ਜਲੰਧਰ (ਖੁਰਾਣਾ)— ਭਰਾ-ਭੈਣ ਦੇ ਪਵਿੱਤਰ ਰਿਸ਼ਤੇ ਦਾ ਤਿਉਹਾਰ ਰੱਖੜੀ ਐਤਵਾਰ ਬੜੀ ਹੀ ਧੂਮਧਾਮ ਨਾਲ ਮਨਾਇਆ ਜਾਵੇਗਾ। ਪਿਛਲੇ ਸਾਲ ਦੀ ਗੱਲ ਕਰੀਏ ਤਾਂ ਸਵਦੇਸ਼ੀ ਮੂਵਮੈਂਟ ਅਤੇ ਮੇਕ ਇਨ ਇੰਡੀਆ ਵਰਗੀਆਂ ਮੁਹਿੰਮਾਂ ਦੇ ਕਾਰਨ ਆਮ ਲੋਕਾਂ ਨੇ ਚਾਈਨੀਜ਼ ਰੱਖੜੀਆਂ ਦਾ ਬਾਈਕਾਟ ਤੱਕ ਕੀਤਾ ਸੀ, ਜਿਸ ਦੇ ਚਲਦਿਆਂ ਇਸ ਵਾਰ ਦੁਕਾਨਦਾਰਾਂ ਨੇ ਵੀ ਚਾਈਨੀਜ਼ ਰੱਖੜੀਆਂ ਨਹੀਂ ਮੰਗਵਾਈਆਂ। ਅਟਾਰੀ ਬਾਜ਼ਾਰ ਦੇ ਦੁਕਾਨਦਾਰ ਅਤੇ ਰੱਖੜੀਆਂ ਦੇ ਹੋਲਸੇਲ ਵਪਾਰੀ ਸਚਿਨ ਜੱਗੀ ਦੱਸਦੇ ਹਨ ਕਿ ਪਿਛਲੇ ਸਾਲ ਰੱਖੜੀਆਂ ਵੇਚਣ ਵਾਲੇ ਦੁਕਾਨਦਾਰਾਂ ਨੇ ਵੀ ਦੇਸ਼ ਹਿਤ ਨੂੰ ਸਾਹਮਣੇ ਰੱਖਦੇ ਹੋਏ ਚਾਈਨੀਜ਼ ਮਾਲ ਦੀ ਬਜਾਏ 'ਚ ਦੇਸ਼ 'ਚ ਤਿਆਰ ਰੱਖੜੀਆਂ ਵੇਚੀਆਂ ਸਨ ਅਤੇ ਇਸ ਵਾਰ ਵੀ ਸਾਰੇ ਬਾਜ਼ਾਰ ਕੋਲਕਾਤਾ, ਰਾਜਸਥਾਨ ਅਤੇ ਗੁਜਰਾਤ 'ਚ ਬਣੀਆਂ ਰੱਖੜੀਆਂ ਨਾਲ ਸਜੇ ਹੋਏ ਹਨ। ਸਚਿਨ ਜੱਗੀ ਮੁਤਾਬਕ ਚਾਈਨੀਜ਼ ਰੱਖੜੀਆਂ ਜ਼ਿਆਦਾ ਸਸਤੀਆਂ ਅਤੇ ਆਕਰਸ਼ਕ ਹੁੰਦੀਆਂ ਹਨ ਪਰ ਦੇਸ਼ 'ਚ ਬਣੀਆਂ ਰੱਖੜੀਆਂ ਦੇ ਨਾਲ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ, ਜਿਸ ਕਾਰਨ ਦੁਕਾਨਦਾਰਾਂ 'ਚ ਵੀ ਦੇਸ਼ 'ਚ ਬਣੀਆਂ ਰੱਖੜੀਆਂ ਵੇਚਣ ਪ੍ਰਤੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
ਉਨ੍ਹਾਂ ਨੇ ਦੱਸਿਆ ਕਿ ਇਸ ਵਾਰ ਮਾਰਕਿਟ 'ਚ ਐਂਟੀਕ ਡਿਜ਼ਾਈਨ, ਮੈਟਲ ਅਤੇ ਸਟੋਨ ਵਾਲੀਆਂ ਰੱਖੜੀਆਂ ਕਾਫੀ ਪ੍ਰਚਲਿਤ ਹਨ। ਇਸ ਦੇ ਇਲਾਵਾ ਧਾਗਿਆਂ 'ਚ ਵੀ ਕਈ ਨਵੇਂ ਡਿਜ਼ਾਈਨ ਆਏ ਹਨ। ਬਾਜ਼ਾਰਾਂ 'ਚ ਬੱਚਿਆਂ ਲਈ ਵਿਸ਼ੇਸ਼ ਰੂਪ ਨਾਲ ਲਾਈਟ ਅਤੇ ਸਾਊਂਡ ਵਾਲੀਆਂ ਰੱਖੜੀਆਂ ਕਾਫੀ ਵਿਕ ਰਹੀਆਂ ਹਨ। ਕੁਲ ਮਿਲਾ ਕੇ ਰੱਖੜੀ ਬਾਜ਼ਾਰ 'ਤੇ ਦੋਬਾਰਾ ਭਾਰਤ ਦਾ ਕਬਜ਼ਾ ਹੁੰਦਾ ਦਿਖ ਰਿਹਾ ਹੈ, ਜੋ ਚੰਗੀ ਗੱਲ ਹੈ।
ਖੰਨਾ 'ਚ ਵਿਦਿਆਰਥੀ ਦਾ ਕਤਲ
NEXT STORY