ਫਰੀਦਕੋਟ(ਜਗਤਾਰ)—ਪਿਛਲੇ ਦਿਨੀ ਅਮਰੀਕਾ 'ਚ ਲਾਂਸ ਐਂਜਲਸ ਵਿਖੇ ਹੋਈ ਵਿਸ਼ਵ ਪੁਲਸ ਐਂਡ ਫਾਇਰ ਖੇਡ 'ਚ ਫਰੀਦਕੋਟ ਦੀ ਰਜਨੀ ਨੇ ਏਅਰ ਰਾਇਫਲ ਸ਼ੂਟਿੰਗ 'ਚ ਇੱਕ ਸੋਨਾ, ਇੱਕ ਚਾਂਦੀ ਅਤੇ ਦੋ ਕਾਂਸੇ ਦੇ ਤਮਗੇ ਆਪਣੇ ਨਾਮ ਕਰ ਕੇ ਫ਼ਰੀਦਕੋਟ ਇਲਾਕੇ ਦਾ ਨਾਮ ਰੋਸ਼ਨ ਕਰ ਦਿੱਤਾ।
ਮਿਲੀ ਜਾਣਕਾਰੀ ਮੁਤਾਬਕ ਰਜਨੀ ਫਰੀਦਕੋਟ ਦੇ ਹਲਕਾ ਜੈਤਂੋ ਦੇ ਪਿੰਡ ਚੰਦਭਾਨ ਦੀ ਰਹਿਣ ਵਾਲੀ ਹੈ ਜੋ ਗਰੀਬ ਪਰਿਵਾਰ ਨਾਲ ਸਬੰਧ ਰੱਖਦੀ ਹੈ। ਰਜਨੀ ਦੀਆਂ 6 ਹੋਰ ਭੈਣਾਂ ਹਨ ਜਿਨ੍ਹਾਂ 'ਚੋਂ 2 ਭੈਣਾਂ ਪੰਜਾਬ ਪੁਲਸ ਵਿਚ ਹਨ। ਰਜਨੀ ਜਲੰਧਰ ਪੀ. ਏ. ਪੀ. 'ਚ ਹੇਡ ਕਾਂਸਟੇਬਲ ਤੈਨਾਤ ਹਨ। ਅਮਰੀਕਾ 'ਚ ਹੋਈ ਲਾਸ ਏਜ਼ਲਸ ਵਿਸ਼ਵ ਪੁਲਸ ਐਂਡ ਫਾਇਰ ਖੇਡ 'ਚੋਂ ਏਅਰ ਰਾਇਫਲ ਸ਼ੂਟਿੰਗ 'ਚ ਤਮਗੇ ਆਪਣੇ ਨਾਮ ਕਰ ਫ਼ਰੀਦਕੋਟ ਇਲਾਕੇ ਦਾ ਨਾਮ ਰੋਸ਼ਨ ਕਰ ਦਿੱਤਾ।ਇਸ ਮੌਕੇ 'ਤੇ ਰਜਨੀ ਨੇ ਕਿਹਾ ਕਿ ਜੋ ਮਾਣ ਅਤੇ ਸਨਮਾਨ ਅੱਜ ਮੈਨੂੰ ਸ਼ਹਿਰ ਵਾਸੀਆਂ ਵੱਲੋਂ ਮਿਲਿਆ ਹੈ ਉਸਦੇ ਲਈ ਉਹ ਬਣੇ ਮਾਣ ਵਾਲੀ ਗੱਲ ਹੈ। ਉਸ ਨੇ ਕਿਹਾ ਕਿ ਅੱਗੇ ਉਹ ਉਲਪਿੰਕ 'ਚੋਂ ਵੀ ਸੌਨੇ ਦਾ ਤਗਮਾ ਜਿੱਤ ਕੇ ਭਾਰਤ ਦਾ ਨਾਮ ਰੌਸ਼ਨ ਕਰਨਾ ਚਾਹੁੰਦੀ ਹੈ।ਇਸ ਮੌਕੇ ਰਜਨੀ ਦੀ ਭੈਣ ਕਰਮਜੀਤ ਨੇ ਕਿਹਾ ਕਿ ਰਜਨੀ ਦੀ ਜਿੱਤ 'ਤੇ ਪਰਿਵਾਰ ਅਤੇ ਪੂਰੇ ਇਲਾਕੇ ਵਿਚ ਖੁਸ਼ੀ ਦਾ ਮਾਹੌਲ ਹੈ ਅਤੇ ਉਹ ਚਾਹੰਦੀ ਹੈ ਕਿ ਰਜਨੀ ਸੌਨੇ ਦਾ ਤਗਮਾ ਜਿੱਤ ਕੇ ਭਾਰਤ ਦਾ ਨਾਂ ਵੀ ਰੋਸ਼ਨ ਕਰੇ।
ਰਜਨੀ ਦੇ ਕੋਚ ਨੇ ਕਿਹਾ ਕਿ ਉਹ ਬਚਪਨ ਤੋਂ ਉਸਦਾ ਐਥਲੈਟਿਕ ਦਾ ਕੋਚ ਰਿਹਾ ਹਾ। ਰਜਨੀ ਨੇ ਪੁਲਸ ਦੀ ਭਰਤੀ ਤੋਂ ਬਾਅਦ ਏਅਰ ਰਾਈਫਲ ਸ਼ੂਟਿੰਗ ਨੂੰ ਚੁਣਿਆ ਅਤੇ ਅੱਜ ਉਸ ਨੇ ਤਗਮੇ ਜਿੱਤ ਕੇ ਪੂਰੇ ਵਿਸ਼ਵ ਚ ਆਪਣਾ, ਪੰਜਾਬ ਪੁਲਸ ਅਤੇ ਭਾਰਤ ਦਾ ਨਾਮ ਰੌਸ਼ਨ ਕਰ ਦਿੱਤਾ।
ਪਠਾਨਕੋਟ : ਬੱਸ ਦੇ ਬਿਜਲੀ ਦੀਆਂ ਤਾਰਾਂ ਦੀ ਲਪੇਟ 'ਚ ਆਉਣ ਨਾਲ 1 ਦੀ ਮੌਤ, 1 ਜ਼ਖਮੀ
NEXT STORY