ਜਲੰਧਰ (ਗੁਲਸ਼ਨ)— ਮੰਗਲਵਾਰ ਦੇਰ ਸ਼ਾਮ ਰੇਲਵੇ ਕਾਲੋਨੀ ਨੰਬਰ 3 'ਚ ਸਥਿਤ ਇੰਜੀਨੀਅਰਿੰਗ ਵਿਭਾਗ ਦੇ ਸਟੋਰ 'ਚ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਇੰਜੀਨੀਅਰਿੰਗ ਵਿਭਾਗ ਦੇ ਆਈ. ਓ. ਡਬਲਿਊ. ਰਾਜੀਵ ਭਸੀਨ, ਏ. ਐੱਸ. ਆਈ. ਰਾਜੇਸ਼ ਸ਼ਰਮਾ ਸਮੇਤ ਆਰ. ਪੀ. ਐੱਫ. ਦੇ ਮੁਲਾਜ਼ਮ ਮੌਕੇ 'ਤੇ ਪਹੁੰਚੇ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਇਸ ਬਾਰੇ ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਟੋਰ ਕੋਲ ਪਏ ਸੁੱਕੇ ਪੱਤਿਆਂ ਨੂੰ ਕਿਸੇ ਨੇ ਅੱਗ ਲਗਾ ਦਿੱਤੀ, ਜੋ ਵਧਦੀ ਹੋਈ ਸਟੋਰ ਅਤੇ ਸਫੈਦਿਆਂ ਦੇ ਰੁੱਖਾਂ ਤੱਕ ਜਾ ਪਹੁੰਚੀ।
ਇਕ ਕੁਇੰਟਲ ਭੁੱਕੀ ਸਮੇਤ ਇਕ ਵਿਅਕਤੀ ਗ੍ਰਿਫਤਾਰ
NEXT STORY