ਲੁਧਿਆਣਾ(ਸਲੂਜਾ)-ਪਿਛਲੇ ਕੁਝ ਦਿਨਾਂ ਤੋਂ ਧੂੜ ਦੇ ਗੁਬਾਰ ਕਾਰਨ ਇਨਸਾਨ ਤਾਂ ਕੀ ਜਾਨਵਰਾਂ ਦੇ ਸਾਹ ਤਕ ਉੱਖੜਨ ਲੱਗੇ ਤੇ ਸਥਾਨਕ ਸ਼ਹਿਰਵਾਸੀ ਆਪਣੇ-ਆਪ ਨੂੰ ਅਸੁਰੱਖਿਅਤ ਮਹਿਸੂਸ ਕਰਨ ਲੱਗੇ ਸਨ। ਹਾਲਾਤ ਇਹ ਬਣ ਗਏ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਜਨਤਾ ਦੀ ਸੁਰੱਖਿਆ ਨੂੰ ਦੇਖਦੇ ਹੋਏ ਬੀਤੀ ਰਾਤ ਬੁਲੇਟਿਨ ਜਾਰੀ ਕਰਨਾ ਪਿਆ ਸੀ ਪਰ ਬੀਤੀ ਰਾਤ ਤੋਂ ਲੈ ਕੇ ਸਵੇਰ ਤੱਕ ਨਗਰ ਅਤੇ ਆਲੇ-ਦੁਆਲੇ ਦੇ ਇਲਾਕਿਆਂ 'ਚ ਹੋਈ 7.6 ਮਿਲੀਲੀਟਰ ਬਾਰਿਸ਼ ਨਾਲ ਜ਼ਮੀਨ ਤੋਂ ਲੈ ਕੇ ਅਸਮਾਨ ਤੱਕ ਜੰਮੀ ਧੂੜ ਕਾਫੀ ਹੱਦ ਤੱਕ ਸਾਫ ਹੋ ਗਈ। ਇਸ ਬਾਰਿਸ਼ ਨਾਲ ਤਪਸ਼ ਦਾ ਕਹਿਰ ਵੀ ਖਤਮ ਹੋ ਗਿਆ, ਜਿਸ ਨਾਲ ਅੱਜ ਲੁਧਿਆਣਵੀਆਂ ਨੇ ਸੁੱਖ ਦਾ ਸਾਹ ਲਿਆ। ਮੌਸਮ ਮਾਹਰਾਂ ਦਾ ਇਹ ਵੀ ਮੰਨਣਾ ਸੀ ਕਿ ਜੇਕਰ ਧੂੜ ਦਾ ਗੁਬਾਰ ਕੁਝ ਦਿਨਾਂ ਤੱਕ ਹੋਰ ਰਹਿ ਜਾਂਦਾ ਤਾਂ ਨਵੀਆਂ ਚੁਣੌਤੀਆਂ ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਸੀ।
ਕੀ ਰਿਹਾ ਮੌਸਮ ਦਾ ਮਿਜ਼ਾਜ
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਵੱਧ ਤੋਂ ਵੱਧ ਤਾਪਮਾਨ ਦਾ ਪਾਰਾ ਬੀਤੇ ਕੱਲ ਦੇ ਮੁਕਾਬਲੇ ਅੱਜ 5 ਡਿਗਰੀ ਸੈਲਸੀਅਸ ਗਿਰਾਵਟ ਨਾਲ 31.2 ਡਿਗਰੀ ਸੈਲਸੀਅਸ ਜਦੋਂਕਿ ਘੱਟ ਤੋਂ ਘੱਟ ਤਾਪਮਾਨ ਦਾ ਪਾਰਾ 9 ਡਿਗਰੀ ਸੈਲਸੀਅਸ ਤੱਕ ਡਿੱਗ ਜਾਣ ਨਾਲ 23.7 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਇੱਥੇ ਇਹ ਦੱਸ ਦੇਈਏ ਕਿ ਧੂੜ ਦੇ ਗੁਬਾਰ ਛਾਏ ਰਹਿਣ ਕਾਰਨ ਮੌਸਮ ਮਾਹਰਾਂ ਦੇ ਮੁਤਾਬਕ ਦਿਨ ਤੇ ਰਾਤ ਸਮੇਂ ਤਾਪਮਾਨ ਵਿਚ ਲਗਾਤਾਰ ਵਾਧਾ ਹੁੰਦਾ ਰਿਹਾ ਤੇ ਇਸ ਨਾਲ ਰਾਜਸਥਾਨ ਵੱਲੋਂ ਧੂੜ ਭਰੀ ਹਨੇਰੀ ਦੇ ਰੂਪ 'ਚ ਆਈ ਧੂੜ ਦਾ ਹਵਾ 'ਚ ਨਮੀ ਦੀ ਮਾਤਰਾ ਦੇ ਘੱਟ ਹੋਣ ਕਾਰਨ ਉਸ ਵਿਚ ਸ਼ਾਮਲ ਹੋਣਾ ਦੱਸਿਆ ਗਿਆ। ਵੱਧ ਤੋਂ ਵੱਧ ਤੇ ਘੱਟ ਤੋਂ ਘੱਟ ਤਾਪਮਾਨ ਦੇ ਥੱਲੇ ਆਉਂਦੇ ਹੀ ਬਾਰਸ਼ ਦੇ ਆਸਾਰ ਪੈਦਾ ਹੋਏ। ਧੂੜ ਦਾ ਰੰਗ ਅਜਿਹਾ ਦੇਖਣ ਨੂੰ ਮਿਲਿਆ, ਜਿਵੇਂ ਕਿਸੇ ਦਰਿਆ ਤੋਂ ਵਹਿ ਕੇ ਆਈ ਹੋਵੇ।
ਸੜਕਾਂ 'ਤੇ ਪੈਚ ਲਾਉਣ ਦੇ ਨਾਂ 'ਤੇ ਹੋ ਰਹੀ ਧਾਂਦਲੀ
NEXT STORY