ਬੁਢਲਾਡਾ (ਬਾਂਸਲ) : ਬਰਸਾਤੀ ਸੀਜ਼ਨ ਦੌਰਾਨ ਹੜ੍ਹਾਂ ਦੇ ਸੰਭਾਵੀ ਖਤਰੇ ਨੂੰ ਦੇਖਦਿਆਂ ਐੱਸ. ਡੀ. ਐੱਮ. ਬੁਢਲਾਡਾ ਦੀ ਨਿਗਰਾਨੀ ਹੇਠ 11 ਰਿਲੀਫ ਕੇਂਦਰਾਂ ਵੰਡ ਕੇ ਵੱਖ-ਵੱਖ ਵਿਭਾਗਾਂ ਦੇ ਅਫਸਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਅੱਜ ਪਿੰਡ ਰਿਊਂਦ ਖੁਰਦ ਵਿਖੇ ਰਿਲੀਫ ਕੇਂਦਰ ਦੇ ਮੁੱਖ ਅਫਸਰ ਜਰਨਲ ਮੈਨੇਜਰ ਪੀ.ਆਰ.ਟੀ.ਸੀ. ਸ਼ਿੰਗਾਰਾਂ ਸਿੰਘ ਵੱਲੋਂ ਆਪਣੀ ਟੀਮ ਸਮੇਤ ਪਿੰਡ ਵਾਸੀਆਂ ਨਾਲ ਮੀਟਿੰਗ ਕਰਕੇ ਹੜ੍ਹਾਂ ਦੀ ਰੋਕਥਾਮ ਸੰਬੰਧੀ ਵਿਚਾਰ ਵਟਾਦਰਾਂ ਕੀਤਾ ਗਿਆ। ਇਸ ਮੌਕੇ ਪਿੰਡ ਵਾਸੀਆਂ ਨੇ ਆਪਣੇ ਸੁਝਾਅ ਦਿੱਤੇ ਕਿ ਡਰੇਨ ਦੇ ਪੁੱਲ ਨੂੰ ਉਚਾ ਚੁੱਕ ਕੇ ਹੜ੍ਹਾਂ ਦੇ ਖਤਰੇ ਤੋਂ ਬਚਿਆ ਜਾ ਸਕਦਾ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਉਹ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਿਸੇ ਵੀ ਕਿਸਮ ਦੇ ਹੜ੍ਹ ਆਉਣ ਦੀ ਸਥਿਤੀ 'ਚ ਤਿਆਰ ਬਰ ਤਿਆਰ ਹਨ। ਉਨ੍ਹਾਂ ਪਿੰਡ ਵਾਸੀਆਂ ਦੀਆਂ ਮੁੱਖ ਮੰਗਾਂ ਖੇਤਾਂ 'ਚ ਚੱਲ ਰਹੀ ਬਿਜਲੀ ਦੀ ਤਾਰ, ਜਿਸ ਕਾਰਨ ਪਿਛਲੇ ਸਮੇਂ ਦੌਰਾਨ ਕਣਕ ਦਾ ਭਾਰੀ ਨੁਕਸਾਨ ਹੋਇਆ ਸੀ, ਨੂੰ ਜਲਦ ਬਾਹਰ ਕੱਢਣ ਅਤੇ ਰਿਊਂਦ ਖੁਰਦ ਤੋਂ ਬੁਢਲਾਡਾ ਬੱਸ, ਜੋ ਸਵੇਰੇ ਚੱਲੇਗੀ, ਜਿਸ ਨਾਲ ਆਸ ਪਾਸ ਦੇ ਲੋਕਾਂ ਨੂੰ ਬਹੁਤ ਵੱਡੀ ਸਹੂਲਤ ਮਿਲੇਗੀ। ਇਸ ਮੌਕੇ ਸਰਪੰਚ ਸਿਕੰਦਰ ਸਿੰਘ ਰਿਊਂਦ, ਜਗਦੇਵ ਸਿੰਘ, ਨਿਰੰਜਣ ਸਿੰਘ, ਅਜੈਬ ਸਿੰਘ, ਡਾ. ਬਿਕਰਮਜੀਤ ਸਿੰਘ, ਹਰਪਾਲ ਸਿੰਘ, ਦਰਸ਼ਨ ਸਿੰਘ, ਜਰਨੈਲ ਸਿੰਘ ਆਦਿ ਹਾਜ਼ਰ ਸਨ।
ਰਾਤੇ ਦੇ ਸਮੇਂ ਘਰ 'ਚ ਦਾਖਲ ਹੋ ਕੇ ਚਲਾਈਆਂ ਗੋਲੀਆਂ, ਔਰਤ ਸਮੇਤ ਦੋ ਜ਼ਖਮੀ
NEXT STORY