ਪਟਿਆਲਾ : ਕੋਰੋਨਾ ਦੇ ਵੱਧਦੇ ਕਹਿਰ ਦੌਰਾਨ ਰਾਜਿੰਦਰਾ ਹਸਪਤਾਲ ਬਾਰੇ ਫੈਲ ਰਹੀਆਂ ਅਫ਼ਵਾਹਾਂ ਕਾਰਨ ਹੁਣ ਲੋਕ ਇਸ ਹਸਪਤਾਲ ਦਾ ਨਾਂ ਸੁਣਨ 'ਤੇ ਹੀ ਡਰਨ ਲੱਗੇ ਹਨ, ਜਿਸ ਕਾਰਨ ਕੋਰੋਨਾ ਪੀੜਤ ਮਰੀਜ਼ ਹਸਪਤਾਲ ਆਉਣ ਤੋਂ ਇਨਕਾਰੀ ਹੋ ਰਹੇ ਹਨ ਅਤੇ ਕੋਰੋਨਾ ਟੈਸਟ ਕਰਵਾਉਣ ਤੋਂ ਵੀ ਕੋਰਾ ਜਵਾਬ ਦੇਣ ਲੱਗੇ ਹਨ। ਕੋਰੋਨਾ ਮ੍ਰਿਤਕਾਂ ਦੇ ਅੰਗ ਕੱਢ ਲੈਣ ਦੀਆਂ ਅਫ਼ਵਾਹਾਂ ਨੇ ਲੋਕਾਂ ਨੂੰ ਹੋਰ ਖ਼ੌਫਜ਼ਦਾ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਦੂਜੀ ਜਨਾਨੀ ਨਾਲ ਪਤੀ ਨੂੰ ਦੇਖ ਪਿੱਛਾ ਕਰਦੀ ਹੋਟਲ ਪੁੱਜੀ ਪਤਨੀ, ਫਿਰ ਕਮਰੇ ਬਾਹਰ ਜੋ ਹੋਇਆ...
ਇਸ ਸਬੰਧੀ ਜ਼ਿਲ੍ਹੇ ਦੀਆਂ ਕਈ ਪੰਚਾਇਤਾਂ ਨੇ ਨਮੂਨੇ ਨਾ ਦੇਣ ਅਤੇ ਪਾਜ਼ੇਟਿਵ ਆਉਣ 'ਤੇ ਮਰੀਜ਼ਾਂ ਨੂੰ ਰਾਜਿੰਦਰਾ ਹਸਪਤਾਲ ਨਾ ਭੇਜਣ ਦੇ ਮਤੇ ਪਾ ਦਿੱਤੇ ਹਨ। ਦੱਸ ਦੇਈਏ ਕਿ 10 ਜ਼ਿਲ੍ਹਿਆਂ ਦੇ ਗੰਭੀਰ ਕੋਰੋਨਾ ਮਰੀਜ਼ਾਂ ਨੂੰ ਰਾਜਿੰਦਰਾ ਹਸਪਤਾਲ 'ਚ ਹੀ ਦਾਖ਼ਲ ਕਰਵਾਇਆ ਜਾਂਦਾ ਹੈ। ਇਹ ਵੀ ਪਤਾ ਲੱਗਾ ਹੈ ਕਿ ਜ਼ਿਲ੍ਹੇ ਦੇ ਕੁੱਝ ਪਿੰਡਾਂ 'ਚ ਲੋਕਾਂ ਦੇ ਭਾਰੀ ਵਿਰੋਧ ਕਾਰਨ ਸਿਹਤ ਮਹਿਕਮੇ ਦੀਆਂ ਟੀਮਾਂ ਨੂੰ ਬਿਨਾਂ ਨਮੂਨੇ ਲਏ ਹੀ ਮੁੜਨਾ ਪਿਆ। ਜ਼ਿਲ੍ਹੇ ਦੇ ਪਿੰਡ ਬਲਬੇੜਾ ਦੀ ਪੰਚਾਇਤ ਨੇ ਮਤਾ ਪਾਇਆ ਹੈ ਕਿ ਉਨ੍ਹਾਂ ਦੇ ਪਿੰਡ ਦਾ ਜੇਕਰ ਕੋਈ ਵੀ ਵਸਨੀਕ ਕੋਰੋਨਾ ਪੀੜਤ ਪਾਇਆ ਜਾਂਦਾ ਹੈ ਤਾਂ ਰਾਜਿੰਦਰਾ ਹਸਪਤਾਲ ਜਾਂ ਆਈਸੋਲੇਸ਼ਨ ਸੈਂਟਰ ਦੀ ਥਾਂ ਉਸ ਨੂੰ ਪਿੰਡ 'ਚ ਹੀ ਇਕਾਂਤਵਾਸ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ 'ਚ 'ਤਾਲਾਬੰਦੀ' ਸਬੰਧੀ ਜਾਰੀ ਹੋ ਸਕਦੀਆਂ ਨੇ ਨਵੀਆਂ ਹਦਾਇਤਾਂ! (ਵੀਡੀਓ)
