ਨੈਸ਼ਨਲ ਡੈਸਕ- ਬੀਤੇ ਕਈ ਦਿਨਾਂ ਤੋਂ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਨੇ ਭਾਰਤ ਦੇ ਕਈ ਸੂਬਿਆਂ 'ਚ ਕਹਿਰ ਵਰ੍ਹਾਇਆ ਹੋਇਆ ਹੈ। ਇਸ ਮੀਂਹ ਦਾ ਸਭ ਤੋਂ ਵੱਧ ਅਸਰ ਪੰਜਾਬ 'ਤੇ ਹੋਇਆ ਹੈ, ਜਿੱਥੇ ਪੂਰਾ ਸੂਬਾ ਹੜ੍ਹਾਂ ਦੀ ਚਪੇਟ 'ਚ ਆ ਗਿਆ ਹੈ। ਇੱਥੇ 2000 ਦੇ ਕਰੀਬ ਪਿੰਡ ਪਾਣੀ 'ਚ ਡੁੱਬ ਗਏ ਹਨ, ਹਜ਼ਾਰਾਂ ਲੋਕ ਘਰੋਂ ਬੇਘਰ ਹੋ ਗਏ ਹਨ ਤੇ ਲੋਕਾਂ ਦਾ ਜਿਊਣਾ ਮੁਹਾਲ ਹੋਇਆ ਪਿਆ ਹੈ।
ਇਸ ਔਖੇ ਸਮੇਂ ਪੰਜਾਬ ਦੇ ਕਈ ਕਲਾਕਾਰ ਤੇ ਖਿਡਾਰੀਆਂ ਨੇ ਹੜ੍ਹ ਪੀੜਤਾਂ ਦੀ ਬਾਂਹ ਫੜੀ ਹੈ ਤੇ ਉਨ੍ਹਾਂ ਨੂੰ ਹਰ ਸੰਭਵ ਮਦਦ ਮੁਹੱਈਆ ਕਰਵਾਈ ਜਾ ਰਹੀ ਹੈ। ਇਸੇ ਦੌਰਾਨ ਰਾਧੇ ਮਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਪੋਸਟ ਪਾ ਕੇ ਪੰਜਾਬ 'ਚ ਹੜ੍ਹ ਪੀੜਤਾਂ ਲਈ ਦੁਆ ਕੀਤੀ ਹੈ।
ਉਨ੍ਹਾਂ ਕਿਹਾ ਕਿ ਮੈਂ ਵੀ ਪੰਜਾਬ ਤੋਂ ਮੁੰਬਈ ਗਈ ਹਾਂ, ਇਸ ਲਈ ਉੱਥੇ ਆਈ ਤਬਾਹੀ ਕਾਰਨ ਮੇਰਾ ਦਿਲ ਬਹੁਤ ਦੁਖ਼ੀ ਹੋਇਆ ਹੈ। ਉਨ੍ਹਾਂ ਕਿਹਾ ਕਿ ਮੈਂ ਇਸ ਮੁਸ਼ਕਲ ਹਾਲਾਤਾਂ 'ਚ ਪੰਜਾਬ ਦੇ ਨਾਲ ਖੜ੍ਹੀ ਹਾਂ। ਮੇਰੀਆਂ ਦੁਆਵਾਂ ਉਨ੍ਹਾਂ ਸਾਰੇ ਪੀੜਤਾਂ ਦੇ ਨਾਲ ਹਨ। ਮੈਂ ਉਨ੍ਹਾਂ ਲੋਕਾਂ ਦਾ ਦਿਲੋਂ ਧੰਨਵਾਦ ਕਰਦੀ ਹਾਂ, ਜੋ ਪੀੜਤਾਂ ਦੀ ਮਦਦ ਦੇ ਨੇਕ ਕੰਮ 'ਚ ਜੁਟੇ ਹੋਏ ਹਨ।
ਜ਼ਿਕਰਯੋਗ ਹੈ ਕਿ ਰਾਧੇ ਮਾਂ ਉਰਫ ਸੁਖਵਿੰਦਰ ਕੌਰ ਦਾ ਜਨਮ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਦੋਰੰਗਲਾ ਵਿਖੇ ਇਕ ਸਿੱਖ ਪਰਿਵਾਰ 'ਚ ਹੋਇਆ ਸੀ। 21 ਸਾਲ ਦੀ ਉਮਰ ਵਿਚ ਉਨ੍ਹਾਂ ਨੇ ਭਗਤੀ ਵੱਲ ਰੁਖ਼ ਕੀਤਾ ਅਤੇ ਰਾਧੇ ਮਾਂ ਦੇ ਨਾਂ ਤੋਂ ਮਸ਼ਹੂਰ ਹੋ ਗਈ। ਇਸ ਦੌਰਾਨ ਪੰਜਾਬ-ਹਿਮਾਚਲ ਵਿਚ ਕਈ ਥਾਵਾਂ 'ਤੇ ਦੇਵੀ ਚੌਕੀਆਂ ਲਾ ਕੇ ਉਨ੍ਹਾਂ ਨੇ ਲੱਖਾਂ ਭਗਤ ਬਣਾਏ। ਭਗਤ ਉਨ੍ਹਾਂ ਨੂੰ ਚਮਤਕਾਰੀ ਦੇਵੀ ਕਹਿ ਕੇ ਬੁਲਾਉਣ ਲੱਗੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ PM ਮੋਦੀ ਦੀ ਫੇਰੀ ਦੇ ਮੱਦੇਨਜ਼ਰ ਲੱਗੀ ਵੱਡੀ ਪਾਬੰਦੀ, 3 ਦਿਨ ਲਈ ਹੁਕਮ ਜਾਰੀ
NEXT STORY