਤ ਵੱਲੋਂ ਸਥਾਨਕ ਪੁਲਸ ਨੂੰ ਸੂਚਿਤ ਕੀਤਾ ਗਿਆ। ਸੂਚਨਾ ਪਾ ਕੇ ਮੌਕੇ 'ਤੇ ਪਹੁੰਚੀ ਪੁਲਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਹਾਤਮਾ ਗਾਂਧੀ ਸਰਬਤ ਵਿਕਾਸ ਯੋਜਨਾ ਅਧੀਨ 300 ਲੋਕਾਂ ਨੇ ਕਰਵਾਏ ਫਾਰਮ ਜਮ੍ਹਾ
NEXT STORY