ਰੂਪਨਗਰ, (ਕੈਲਾਸ਼)- ਗੌਰਮਿੰਟ ਰੇਲਵੇ ਪੁਲਸ ਰੂਪਨਗਰ ਨੇ ਅੱਜ ਰੇਲਵੇ ਮੁਸਾਫਿਰਾਂ ਦੇ ਮੋਬਾਇਲ ਚੋਰੀ ਕਰਨ ਵਾਲੇ ਇਕ ਨੌਜਵਾਨ ਨੂੰ 5 ਚੋਰੀ ਦੇ ਮੋਬਾਇਲਾਂ ਸਮੇਤ ਗ੍ਰਿਫਤਾਰ ਕੀਤਾ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜੀ.ਆਰ.ਪੀ. ਦੇ ਇੰਚਾਰਜ ਸੁਗਰੀਵ ਚੰਦ ਨੇ ਦੱਸਿਆ ਕਿ ਉਹ ਅੱਜ ਆਪਣੀ ਟੀਮ ਸਮੇਤ ਸਵੇਰੇ 8 ਵਜੇ ਸਟੇਸ਼ਨ 'ਤੇ ਗਸ਼ਤ ਕਰ ਰਹੇ ਸਨ ਕਿ ਉਨ੍ਹਾਂ ਗੁਪਤ ਸੂਚਨਾ ਦੇ ਆਧਾਰ 'ਤੇ ਰੇਲਵੇ ਗੋਦਾਮ ਦੇ ਨੇੜੇ ਚੋਰੀ ਕੀਤੇ ਗਏ 5 ਮੋਬਾਇਲਾਂ ਸਮੇਤ ਮੋਹਿਤ ਖਾਨ (19) ਪੁੱਤਰ ਨਸੀਨ ਖਾਨ (ਯੂ. ਪੀ.) ਨੂੰ ਗ੍ਰਿਫਤਾਰ ਕੀਤਾ। ਉਨ੍ਹਾਂ ਦੱਸਿਆ ਕਿ ਮੋਹਿਤ ਖਾਨ ਬੀਤੀ 18 ਨਵੰਬਰ ਤੋਂ ਘਰ ਤੋਂ ਭੱਜਿਆ ਹੋਇਆ ਹੈ ਅਤੇ ਉਸ ਨੇ 22 ਨਵੰਬਰ ਨੂੰ ਇਕ ਮੁਸਾਫਿਰ ਦਾ ਆਈਫੋਨ ਚੋਰੀ ਕੀਤਾ ਸੀ। ਉਸ ਤੋਂ ਬਾਅਦ ਉਹ ਲਗਾਤਾਰ ਮੁਸਾਫਿਰਾਂ ਦੇ ਮੋਬਾਇਲ ਚੋਰੀ ਕਰਦਾ ਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਕਤ ਚੋਰੀ ਕੀਤੇ ਆਈਫੋਨ ਦੇ ਮਾਲਕ ਦਾ ਵੀ ਪਤਾ ਲਾ ਲਿਆ ਹੈ, ਜੋ ਦਿੱਲੀ ਸਟੇਸ਼ਨ ਤੋਂ ਚੋਰੀ ਕੀਤਾ ਗਿਆ ਸੀ।
ਦੇਸ਼ ਵਿਆਪੀ ਹੜਤਾਲ ਦੀ ਕਾਲ 'ਤੇ ਬੀ. ਐੱਸ. ਐੱਨ. ਐੱਲ. ਕਰਮਚਾਰੀਆਂ ਤੇ ਅਧਿਕਾਰੀਆਂ ਵੱਲੋਂ ਰੋਸ ਪ੍ਰਦਰਸ਼ਨ
NEXT STORY