ਫਿਲੌਰ (ਕੌਸ਼ਲ) : ਫਿਲੌਰ ਦੇ ਰੇਲਵੇ ਫਾਟਕ 'ਤੇ ਸੋਮਵਾਰ ਸਵੇਰੇ ਕਰੀਬ 6.20 'ਤੇ ਉਸ ਸਮੇਂ ਵੱਡਾ ਹਾਦਸਾ ਹੋਣੋਂ ਟਲਿਆ, ਜਦੋਂ ਇਕ ਟਰਾਲਾ ਬੰਦ ਫਾਟਕ ਨੂੰ ਤੋੜਦਾ ਹੋਇਆ ਰੇਲਵੇ ਲਾਈਨਾਂ 'ਚ ਜਾ ਵੱਜਿਆ।

ਜਿਸ ਸਮੇਂ ਇਹ ਹਾਦਸਾ ਵਾਪਰਿਆ, ਉਸ ਸਮੇਂ ਅੰਮ੍ਰਿਤਸਰ/ਅੰਬਾਲਾ ਟਰੇਨ ਇੱਥੋਂ ਲੰਘ ਰਹੀ ਸੀ।

ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਰੇਲਵੇ ਦੇ ਉੱਚ ਅਧਿਕਾਰੀਆਂ ਨੇ ਮੌਕੇ 'ਤੇ ਪੁੱਜ ਕੇ ਜੇ. ਸੀ. ਬੀ. ਮਸ਼ੀਨ ਮੰਗਵਾਈ ਅਤੇ ਇਸ ਦੀ ਮਦਦ ਨਾਲ ਸਵੇਰੇ 8.10 ਵਜੇ ਟਰਾਲੇ ਨੂੰ ਬਾਹਰ ਕੱਢਿਆ। ਇਸ ਕਾਰਨ ਆਵਾਜਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ।
ਡੂੰਘੀਆਂ ਨਹਿਰਾਂ 'ਚ ਬੱਚਿਆਂ ਦੇ ਖਤਰਨਾਕ ਸਟੰਟ, ਨਹੀਂ ਰੋਕਦੇ ਮਾਪੇ (ਵੀਡੀਓ)
NEXT STORY