ਜਾਣੋ ਕੀ ਹੈ ਕਾਰਨ
ਅਸਲ 'ਚ ਅਜਿਹੇ ਗੰਭੀਰ ਹਾਲਾਤ ਸੋਸ਼ਲ ਮੀਡੀਆ 'ਤੇ ਫੈਲੀਆਂ ਅਫ਼ਵਾਹਾਂ ਕਾਰਨ ਬਣੇ ਹਨ। ਸੋਸ਼ਲ ਮੀਡੀਆ 'ਤੇ ਇਹ ਗੱਲ ਜ਼ੋਰ ਦੇ ਕੇ ਕਹੀ ਜਾ ਰਹੀ ਹੈ ਕਿ ਹਸਪਤਾਲਾਂ 'ਚ ਕੋਰੋਨਾ ਮ੍ਰਿਤਕਾਂ ਦੇ ਅੰਗ ਕੱਢ ਲਏ ਜਾਂਦੇ ਹਨ। ਜ਼ਿਕਰਯੋਗ ਹੈ ਕਿ ਪਟਿਆਲਾ ਸਥਿਤ ਸਰਕਾਰੀ ਰਾਜਿੰਦਰਾ ਹਸਪਤਾਲ 'ਚ ਹੁਣ ਤੱਕ ਕਰੀਬ 275 ਕੋਰਨਾ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ 'ਚੋਂ 163 ਪਟਿਆਲਾ ਜ਼ਿਲ੍ਹੇ ਨਾਲ ਸਬੰਧਿਤ ਸਨ ਪਰ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਇੱਥੇ ਗੰਭੀਰ ਮਰੀਜ਼ ਹੀ ਦਾਖ਼ਲ ਕੀਤੇ ਜਾਂਦੇ ਹਨ ਅਤੇ ਮ੍ਰਿਤਕਾਂ 'ਚੋਂ 96 ਫ਼ੀਸਦੀ ਹੋਰ ਗੰਭੀਰ ਬੀਮਾਰੀਆਂ ਤੋਂ ਵੀ ਪੀੜਤ ਸਨ।
ਇਹ ਵੀ ਪੜ੍ਹੋ : ਚੰਡੀਗੜ੍ਹ : ਪਿੰਡ ਮੱਖਣ ਮਾਜਰਾ 'ਚ ਮਿਲਿਆ 'ਬੰਬ', ਲੋਕਾਂ 'ਚ ਦਹਿਸ਼ਤ ਦਾ ਮਾਹੌਲ
ਉਨ੍ਹਾਂ ਮੰਨਿਆ ਕਿ ਅਫ਼ਵਾਹਾਂ ਕਾਰਨ ਸਿਹਤ ਮਹਿਕਮੇ ਨੂੰ ਨਮੂਨੇ ਲੈਣ ਅਤੇ ਪੀੜਤ ਮਰੀਜ਼ਾਂ ਨੂੰ ਵਾਰਡ 'ਚ ਤਬਦੀਲ ਕਰਨ 'ਚ ਮੁਸ਼ਕਲ ਆ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਕੋਰੋਨਾ ਮ੍ਰਿਤਕਾਂ ਦੇ ਅੰਗ ਕੱਢਣ ਜਾਂ ਨੈਗੇਟਿਵ ਹੁੰਦਿਆਂ ਵੀ ਪਾਜ਼ੇਟਿਵ ਐਲਾਨਣ ਦੀ ਚਰਚਾ ਕੋਰੀਆਂ ਅਫ਼ਵਾਹਾਂ ਤੋਂ ਸਿਵਾਏ ਕੁੱਝ ਵੀ ਨਹੀਂ ਹੈ।
ਕਰੋੜਾਂ ਰੁਪਏ ਦੀ ਧੋਖਾਧੜੀ: ਕੰਪਨੀ ਦੇ ਮਾਲਕਾਂ ਤੋਂ ਲੈ ਕੇ ਮੈਨੇਜਮੈਂਟ ਮੈਂਬਰ ਕਰਦੇ ਸਨ ਅੱਯਾਸ਼ੀ
NEXT STORY