ਪਟਿਆਲਾ(ਬਲਜਿੰਦਰ, ਰਾਣਾ)—ਪਿਛਲੇ ਦੋ ਦਿਨਾਂ ਤੋਂ ਆਸਮਾਨ ਵਿਚ ਛਾਈ ਧੂੜ ਤੋਂ ਪਟਿਆਲੇ ਦੇ ਲੋਕਾਂ ਨੇ ਉਦੋਂ ਰਾਹਤ ਮਹਿਸੂਸ ਕੀਤੀ ਜਦੋਂ ਅੱਧੀ ਰਾਤ 1.30 ਵਜੇ ਲਗਭਗ ਆਸਮਾਨ ਵਿਚ ਘਿਰੇ ਬੱਦਲਾਂ ਨਾਲ ਮੀਂਹ ਪੈਣਾ ਸ਼ੁਰੂ ਹੋ ਗਿਆ। ਲਗਭਗ ਸਵਾ ਘੰਟਾ ਬਰਸੇ ਮੀਂਹ ਨਾਲ ਜਿਥੇ ਤਾਪਮਾਨ ਵਿਚ ਕਮੀ ਆਈ, ਉਥੇ ਹੀ ਲੋਕਾਂ ਨੂੰ ਹਵਾ ਵਿਚ ਫੈਲੇ ਜ਼ਹਿਰੀਲੇ ਪ੍ਰਦੂਸ਼ਣ ਤੋਂ ਵੀ ਰਾਹਤ ਮਿਲੀ। ਮੀਂਹ ਨੇ ਆਸਮਾਨ ਨੂੰ ਧੋ ਦਿੱਤਾ, ਜਿਸ ਨਾਲ ਮੌਸਮ ਸਾਫ ਹੋ ਗਿਆ ਅਤੇ ਸਵੇਰੇ ਲੋਕਾਂ ਨੂੰ ਤਾਜ਼ੀ ਹਵਾ ਨਾਲ ਠੰਡਕ ਭਰਿਆ ਮੌਸਮ ਮਿਲਿਆ। ਹਾਲਾਂਕਿ ਦੁਪਹਿਰ ਤੱਕ ਹਵਾ ਵਿਚ ਨਮੀ ਦੀ ਮਾਤਰਾ ਫਿਰ ਤੋਂ ਵਧਣ ਕਾਰਨ ਹੁੰਮਸ ਨੇ ਲੋਕਾਂ ਨੂੰ ਥੋੜ੍ਹਾ ਪ੍ਰੇਸ਼ਾਨ ਕੀਤਾ। ਸਭ ਤੋਂ ਰਾਹਤ ਵਾਲੀ ਗੱਲ ਇਹ ਰਹੀ ਕਿ ਦੋ ਦਿਨਾ ਵਿਚ ਰਾਜਸਥਾਨ ਤੋਂ ਚੱਲ ਰਹੀਆਂ ਹਵਾਵਾਂ ਕਾਰਨ ਜੋ ਆਸਮਾਨ ਰੇਤ ਅਤੇ ਮਿੱਟੀ ਦੇ ਕਣਾਂ ਨਾਲ ਢਕਿਆ ਹੋਇਆ ਸੀ, ਉਹ ਪੂਰੀ ਤਰ੍ਹਾਂ ਸਾਫ ਹੋ ਗਿਆ ਅਤੇ ਹਵਾ ਪ੍ਰਦੂਸ਼ਣ ਤੋਂ ਵੀ ਰਾਹਤ ਦੇ ਕਾਰਨ ਲੋਕਾਂ ਨੇ ਸੁੱਖ ਦਾ ਸਾਹ ਲਿਆ। ਬੀਤੇ ਕੱਲ ਹਵਾ ਵਿਚ ਪ੍ਰਦੂਸ਼ਣ ਵੱਡੇ ਪੱਧਰ ਤੱਕ ਪਹੁੰਚਣ ਕਾਰਨ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਬਾਕਾਇਦਾ ਐਮਰਜੈਂਸੀ ਹਾਲਾਤ ਦਾ ਐਲਾਨ ਕਰਨ ਦੇ ਨਾਲ-ਨਾਲ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਪਰ ਅੱੱਜ ਫਿਰ ਤੋਂ ਜ਼ਿੰਦਗੀ ਪਟੜੀ 'ਤੇ ਪਰਤ ਆਈ।
ਬੀਮਾਰੀਆਂ ਤੋਂ ਰਾਹਤ ਮਿਲਣ ਦੀ ਸੰਭਾਵਨਾ
ਮੀਂਹ ਨਾਲ ਫਿਲਹਾਲ ਬੀਮਾਰੀਆਂ ਤੋਂ ਰਾਹਤ ਮਿਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਸਿਹਤ ਮਾਹਿਰਾਂ ਦੇ ਅਨੁਸਾਰ ਆਸਮਾਨ ਵਿਚ ਚੜ੍ਹੀ ਧੂੜ ਕਾਰਨ ਖਾਸ ਤੌਰ 'ਤੇ ਸਾਹ ਦੀਆਂ ਬੀਮਾਰੀਆਂ ਤੋਂ ਪੀੜਤ ਲੋਕਾਂ ਲਈ ਕਾਫੀ ਪ੍ਰੇਸ਼ਾਨੀ ਵਾਲਾ ਸਮਾਂ ਆ ਗਿਆ ਸੀ ਪਰ ਅੱਜ ਮੀਂਹ ਕਾਰਨ ਉਨ੍ਹਾਂ ਨੂੰ ਵੀ ਰਾਹਤ ਮਿਲੀ।
ਬਰਫ਼ ਦੀ ਫੈਕਟਰੀ 'ਚੋਂ ਅਮੋਨੀਆ ਗੈਸ ਲੀਕ
NEXT STORY