ਜਲੰਧਰ (ਗੁਲਸ਼ਨ)— ਤਾਲਾਬੰਦੀ-4 ਕਾਰਨ ਰੇਲਾਂ ਦੀ ਆਵਾਜਾਈ ਪੂਰੀ ਤਰ੍ਹਾਂ ਨਾਲ ਬੰਦ ਹੋ ਚੁੱਕੀ ਸੀ। ਬੀਤੇ ਦਿਨੀਂ ਸਿਰਫ ਮਜ਼ਦੂਰ ਸਪੈਸ਼ਲ ਰੇਲਾਂ ਹੀ ਚਲਾਈਆਂ ਗਈਆਂ। ਹੁਣ ਰੇਲਵੇ 1 ਜੂਨ ਤੋਂ 100 ਤੋਂ ਜ਼ਿਆਦਾ ਰੇਲਾਂ ਸ਼ੁਰੂ ਕਰਨ ਜਾ ਰਿਹਾ ਹੈ, ਜਿਸ ਦੀ ਆਨਲਾਈਨ ਅਤੇ ਰੇਲਵੇ ਸਟੇਸ਼ਨ ਦੇ ਰਿਜ਼ਰਵੇਸ਼ਨ ਕੇਂਦਰਾਂ 'ਤੇ ਟਿਕਟ ਪੱਕੀ ਕੀਤੀ ਜਾ ਰਹੀ ਹੈ। ਕੱਲ੍ਹ ਤੋਂ ਅੰਮ੍ਰਿਤਸਰ ਤੋਂ ਵੀ ਲਗਭਗ ਅੱਧਾ ਦਰਜਨ ਰੇਲਾਂ ਜਲੰਧਰ ਸਿਟੀ ਹੁੰਦੇ ਹੋਏ ਚੱਲਣਗੀਆਂ। ਇਨ੍ਹਾਂ ਰੇਲਾਂ ਦੇ ਚੱਲਣ ਤੋਂ ਪਹਿਲਾਂ ਰੇਲਵੇ ਪ੍ਰਸ਼ਾਸਨ ਨੇ ਤਿਆਰੀ ਸ਼ੁਰੂ ਕਰ ਦਿੱਤੀ ਹੈ ਤਾਂ ਕਿ ਕੋਰੋਨਾ ਵਾਇਰਸ ਦੇ ਖਤਰੇ ਤੋਂ ਬਚਿਆ ਜਾ ਸਕੇ। ਇਥੇ ਜ਼ਿਕਰਯੋਗ ਹੈ ਕਿ ਸਟੇਸ਼ਨ 'ਤੇ ਸਿਰਫ ਯਾਤਰੀਆਂ ਨੂੰ ਹੀ ਜਾਣ ਦੀ ਇਜ਼ਾਜਤ ਹੋਵੇਗੀ।
ਉਨ੍ਹਾਂ ਨਾਲ ਆਏ ਕਿਸੇ ਵੀ ਵਿਅਕਤੀ ਨੂੰ ਸਟੇਸ਼ਨ ਅੰਦਰ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਮੌਜੂਦਾ ਹਾਲਤ ਦੇ ਮੱਦੇਨਜ਼ਰ ਰੇਲਵੇ ਦੇ ਸਥਾਨਕ ਅਧਿਕਾਰੀਆਂ ਵੱਲੋਂ ਸਟੇਸ਼ਨ 'ਤੇ ਆਉਣ ਵਾਲੇ ਯਾਤਰੀਆਂ ਅਤੇ ਸਟੇਸ਼ਨ ਤੋਂ ਬਾਹਰ ਆਉਣ ਵਾਲੇ ਯਾਤਰੀਆਂ ਲਈ ਵਿਸ਼ੇਸ਼ ਯੋਜਨਾ ਬਣਾਈ ਗਈ ਹੈ। ਇਸ ਦੇ ਤਹਿਤ ਇੰਜੀਨੀਅਰਿੰਗ ਵਿਭਾਗ ਦੇ ਜੇ. ਈ. ਕੁਲਦੀਪ ਨੇ ਸਮਾਜਿਕ ਦੂਰੀ ਲਈ ਪ੍ਰਵੇਸ਼ ਗੇਟ ਤੋਂ ਲੈ ਕੇ ਬਾਹਰ ਏ. ਟੀ. ਐੱਮ. ਤੱਕ ਲਾਲ ਰੰਗ ਦੇ ਗੋਲੇ ਬਣਵਾਏ ਤਾਂ ਕਿ ਯਾਤਰੀ ਸਮਾਜਿਕ ਦੂਰੀ ਦੀ ਪਾਲਨਾ ਕਰ ਸਕਣ। ਇਸ ਦੇ ਨਾਲ ਹੀ ਰੇਲਾਂ 'ਚ ਸਫਰ ਕਰਨ ਵਾਲੇ ਯਾਤਰੀਆਂ ਲਈ ਮਾਸਕ ਪਾਉਣਾ ਬਹੁਤ ਜ਼ਰੂਰੀ ਹੋਵੇਗਾ।
ਇਸ ਤਰ੍ਹਾਂ ਯਾਤਰੀ ਕਰ ਸਕਣਗੇ ਸਟੇਸ਼ਨ ਅੰਦਰ ਪ੍ਰਵੇਸ਼
ਡਾਕਟਰੀ ਜਾਂਚ ਤੋਂ ਬਾਅਦ ਟਿਕਟ ਪੱਕੀ ਕਰਨ ਵਾਲੇ ਕੇਂਦਰ ਦੇ ਨੇੜੇ ਸਥਿਤ ਯਾਤਰੀਆਂ ਦਾ ਦਾਖਲਾ ਹੋਵੇਗਾ । ਦਾਖ਼ਲੇ ਤੋਂ ਬਾਅਦ ਉਹ ਮੁਸਾਫ਼ਰਖਾਨੇ ਨੇੜੇ ਵਾਸ਼ਰੂਮ ਦੇ ਸਾਹਮਣੇ ਬਣੀਆਂ ਪੌੜੀਆਂ 'ਤੇ ਚੜ੍ਹ ਕੇ ਫੁੱਟ ਓਵਰ ਬ੍ਰਿਜ ਤੋਂ ਹੁੰਦੇ ਹੋਏ ਪਲੇਟਫਾਰਮ ਨੰਬਰ 2 'ਤੇ ਜਾਣਗੇ। ਪਲੇਟਫਾਰਮ ਨੰਬਰ 2 'ਤੇ ਜਾਣ ਵਾਲੇ ਕਿਸੇ ਵੀ ਯਾਤਰੀ ਦਾ 1 ਨੰਬਰ ਪਲੇਟਫਾਰਮ 'ਤੇ ਦਾਖ਼ਲਾ ਨਹੀਂ ਹੋਵੇਗੀ। ਇਸੇ ਤਰ੍ਹਾਂ ਲੁਧਿਆਣਾ ਵੱਲ ਜਾਣ ਵਾਲੀਆਂ ਰੇਲਾਂ ਦੇ ਯਾਤਰੀਆਂ ਨੂੰ ਪੁੱਛਗਿੱਛ ਕੇਂਦਰ ਨੇੜੇ ਸਥਿਤ ਗੇਟ ਦੇ ਬਾਹਰ ਨਿਕਲਣਾ ਹੋਵੇਗਾ। ਇਹ ਇਸ ਲਈ ਵੀ ਸਿਰਫ ਇਕ ਹੀ ਗੇਟ ਨਿਰਧਾਰਿਤ ਕੀਤਾ ਗਿਆ ਹੈ। ਫੁੱਟ ਓਵਰ ਬ੍ਰਿਜ ਦੀਆਂ ਪੌੜੀਆਂ ਨੇੜੇ ਬਾਹਰ ਨਿਕਲਣ ਵਾਲੇ ਗੇਟ ਨੂੰ ਰੱਸੀਆਂ ਲਾ ਕੇ ਬੰਦ ਕਰ ਦਿੱਤਾ ਗਿਆ ਹੈ। ਇਨ੍ਹਾਂ ਸਾਰੇ ਨਿਯਮਾਂ ਦੀ ਪਾਲਣਾ ਕਰਵਾਉਣ ਲਈ ਆਰ. ਪੀ. ਐੱਫ. ਕਾਮੇ ਅਤੇ ਐਕਸ ਸਰਵਿਸ ਮੈਨ ਤਾਇਨਾਤ ਹੋਣਗੇ।
ਕੱਲ੍ਹ ਤੋਂ ਚੱਲਣਗੀਆਂ ਇਹ ਰੇਲਾਂ
ਰੇਲਾਂ ਦੀ ਸੰਖਿਆ |
ਕਿੱਥੋਂ |
ਕਿੱਥੇ ਤੱਕ |
1. 02407/08 |
