ਨਾਭਾ (ਰਾਹੁਲ) : ਅਯੁੱਧਿਆ ਰਾਮ ਮੰਦਰ ਭੂਮੀ ਪੂਜਨ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚਾਂਦੀ ਦੀ ਇੱਟ ਨਾਲ ਮੰਦਰ ਦਾ ਨੀਂਹ ਪੱਥਰ ਰੱਖਿਆ ਜਾਵੇਗਾ। ਨਾਭਾ ਵਿਖੇ ਰਾਮ ਮੰਦਰ ਦੀਆਂ ਤਸਵੀਰਾਂ ਪਹਿਲਾਂ ਹੀ ਉਜਾਗਰ ਕਰ ਦਿੱਤੀਆਂ ਗਈਆਂ ਹਨ। ਨੈਸ਼ਨਲ ਐਵਾਰਡੀ ਡਰਾਇੰਗ ਅਧਿਆਪਕ ਗੁਰਪ੍ਰੀਤ ਸਿੰਘ ਨਾਮਧਾਰੀ ਵੱਲੋਂ ਆਪਣੇ ਹੀ ਘਰ ਦੇ ਅੰਦਰ ਕੰਧਾਂ 'ਤੇ ਰਾਮ ਮੰਦਰ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਦੀ ਪੇਂਟਿੰਗ ਬਣਾ ਕੇ ਸ਼ਰਧਾਲੂਆਂ ਅੱਗੇ ਪੇਸ਼ ਕੀਤੀ ਗਈ ਹੈ।
ਇਹ ਪੇਂਟਿੰਗ ਉਨ੍ਹਾਂ ਨੇ ਦਿਨ-ਰਾਤ ਮਿਹਨਤ ਕਰਕੇ ਬਣਾਈ ਹੈ, ਜਿਸ 'ਚ ਮੰਦਰ ਦੀ ਹਰ ਇੱਕ ਚੀਜ਼ ਨੂੰ ਉਜਾਗਰ ਕੀਤਾ ਗਿਆ ਹੈ। ਇਸ ਪੇਂਟਿੰਗ 'ਚ ਪੁਜਾਰੀ ਵੱਲੋਂ ਪੂਜਾ ਕਰਨ ਦੀ ਵਿਧੀ ਬਾਖੂਬੀ ਦਰਸਾਈ ਗਈ ਹੈ। ਇਸ ਮੌਕੇ 'ਤੇ ਡਰਾਇੰਗ ਅਧਿਆਪਕ ਨੈਸ਼ਨਲ ਐਵਾਰਡੀ ਗੁਰਪ੍ਰੀਤ ਸਿੰਘ ਨਾਮਧਾਰੀ ਨੇ ਕਿਹਾ ਕਿ ਜਿੱਥੇ ਦੇਸ਼ ਭਰ 'ਚ ਰਾਮ ਮੰਦਰ ਭੂਮੀ ਨੂੰ ਲੈ ਕੇ ਵੱਡੇ-ਵੱਡੇ ਉਪਰਾਲੇ ਕੀਤੇ ਜਾ ਰਹੇ ਹਨ, ਉੱਥੇ ਹੀ ਉਨ੍ਹਾਂ ਨੇ ਵੱਖਰਾ ਉਪਰਾਲਾ ਕਰਨ ਦੀ ਪੇਸ਼ਕਸ਼ ਕੀਤੀ ਗਈ ਹੈ ਅਤੇ ਉਨ੍ਹਾਂ ਵੱਲੋਂ ਰਾਮ ਮੰਦਰ ਦੀ ਪੇਂਟਿੰਗ ਬਣਾਈ ਗਈ ਹੈ।
ਗੁਰਪ੍ਰੀਤ ਨਾਮਧਾਰੀ ਨੇ ਕਿਹਾ ਕਿ ਉਨ੍ਹਾਂ ਨੇ ਠਾਕੁਰ ਦਲੀਪ ਸਿੰਘ ਦੀ ਪ੍ਰੇਰਨਾ ਸਦਕਾ ਇਹ ਪੇਂਟਿੰਗ ਤਿਆਰ ਕੀਤੀ ਗਈ ਹੈ। ਗੁਰਪ੍ਰੀਤ ਸਿੰਘ ਨਾਮਧਾਰੀ ਵੱਲੋਂ ਹੱਥਾਂ ਨਾਲ ਬਣਾਈ ਗਈ ਇਸ ਪੇਂਟਿੰਗ ਦੀ ਚਰਚਾ ਬਾਖੂਬੀ ਹੋ ਰਹੀ ਹੈ।
ਮੋਹਾਲੀ 'ਚ ਆਯੋਜਿਤ ਹੋਵੇਗਾ 'ਆਜ਼ਾਦੀ ਦਿਹਾੜੇ' ਦਾ ਸੂਬਾ ਪੱਧਰੀ ਸਮਾਰੋਹ
NEXT STORY