ਜਲੰਧਰ (ਕਮਲੇਸ਼)— 2 ਦਿਨਾਂ ਦੇ ਟਰਾਇਲ 'ਚ ਰਾਮਾ ਮੰਡੀ ਫਲਾਈਓਵਰ ਪਾਸ ਹੋ ਗਿਆ ਹੈ। ਵੀਰਵਾਰ ਨੂੰ ਫਲਾਈਓਵਰ ਨੂੰ ਹਰੀ ਝੰਡੀ ਦਿੱਤੀ ਜਾ ਸਕਦੀ ਹੈ। ਪਹਿਲਾਂ ਤੈਅ ਹੋਇਆ ਸੀ ਕਿ ਬੁੱਧਵਾਰ ਨੂੰ ਐੱਨ. ਐੱਚ. ਏ. ਆਈ. ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਾਵੇਗੀ ਪਰ ਕੁਝ ਕਾਰਨਾਂ ਕਾਰਨ ਬੁੱਧਵਾਰ ਮੀਟਿੰਗ ਨਹੀਂ ਹੋ ਸਕੀ। ਏ. ਡੀ. ਸੀ. ਪੀ. ਟ੍ਰੈਫਿਕ ਗਗਨੇਸ਼ ਕੁਮਾਰ ਕਹਿਣਾ ਹੈ ਕਿ ਸੰਭਵ ਹੈ ਕਿ ਵੀਰਵਾਰ ਨੂੰ ਐੱਨ. ਐੱਚ. ਏ. ਆਈ. ਦੇ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਰਾਮਾ ਮੰਡੀ ਫਲਾਈਵਰ ਨੂੰ ਹਰੀ ਝੰਡੀ ਦੇ ਦਿੱਤੀ ਜਾਵੇ। ਇਹ ਵੀ ਸੰਭਾਵਨਾ ਹੈ ਕਿ ਪੀ. ਏ. ਪੀ. ਫਲਾਈਓਵਰ ਦੀ ਬੰਦ ਲੇਨ ਨੂੰ ਵੀ ਖੋਲ੍ਹ ਦਿੱਤਾ ਜਾਵੇ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਰਾਮਾ ਮੰਡੀ ਫਲਾਈਓਵਰ ਦੇ ਅੰਡਰਪਾਥ ਨੂੰ ਟਰਾਇਲ ਬੇਸ 'ਤੇ ਖੋਲ੍ਹਿਆ ਗਿਆ ਸੀ।
ਸਵਾਰੀਆਂ ਦੇ ਲਾਲਚ 'ਚ ਰਾਮਾ ਮੰਡੀ ਚੌਕ 'ਤੇ ਰੋਕੀਆਂ ਜਾ ਰਹੀਆਂ ਬੱਸਾਂ
ਰਾਮਾ ਮੰਡੀ ਫਲਾਈਓਵਰ ਨੂੰ ਖੋਲ੍ਹੇ ਜਾਣ ਦੇ ਬਾਵਜੂਦ ਜਲੰਧਰ ਤੋਂ ਲੁਧਿਆਣਾ ਰੂਟ 'ਤੇ ਜਾਣ ਵਾਲੀਆਂ ਬੱਸਾਂ ਫਲਾਈਓਵਰ 'ਤੇ ਜਾਣ ਦੀ ਬਜਾਏ ਅਜੇ ਵੀ ਰਾਮਾ ਮੰਡੀ ਚੌਕ ਤੋਂ ਸਵਾਰੀਆਂ ਚੁੱਕਣ ਦੇ ਲਾਲਚ 'ਚ ਸਰਵਿਸ ਲੇਨ ਤੋਂ ਹੀ ਲੰਘ ਰਹੀਆਂ ਹਨ। ਬੱਸ ਚਾਲਕਾਂ ਦਾ ਇਹ ਰਵੱਈਆ ਟ੍ਰੈਫਿਕ ਸਮੱਸਿਆ ਖੜ੍ਹੀ ਕਰ ਰਿਹਾ ਹੈ। ਵੀਰਵਾਰ ਨੂੰ ਅਧਿਕਾਰਤ ਤੌਰ 'ਤੇ ਫਲਾਈਓਵਰ ਨੂੰ ਹਰੀ ਝੰਡੀ ਦੇ ਦਿੱਤੀ ਜਾਵੇਗੀ। ਉਸ ਤੋਂ ਬਾਅਦ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਫਲਾਈਓਵਰ ਦੀ ਬਜਾਏ ਸਰਵਿਸ ਲੇਨ ਦੀ ਵਰਤੋਂ ਕਰ ਰਹੀਆਂ ਬੱਸਾਂ 'ਤੇ ਟ੍ਰੈਫਿਕ ਪੁਲਸ ਕੀ ਕਾਰਵਾਈ ਕਰਦੀ ਹੈ।
ਸਰਕਾਰੀ ਹਸਪਤਾਲ ਦੇ ਬਾਹਰ ਇਲਾਜ ਲਈ ਤੜਫਦੀ ਰਹੀ ਗਰਭਵਤੀ ਔਰਤ, ਵੀਡੀਓ ਵਾਇਰਲ
NEXT STORY