ਅੰਮ੍ਰਿਤਸਰ |
ਜਲਪਾਈ ਗੁੜੀ |
2. 02357/58 |
ਅੰਮ੍ਰਿਤਸਰ |
ਕੋਲਕਾਤਾ |
3. 02903/04 |
ਅੰਮ੍ਰਿਤਸਰ |
ਮੁੰਬਈ ਸੈਂਟਰਲ |
4. 02925/26 |
ਅੰਮ੍ਰਿਤਸਰ |
ਬਾਂਦਰਾ ਟਰਮੀਨਲ |
5. 04673/74 |
ਅੰਮ੍ਰਿਤਸਰ |
ਜਯ ਨਗਰ |
6. 04649/50 |
ਅੰਮ੍ਰਿਤਸਰ |
ਜਯ ਨਗਰ |
7. 02053/54 |
ਅੰਮ੍ਰਿਤਸਰ |
ਹਰਿਦੁਆਰ |
ਅੱਜ ਤੋਂ 120 ਦਿਨ ਪਹਿਲਾਂ ਟਿਕਟਾਂ ਪੱਕੀਆਂ ਕਰਵਾ ਸਕਣਗੇ ਯਾਤਰੀ
ਰੇਲਵੇ ਵਿਭਾਗ ਵੱਲੋਂ ਇਕ ਜੂਨ ਤੋਂ ਚਲਾਈਆਂ ਜਾ ਰਹੀਆਂ 100 ਜੋੜੀ ਰੇਲਾਂ ਦੀਆ ਟਿਕਟਾਂ ਪੱਕੀਆਂ ਕਰਵਾਉਣ ਲਈ 30 ਦਿਨ ਦਾ ਸਮਾਂ ਦਿੱਤਾ ਗਿਆ ਹੈ, ਜਿਸ ਨੂੰ ਵਧਾ ਕੇ 120 ਦਿਨ, ਜਾਣੀ 4 ਮਹੀਨੇ ਕਰ ਦਿੱਤਾ ਗਿਆ ਹੈ। ਹੁਣ ਯਾਤਰੀ 31 ਮਈ ਤੋਂ ਸਫ਼ਰ ਦੇ ਨਾਲ-ਨਾਲ 4 ਮਹੀਨੇ ਬਾਅਦ ਦੀ ਵੀ ਰੇਲ ਟਿਕਟ ਪੱਕੀ ਕਰਵਾ ਸਕਣਗੇ। ਜ਼ਿਕਰਯੋਗ ਹੈ ਕਿ ਆਉਣ ਵਾਲਾ ਸਮਾਂ ਕਿਸ ਤਰ੍ਹਾਂ ਦਾ ਹੋਵੇਗਾ ਇਸ ਬਾਰੇ ਤਾਂ ਕੁਝ ਨਹੀਂ ਕਿਹਾ ਜਾ ਸਕਦਾ, ਫਿਲਹਾਲ ਲੋਕ ਪਹਿਲਾਂ ਦੀਆਂ ਰੱਦ ਹੋਈਆਂ ਰੇਲਾਂ ਦੀਆਂ ਟਿਕਟਾਂ ਦੀ ਅਦਾਇਗੀ ਲੈਣ ਲਈ ਹੀ ਭੱਜਦੌੜ ਕਰ ਰਹੇ ਸਨ। ਜਾਣਕਾਰਾਂ ਦਾ ਕਹਿਣਾ ਹੈ ਕਿ ਪਹਿਲਾਂ ਟਿਕਟਾਂ ਪੱਕੀਆਂ ਕਰਵਾਉਣ ਲਈ ਯਾਤਰੀ ਜ਼ਿਆਦਾ ਦਿਲਚਸਪੀ ਨਹੀਂ ਲੈਣਗੇ।
ਸੰਗਤਾਂ ਦੀ ਉਮੜੀ ਭੀੜ ਪਰ ਪੁਲਸ ਨਾਕਿਆਂ ਦੌਰਾਨ ਕਈ ਘੰਟੇ ਦਰਸ਼ਨਾਂ ਲਈ ਕਰਨਾ ਪਿਆ ਇੰਤਜ਼ਾਰ
NEXT STORY