ਜਲੰਧਰ, (ਗੁਲਸ਼ਨ)- ਰੇਲਵੇ ਬੋਰਡ ਦੇ ਚੇਅਰਮੈਨ ਅਸ਼ਵਨੀ ਲੋਹਾਨੀ ਸ਼ਨੀਵਾਰ ਸਵੇਰੇ ਜਲੰਧਰ ਆ ਰਹੇ ਹਨ। ਉਹ ਆਰ. ਸੀ. ਐੱਫ. ਕਪੂਰਥਲਾ ਵਿਚ ਇਕ ਸਮਾਰੋਹ ਵਿਚ ਸ਼ਿਰਕਤ ਕਰਨ ਆ ਰਹੇ ਹਨ। ਸੀ. ਆਰ. ਬੀ. ਦੇ ਆਉਣ ਦੀ ਸੂਚਨਾ ਨਾਲ ਫਿਰੋਜ਼ਪੁਰ ਮੰਡਲ ਦੇ ਅਧਿਕਾਰੀਆਂ ਸਮੇਤ ਸਥਾਨਕ ਅਧਿਕਾਰੀਆਂ ਵਿਚ ਹੜਕੰਪ ਮਚ ਗਿਆ। ਉਨ੍ਹਾਂ ਦੇ ਸਵਾਗਤ ਲਈ ਰੇਲ ਪ੍ਰਸ਼ਾਸਨ ਅੱਜ ਦਿਨ ਭਰ ਤਿਆਰੀਆਂ ਵਿਚ ਜੁਟਿਆ ਰਿਹਾ। ਸਟੇਸ਼ਨ 'ਤੇ ਸਾਫ ਸਫਾਈ ਦੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਸਨ। ਪਲੇਟਫਾਰਮਾਂ 'ਤੇ ਯੈਲੋ ਲਾਈਨ ਲਗਾਈ ਜਾ ਰਹੀ ਹੈ। ਰੈਸਟ ਹਾਊਸ ਦੇ ਸਾਹਮਣੇ ਗੇਟ ਦੇ ਅੰਦਰ ਪੇਂਟਿੰਗ ਤੇ ਰੇਲ ਪਟੜੀਆਂ 'ਤੇ ਪੇਂਟ ਕਰਵਾਇਆ ਜਾ ਰਿਹਾ ਸੀ। ਰੇਲਵੇ ਦੇ ਇੰਜੀਨੀਅਰਿੰਗ, ਹੈਲਥ, ਇਲੈਕਟ੍ਰੀਕਲ, ਪਾਥਵੇ, ਆਪਰੇਟਿੰਗ, ਸਿਗਨਲ ਐਂਡ ਟੈਲੀਕਾਮ ਸਮੇਤ ਹਰ ਵਿਭਾਗ ਦੇ ਅਧਿਕਾਰੀ ਆਪਣੇ-ਆਪਣੇ ਪੱਧਰ 'ਤੇ ਕੰਮ ਕਰਵਾ ਰਹੇ ਸਨ।

ਰੇਲਵੇ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਲੋਹਾਨੀ ਨਵੀਂ ਦਿੱਲੀ ਤੋਂ ਧੌਲਾਧਾਰ ਐਕਪ੍ਰੈੱਸ ਦੇ ਨਾਲ ਲੱਗੇ ਆਪਣੇ ਵਿਸ਼ੇਸ਼ ਸੈਲੂਨ ਰਾਹੀਂ ਸ਼ਨੀਵਾਰ ਤੜਕੇ ਕੈਂਟ ਰੇਲਵੇ ਸਟੇਸ਼ਨ 'ਤੇ ਪਹੁੰਚਣਗੇ। ਜਿਸ ਤੋਂ ਬਾਅਦ ਉਹ ਉਥੋਂ ਸਿਟੀ ਸਟੇਸ਼ਨ ਆਉਣਗੇ। ਜਿੱਥੋਂ ਸਵੇਰੇ ਕਰੀਬ 8 ਵਜੇ ਉਹ ਆਰ. ਸੀ. ਐੱਫ. ਕਪੂਰਥਲਾ ਲਈ ਰਵਾਨਾ ਹੋਣਗੇ। ਦਿਨ ਭਾਰ ਆਰ. ਸੀ. ਐੱਫ. ਵਿਚ ਚੱਲਣ ਵਾਲੇ ਵੱਖ-ਵੱਖ ਪ੍ਰੋਗਰਾਮਾਂ ਵਿਚ ਹਿੱਸਾ ਲੈਣ ਤੋਂ ਬਾਅਦ ਉਹ ਰਾਤ ਨੂੰ ਸਿਟੀ ਸਟੇਸ਼ਨ ਪਹੁੰਚਣਗੇ ਅਤੇ ਹੁਸ਼ਿਆਰਪੁਰ-ਨਵੀਂ ਦਿੱਲੀ ਐਕਸਪ੍ਰੈੱਸ ਤੋਂ ਨਵੀਂ ਦਿੱਲੀ ਲਈ ਰਵਾਨਾ ਹੋਣਗੇ।
ਉਥੇ ਦੂਜੇ ਪਾਸੇ ਪਤਾ ਲੱਗਾ ਕਿ ਫਿਰੋਜ਼ਪੁਰ ਮੰਡਲ ਦੇ ਡੀ. ਆਰ. ਐੱਮ. ਸੀ. ਆਰ. ਬੀ. ਦੇ ਸਵਾਗਤ ਲਈ ਜਲੰਧਰ ਨਹੀਂ ਆਉਣਗੇ। ਜਦਕਿ ਮੰਡਲ ਦੇ ਕਈ ਅਧਿਕਾਰੀ ਦੇਰ ਰਾਤ ਹੀ ਜਲੰਧਰ ਪਹੁੰਚ ਗਏ ਸਨ।
ਬਰਾਬਰ ਨੰਬਰ ਲੈਣ 'ਤੇ 7,024 ਤੋਂ ਵੱਧ ਪ੍ਰੀਖਿਆਰਥੀ ਦੇਣਗੇ ਜੇ. ਈ. ਈ. ਐਡਵਾਂਸ
NEXT STORY