ਰੋਹਤਕ — ਰਾਮ ਰਹੀਮ ਜੇਲ 'ਚ 20 ਸਾਲ ਦੀ ਸਜ਼ਾ ਕੱਟ ਰਿਹਾ ਹੈ ਅਤੇ ਸਾਰੀ ਹੀ ਦੁਨੀਆਂ ਦੀ ਨਜ਼ਰ ਉਸ 'ਤੇ ਹੈ। ਜੇਲ 'ਚ ਰਾਮ ਰਹੀਮ ਨੇ ਪਹਿਲੇ ਹੀ ਦਿਨ ਤੋਂ ਤੰਗ ਕਰਨਾ ਸ਼ੁਰੂ ਕਰ ਦਿੱਤਾ ਸੀ। ਪਹਿਲੇ ਹੀ ਦਿਨ ਤੋਂ ਰਾਮ ਰਹੀਮ ਨੇ ਜੇਲ ਦੇ ਭੋਜਨ ਨੂੰ ਚੰਗੀ ਤਰ੍ਹਾਂ ਨਹੀਂ ਖਾਧਾ। ਇਸ ਦਾ ਨਤੀਜਾ ਇਹ ਹੈ ਕਿ ਰਾਮ ਰਹੀਮ ਦੀ ਤਬੀਅਤ ਵਿਗੜ ਗਈ ਹੈ। ਜੇਲ 'ਚ ਰਹਿੰਦਿਆਂ ਅਜੇ ਇਕ ਹਫਤਾ ਵੀ ਨਹੀਂ ਹੋਇਆ ਅਤੇ ਰਾਮ ਰਹੀਮ ਨੂੰ ਬੁਖਾਰ, ਲੂਜ਼ ਮੋਸ਼ਨ ਅਤੇ ਖਾਂਸੀ ਦੀ ਸ਼ਿਕਾਇਤ ਹੋ ਗਈ ਹੈ। ਰਾਮ ਰਹੀਮ ਨੇ ਜੇਲ ਪ੍ਰਸ਼ਾਸਨ ਨੂੰ ਦੱਸਿਆ, ਇਸ ਤੋਂ ਬਾਅਦ ਰਾਮ ਰਹੀਮ ਨੂੰ ਹਸਪਤਾਲ ਤੋਂ ਦਵਾਈ ਲੈ ਕੇ ਦਿੱਤੀ ਗਈ। ਅਜੇ ਤੱਕ ਰਾਮ ਰਹੀਮ ਨੂੰ ਅਰਾਮ ਨਹੀਂ ਆਇਆ ਹੈ।
ਸੂਤਰਾਂ ਅਨੁਸਾਰ ਰਾਮ ਰਹੀਮ ਲਈ ਡਾਕਟਰਾਂ ਦੀ ਇਕ ਵਿਸ਼ੇਸ਼ ਟੀਮ ਉਸ ਦੀ ਸਿਹਤ 'ਤੇ ਨਜ਼ਰ ਰੱਖ ਰਹੀ ਹੈ। ਐਤਵਾਰ ਨੂੰ ਬਾਬਾ ਰਾਮ ਰਹੀਮ ਨੂੰ ਤਬੀਅਤ ਖਰਾਬ ਹੋਣ ਦੇ ਕਾਰਨ ਜੇਲ 'ਚ ਸਥਿਤ ਹਸਪਤਾਲ ਲੈ ਜਾਇਆ ਗਿਆ ਸੀ।
ਸੂਤਰਾਂ ਦੇ ਅਨੁਸਾਰ, 2-3 ਤੋਂ ਬਾਬਾ ਘੱਟ ਹੀ ਖਾ ਰਿਹਾ ਹੈ ਅਤੇ ਉਹ ਬੇਚੈਨ ਹੈ। ਜੇਲ ਦੇ ਨਿਯਮਾਂ ਅਨੁਸਾਰ 'ਜੀ' ਤੋਂ ਸ਼ੁਰੂ ਹੋਣ ਵਾਲੇ ਨਾਮ ਦੇ ਕੈਦੀਆਂ ਨੂੰ ਸੋਮਵਾਰ ਅਤੇ ਵੀਰਵਾਰ ਆਪਣੇ ਰਿਸ਼ੇਤਾਦਾਰਾਂ ਨੂੰ ਮਿਲਣ ਦਿੱਤਾ ਜਾਂਦਾ ਹੈ। ਹੁਣ ਇਹ ਕਿਹਾ ਜਾ ਰਿਹਾ ਹੈ ਕਿ ਸੋਮਵਾਰ ਨੂੰ ਰਾਮ ਰਹੀਮ ਦੇ ਪਰਿਵਾਰ ਵਾਲੇ ਮੁਲਾਕਾਤ ਲਈ ਆ ਸਕਦ ਹਨ। ਇਸ ਬਾਰੇ ਰਾਮ ਰਹੀਮ ਨੇ ਜੇਲ ਪ੍ਰਸ਼ਾਸਨ ਨੂੰ ਰਿਸ਼ਤੇਦਾਰਾਂ ਦੇ ਨਾਮਾਂ ਦੀ ਸੂਚੀ ਦਿੱਤੀ ਹੈ।
ਸੀ.ਬੀ.ਆਈ. ਅਦਾਲਤ ਦੇ ਫੈਸਲੇ ਨੂੰ ਚੁਣੌਤੀ ਦੇਣ ਦੇ ਲਈ ਮਾਹਰ ਵਕੀਲਾਂ ਦੀ ਟੀਮ ਤਿਆਰ ਕੀਤੀ ਗਈ ਹੈ ਅਤੇ ਹੋ ਸਕਦਾ ਹੈ ਕਿ ਅਗਲੇ ਹਫਤੇ ਹਾਈਕੋਰਟ 'ਚ ਅਰਜ਼ੀ ਦਿੱਤੀ ਜਾਵੇ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕਈ ਰਿਟਾਇਰਡ ਜੱਜਾਂ ਤੋਂ ਵੀ ਇਸ ਕੇਸ ਬਾਰੇ ਸਲਾਹ ਲਈ ਗਈ ਹੈ।
ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਫਾਰਮ ਭਰਨ ਵਾਲੀ ਟੀਮ ਹੋਈ ਰਫੂਚੱਕਰ
NEXT STORY