ਨਵਾਂਸ਼ਹਿਰ, (ਤ੍ਰਿਪਾਠੀ, ਮਨੋਰੰਜਨ)- ਅੱਜ ਨਵਾਂਸ਼ਹਿਰ ਅਤੇ ਆਸ-ਪਾਸ ਦੇ ਖੇਤਰ ’ਚ ਪਏ ਕਰੀਬ ਅੱਧੇ ਘੰਟੇ ਦੀ ਮੂਸਲਾਧਾਰ ਮੀਂਹ ਨੇ ਜਿੱਥੇ ਅੱਤ ਦੀ ਗਰਮੀ ਤੋਂ ਲੋਕਾਂ ਨੂੰ ਭਾਰੀ ਰਾਹਤ ਦਿੱਤੀ, ਉੱਥੇ ਹੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਅੱਜ ਸਵੇਰੇ ਅਾਸਮਾਨ ’ਤੇ ਛਾਏ ਬੱਦਲਾਂ ’ਚੋਂ ਅਚਾਨਕ 10 ਵਜੇ ਦੇ ਕਰੀਬ ਧੁੱਪ ਨਿਕਲ ਆਈ ਸੀ ਪਰ ਕੁਝ ਹੀ ਸਮਾਂ ਬਾਅਦ ਫਿਰ ਤੋਂ ਘਿਰੇ ਬੱਦਲ ਮੂਸਲਾਧਾਰ ਮੀਂਹ ਦੇ ਰੁਪ ਵਿਚ ਸ਼ੁਰੁੂ ਹੋ ਗਏ, ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਭਾਰੀ ਰਾਹਤ ਮਹਿਸੂਸ ਹੋਈ। ਅੱਧੇ ਘੰਟੇ ਤੋਂ ਵੀ ਘੱਟ ਸਮੇਂ ਦੇ ਮੀਂਹ ਨੇ ਸ਼ਹਿਰ ਦੇ ਕੁਲਾਮ ਰੋਡ, ਕੋਠੀ ਰੋਡ, ਨਗਰ ਕੌਂਸਲ ਦਫਤਰ ਦਾ ਚੌਂਕ, ਸ਼ਿਵਾਲਾ ਮਾਰਕੀਟ ਅਤੇ ਸਲੋਹ ਮਾਰਗ ਆਦਿ ਹੇਠਲੇ ਸਥਾਨਾਂ ’ਤੇ ਪਾਣੀ ਦਰਿਆ ਵਾਂਗ ਵਹਿਣਾ ਸ਼ੁਰੁੂ ਹੋ ਗਿਆ, ਜਿਸ ਕਾਰਨ ਆਉਣ ਜਾਣ ਵਾਲੇ ਲੋਕਾਂ ਨੂੰ ਭਾਰੀ ਸਮੱਸਿਆਵਾਂ ਨਾਲ ਜੂਝਣਾ ਪਿਆ। ਅੱਜ ਪਏ ਮੀਂਹ ਕਾਰਨ ਹੇਠਾਂ ਦਾ ਤਾਪਮਾਨ 23 ਅਤੇ ਅਧਿਕਤਮ ਤਾਪਮਾਨ 30 ਡਿਗਰੀ ਨੋਟ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਐਤਵਾਰ ਤੱਕ ਇਸੇ ਤਰ੍ਹਾਂ ਨਾਲ ਅਾਸਮਾਨ ’ਤੇ ਬੱਦਲ ਬਣੇ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ। ਵਿਭਾਗ ਨੇ ਦੱਸਿਆ ਕਿ ਇਸ ਸਾਲ ਜ਼ਿਲੇ ਵਿਚ ਹੁਣ ਤੱਕ 680.96 ਐੱਮ.ਐੱਮ. ਮੀਂਹ ਦਰਜ ਕੀਤਾ ਗਿਆ ਹੈ, ਜੋ ਕਿ ਪਿਛਲੇ ਸਾਲ 31 ਜੁਲਾਈ ਤੱਕ ਦਰਜ ਹੋਈ 272.04 ਐੱਮ.ਐੱਮ. ਮੀਂਹ ਤੋਂ ਕਿੱਤੇ ਵੱਧ ਹੈ।
ਸੁਤੰਤਰਤਾ ਦਿਵਸ ਦੇ ਮੱਦੇਨਜ਼ਰ ਪੁਲਸ ਵਲੋਂ ਚੈਕਿੰਗ ਮੁਹਿੰਮ ਸ਼ੁਰੂ
NEXT STORY